ਨਵੀਂ ਦਿੱਲੀ— ਦਿੱਲੀ 'ਚ ਕਤਲ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ 4 ਦਿਨਾਂ ਵਿਚ ਦਿੱਲੀ 'ਚ ਕਤਲ ਦੀਆਂ 10 ਵਾਰਦਾਤਾਂ ਵਾਪਰ ਚੁੱਕੀਆਂ ਹਨ। ਤਾਜ਼ਾ ਮਾਮਲਾ ਪਹਾੜਗੰਜ ਇਲਾਕੇ ਦਾ ਹੈ, ਜਿੱਥੇ ਇਕ ਬਜ਼ੁਰਗ ਸਹੁਰੇ ਨੇ ਆਪਣੀ ਨੂੰਹ ਦਾ ਗਲਾ ਚਾਕੂ ਨਾਲ ਵੱਢ ਕੇ ਉਸ ਦਾ ਕਤਲ ਕਰ ਦਿੱੱਤਾ। ਇਸ ਵਾਰਦਾਤ ਤੋਂ ਬਾਅਦ ਦੋਸ਼ੀ ਸਹੁਰੇ ਨੇ ਖੁਦ ਪੁਲਸ ਥਾਣੇ ਜਾ ਕੇ ਆਤਮ-ਸਮਰਪਣ ਕਰ ਦਿੱਤਾ। ਪੁਲਸ ਨੇ ਦੋਸ਼ੀ ਸਹੁਰੇ ਭਗਤ ਰਾਮ (65) ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਵਾਰਦਾਤ ਵਿਚ ਇਸਤੇਮਾਲ ਕੀਤਾ ਗਿਆ ਚਾਕੂ ਵੀ ਬਰਾਮਦ ਕਰ ਲਿਆ। ਪੁਲਸ ਵਲੋਂ ਕੀਤੀ ਗਈ ਪੁੱਛ-ਗਿੱਛ 'ਚ ਦੋਸ਼ੀ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਉਨ੍ਹਾਂ ਨੂੰ ਟਾਰਚਰ ਕਰਦੀ ਸੀ। ਉਹ ਰਾਤ ਦੇ ਸਮੇਂ ਰਸੋਈ, ਬਾਥਰੂਮ ਅਤੇ ਪੌੜੀਆਂ ਦੇ ਬੱਲਬ ਕੱਢ ਦਿੰਦੀ ਸੀ, ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਹੁੰਦੀ ਸੀ। ਦੋਸ਼ੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਮਾਂ-ਬਾਪ ਤੋਂ ਵੱਖ ਰਹਿ ਰਿਹਾ ਸੀ।
ਦੋਸ਼ ਹੈ ਕਿ ਸਹੁਰੇ ਨੇ ਜਦੋਂ ਬਿਜਲੀ ਦਾ ਬਿੱਲ ਜ਼ਿਆਦਾ ਆਉਣ ਦੀ ਗੱਲ ਆਖੀ ਤਾਂ ਨੂੰਹ ਸ਼ਾਮ ਨੂੰ ਘਰ ਦੇ ਸਾਰੇ ਬੱਲਬ ਕੱਢ ਦਿੰਦੀ ਸੀ। ਇਸ ਗੱਲ ਨੂੰ ਲੈ ਕੇ ਸੋਮਵਾਰ ਨੂੰ ਝਗੜਾ ਹੋਇਆ ਤਾਂ ਸਹੁਰੇ ਨੇ ਚਾਕੂ ਨਾਲ ਨੂੰਹ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਕਾਰਨ ਸਹੁਰੇ ਭਗਤ ਰਾਮ ਅਤੇ ਉਨ੍ਹਾਂ ਦੀ ਪਤਨੀ ਨੂੰ ਹਨ੍ਹੇਰੇ ਵਿਚ ਕੰਮ ਕਰਨਾ ਪੈਂਦਾ ਸੀ। ਵਾਰਦਾਤ ਵਾਲੇ ਦਿਨ ਵੀ ਉਸ ਨੇ ਅਜਿਹਾ ਹੀ ਕੀਤਾ ਸੀ। ਇਸ ਵਜ੍ਹਾ ਤੋਂ ਉਨ੍ਹਾਂ ਨੂੰ ਗੁੱਸਾ ਆਇਆ ਅਤੇ ਨੂੰਹ ਦਾ ਕਤਲ ਕਰ ਦਿੱਤਾ। ਇੱਥੇ ਦੱਸ ਦੇਈਏ ਕਿ ਦਿੱਲੀ ਵਿਚ ਕਤਲ ਦੀਆਂ ਵਾਰਦਾਤਾਂ ਵਿਚ ਵਾਧਾ ਹੋਇਆ ਹੈ। ਪਿਛਲੇ 4 ਦਿਨਾਂ 'ਚ 10 ਕਤਲ ਹੋ ਚੁੱਕੇ ਹਨ। ਦਿੱਲੀ ਦੇ ਮਹਿਰੌਲੀ ਇਲਾਕੇ ਵਿਚ ਇਕ ਪਿਤਾ ਨੇ ਆਪਣੀ ਪਤਨੀ ਅਤੇ 3 ਬੱਚਿਆਂ ਦਾ ਕਤਲ ਕਰ ਦਿੱਤਾ। ਇਸ ਤੋਂ ਇਲਾਵਾ ਬਸੰਤ ਵਿਹਾਰ ਵਿਚ ਬਜ਼ੁਰਗ ਪਤੀ-ਪਤਨੀ ਉਨ੍ਹਾਂ ਦੀ ਨੌਕਰਾਣੀ ਮ੍ਰਿਤਕ ਮਿਲੇ। ਦੁਆਰਕਾ ਵਿਚ ਵੀ 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ ਤੇ ਹੁਣ ਪਹਾੜਗੰਜ ਵਿਚ ਨੂੰਹ ਨੂੰ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਸੀਰੀਅਲ ਦੀ ਨਕਲ ਕਰਦੇ 12 ਸਾਲਾ ਮਾਸੂਮ ਨੇ ਲਗਾਈ ਫਾਂਸੀ, ਬੱਚੇ ਸਮਝਦੇ ਰਹੇ ਖੇਡ
NEXT STORY