ਮੁੰਬਈ - ਮਹਾਰਾਸ਼ਟਰ ਤੋਂ ਕੋਰੋਨਾ ਨੂੰ ਲੈ ਕੇ ਸੋਮਵਾਰ ਨੂੰ ਰਾਹਤ ਦੀ ਖ਼ਬਰ ਆਈ। ਇੱਥੇ ਪਿਛਲੇ 24 ਘੰਟੇ ਵਿੱਚ ਕੋਰੋਨਾ ਦੇ 48,621 ਨਵੇਂ ਮਾਮਲੇ ਸਾਹਮਣੇ ਆਏ ਅਤੇ 567 ਲੋਕਾਂ ਦੀ ਮੌਤ ਹੋਈ, 59,500 ਮਰੀਜ਼ ਰਿਕਵਰ ਹੋਏ। ਰਾਜ ਵਿੱਚ ਹੁਣ ਤੱਕ ਕੋਰੋਨਾ ਦੇ 47,71,022 ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣੇ ਇੱਥੇ ਸਰਗਰਮ ਮਾਮਲੇ ਦੀ ਗਿਣਤੀ 6,56,870 ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਮਹਾਰਾਸ਼ਟਰ ਵਿੱਚ 51,356 ਪੀੜਤ ਮਿਲੇ ਸਨ ਅਤੇ 669 ਲੋਕਾਂ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ- ਕੋਰੋਨਾ ਸੰਕਟ 'ਚ ਪੈਸਾ ਕਿਸੇ ਕੰਮ ਦਾ ਨਹੀਂ, ਇਹ ਕਹਿੰਦੇ ਹੋਏ ਬ੍ਰਿਜ ਤੋਂ ਪੈਸੇ ਸੁੱਟਣ ਲਗਾ ਸ਼ਖਸ
ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਸੋਮਵਾਰ ਨੂੰ ਕੋਰੋਨਾ ਤੋਂ ਵੱਡੀ ਰਾਹਤ ਮਿਲੀ। ਬੀਤੇ 24 ਘੰਟੇ ਵਿੱਚ ਮੁੰਬਈ ਵਿੱਚ ਕੋਰੋਨਾ ਦੇ 2,662 ਨਵੇਂ ਮਾਮਲੇ ਸਾਹਮਣੇ ਆਏ ਅਤੇ 78 ਲੋਕਾਂ ਦੀ ਮੌਤ ਹੋਈ। ਇੱਕ ਚੰਗੀ ਗੱਲ ਇਹ ਵੀ ਰਹੀ ਕਿ ਬੀਤੇ 24 ਘੰਟੇ ਵਿੱਚ ਮੁੰਬਈ ਵਿੱਚ ਜਿੰਨੇ ਨਵੇਂ ਮਾਮਲੇ ਸਾਹਮਣੇ ਆਏ, ਉਸ ਤੋਂ ਦੁਗਣੇ ਠੀਕ ਹੋ ਕੇ ਘਰ ਵੀ ਪਰਤੇ। ਸੋਮਵਾਰ ਨੂੰ ਮੁੰਬਈ ਵਿੱਚ 5,746 ਲੋਕ ਠੀਕ ਹੋਏ।
ਇਹ ਵੀ ਪੜ੍ਹੋ- ਉਤਰਾਖੰਡ: ਟਿਹਰੀ, ਉੱਤਰਕਾਸ਼ੀ ਅਤੇ ਰੁਦਰਪ੍ਰਯਾਗ ਜ਼ਿਲ੍ਹੇ 'ਚ ਫਟਿਆ ਬੱਦਲ
ਚਾਰ ਦਿਨ ਬਾਅਦ ਕੱਲ ਤੋਂ 45+ ਦਾ ਵੈਕਸੀਨੇਸ਼ਨ
ਕੋਰੋਨਾ ਦੇ ਕਹਿਰ ਨਾਲ ਜੂਝ ਰਹੇ ਮਹਾਰਾਸ਼ਟਰ ਵਿੱਚ ਇਸ ਸਮੇਂ ਇੱਕ ਵੱਡੀ ਸਮੱਸਿਆ ਵੈਕਸੀਨ ਦੀ ਕਮੀ ਦੀ ਹੈ। ਮੁੰਬਈ ਵਿੱਚ ਪਾਬੰਦੀਆਂ ਤੋਂ ਬਾਅਦ ਕੁੱਝ ਹੱਦ ਤੱਕ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ ਪਰ ਮੁੰਬਈ ਦੇ ਕਈ ਵੈਕਸੀਨੇਸ਼ਨ ਸੈਂਟਰ ਪਿਛਲੇ ਤਿੰਨ ਦਿਨਾਂ ਤੋਂ ਬੰਦ ਹਨ, ਜੋ ਅੱਜ ਵੀ ਬੰਦ ਰਹੇ। ਕਾਰਨ ਸਿਰਫ ਇੱਕ ਹੀ ਹੈ ਕਿ ਵੈਕਸੀਨ ਉਪਲੱਬਧ ਨਹੀਂ ਹੈ।
ਇਹ ਵੀ ਪੜ੍ਹੋ- ਨੇਵੀ ਫੌਜ ਮੁਖੀ ਨੇ ਕੀਤੀ PM ਮੋਦੀ ਨਾਲ ਮੁਲਾਕਾਤ, ਕੋਰੋਨਾ ਨੂੰ ਲੈ ਕੇ ਦਿੱਤੀ ਜਾਣਕਾਰੀ
ਹਾਲਾਂਕਿ, ਹੁਣ ਇੱਕ ਰਾਹਤ ਭਰੀ ਖ਼ਬਰ ਇਹ ਹੈ ਕਿ ਮੁੰਬਈ ਵਿੱਚ ਚਾਰ ਦਿਨ ਬਾਅਦ ਫਿਰ 45 ਸਾਲ ਤੋਂ ਉੱਪਰ ਦੇ ਲੋਕਾਂ ਲਈ ਵੈਕਸੀਨੇਸ਼ਨ ਸ਼ੁਰੂ ਹੋਣ ਜਾ ਰਹੀ ਹੈ। ਬੀ.ਐੱਮ.ਸੀ. ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ। ਬੀ.ਐੱਮ.ਸੀ. ਨੇ ਦੱਸਿਆ ਕਿ ਮੰਗਲਵਾਰ ਤੋਂ 45 ਸਾਲ ਤੋਂ ਉੱਪਰ ਦੇ ਲੋਕਾਂ ਦਾ ਵੀ ਵੈਕਸੀਨੇਸ਼ਨ ਸ਼ੁਰੂ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕੋਰੋਨਾ ਸੰਕਟ 'ਚ ਪੈਸਾ ਕਿਸੇ ਕੰਮ ਦਾ ਨਹੀਂ, ਇਹ ਕਹਿੰਦੇ ਹੋਏ ਬ੍ਰਿਜ ਤੋਂ ਪੈਸੇ ਸੁੱਟਣ ਲਗਾ ਸ਼ਖਸ
NEXT STORY