ਮੇਰਠ, (ਇੰਟ.)-ਮੇਰਠ ਵਿਚ 12 ਸਾਲ ਤੱਕ ਪਰਿਵਾਰ ਦਾ ਹਿੱਸਾ ਰਹੇ ਪਾਲਤੂ ਕੁੱਤੇ ਟੱਫੂ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਐਤਵਾਰ ਨੂੰ ਇਨਸਾਨਾਂ ਵਾਂਗ ਉਸ ਦੀ ਤੇਰ੍ਹਵੀਂ ਕੀਤੀ। ਸਵੇਰੇ ਹਵਨ ਕਰਵਾਇਆ ਗਿਆ ਅਤੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੂੰ ਪ੍ਰਸਾਦ ਵੰਡਿਆ ਗਿਆ। ਟੱਫੂ ਦੀ ਤਸਵੀਰ ਵੀ ਸਮਾਗਮ ਵਿਚ ਲਗਾਈ ਗਈ ਸੀ। ਰਾਏਬਰੇਲੀ ਦੇ ਰਹਿਣ ਵਾਲੇ ਸੁਨੀਲ ਯਾਦਵ ਪਿਛਲੇ 16 ਸਾਲਾਂ ਤੋਂ ਮੇਰਠ ਵਿਚ ਰਹਿੰਦੇ ਹਨ ਅਤੇ ਡੀ. ਐੱਨ. ਇੰਟਰ ਕਾਲਜ ਵਿਚ ਮਾਲੀ ਹਨ। ਲੱਗਭਗ 12 ਸਾਲ ਪਹਿਲਾਂ ਇਸੇ ਕਾਲਜ ਵਿਚ ਇਕ ਦੇਸੀ ਨਸਲ ਦੀ ਡਾਗ ਨੇ ਟੱਫੂ ਨੂੰ ਜਨਮ ਦਿੱਤਾ ਸੀ। ਸੁਨੀਲ ਉਸ ਨੂੰ ਘਰ ਲੈ ਆਏ ਸਨ।
ਉਨ੍ਹਾਂ ਦੀ ਧੀ ਵਰਸ਼ਾ ਨੇ ਉਸ ਦਾ ਨਾਂ ਟੱਫੂ ਰੱਖਿਆ ਸੀ। ਉਹ ਉਸ ਨੂੰ ਆਪਣਾ ਭਰਾ ਮੰਨਦੀ ਸੀ ਅਤੇ ਰੱਖੜੀ ਬੰਨ੍ਹਦੀ ਹੁੰਦੀ ਸੀ। ਸੁਨੀਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਅਚਾਨਕ ਟੱਫੂ ਦੀ ਤਬੀਅਤ ਖ਼ਰਾਬ ਹੋ ਗਈ। ਡਾਕਟਰ ਨੂੰ ਦਿਖਾਇਆ ਗਿਆ ਪਰ ਸ਼ਾਮ ਨੂੰ ਦੁਬਾਰਾ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪਰਿਵਾਰ ਨੇ 3 ਦਿਨ ਤੱਕ ਖਾਣਾ ਨਹੀਂ ਬਣਾਇਆ। ਸੁਨੀਲ ਨੇ ਕਿਹਾ ਕਿ ਉਹ ਟੱਫੂ ਨੂੰ ਛੋਟੇ ਪੁੱਤ ਵਾਂਗ ਮੰਨਦੇ ਸਨ। ਪਰਿਵਾਰ ਨੇ ਟੱਫੂ ਨੂੰ ਉਸੇ ਡੀ. ਐੱਨ. ਇੰਟਰ ਕਾਲਜ ਦੇ ਮੈਦਾਨ ਵਿਚ ਦਫ਼ਨਾਇਆ, ਜਿੱਥੇ ਉਸ ਦਾ ਜਨਮ ਹੋਇਆ ਸੀ। ਤੇਰ੍ਹਵੀਂ ਵਿਚ ਆਲੂ-ਸੀਤਾਫ਼ਲ ਦੀ ਸਬਜ਼ੀ, ਰਾਇਤਾ, ਕਚੌਰੀ ਅਤੇ ਬੂੰਦੀ ਦੇ ਲੱਡੂ ਬਣਵਾਏ ਗਏ। ਪਰਿਵਾਰ ਅਨੁਸਾਰ ਟੱਫੂ ਨੂੰ ਬੂੰਦੀ ਦੇ ਲੱਡੂ ਬਹੁਤ ਪਸੰਦ ਸਨ, ਇਸ ਲਈ ਉਸ ਦੀ ਪਸੰਦ ਦੀ ਮਠਿਆਈ ਵੀ ਪ੍ਰਸਾਦ ਵਿਚ ਸ਼ਾਮਲ ਕੀਤੀ ਗਈ।
ਮੁਰਾਦਾਬਾਦ ’ਚ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ, 2 ਕਿਲੋਮੀਟਰ ਦੂਰ ਤੋਂ ਦਿਖਾਈ ਦਿੱਤਾ ਧੂੰਏਂ ਦਾ ਗੁਬਾਰ
NEXT STORY