ਜੈਤੋ (ਪਰਾਸ਼ਰ) : ਪ੍ਰਦੂਸ਼ਣ ਮੁਕਤ ਵਾਰਾਣਸੀ ਵੱਲ ਇਕ ਅਹਿਮ ਕਦਮ ਵਧਾਉਂਦਿਆਂ ਐਤਵਾਰ ਗੁਰੂ ਰਵਿਦਾਸ ਘਾਟ ਵਾਰਾਣਸੀ ਵਿਖੇ ਸ਼ਹਿਰ ਦੇ ਦੂਜੇ ਫਲੋਟਿੰਗ ਕੰਪ੍ਰੈਸਡ ਨੈਚੁਰਲ ਗੈਸ (ਸੀ.ਐੱਨ.ਜੀ.) ਮੋਬਾਇਲ ਰੀ-ਫਿਊਲਿੰਗ ਯੂਨਿਟ (ਐੱਮ.ਆਰ.ਯੂ.) ਸਟੇਸ਼ਨ ਦਾ ਉਦਘਾਟਨ ਪੈਟਰੋਲੀਅਮ, ਕੁਦਰਤੀ ਗੈਸ, ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੀਤਾ। ਨਮੋ ਘਾਟ ਸੀ.ਐੱਨ.ਜੀ. ਸਟੇਸ਼ਨ ਤੋਂ ਬਾਅਦ ਕਿਸ਼ਤੀਆਂ 'ਚ ਸੀ.ਐੱਨ.ਜੀ. ਭਰਨ ਵਾਲਾ ਇਹ ਦੇਸ਼ ਦਾ ਦੂਜਾ ਸਟੇਸ਼ਨ ਹੈ।
ਇਹ ਵੀ ਪੜ੍ਹੋ : ਆਖ਼ਿਰ ਕੀ ਹੈ 'Moye Moye', ਜਿਸ ਨੇ ਸੋਸ਼ਲ ਮੀਡੀਆ 'ਤੇ ਮਚਾ ਦਿੱਤੈ ਤਹਿਲਕਾ
ਉਕਤ ਦੋਵੇਂ ਸਟੇਸ਼ਨ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਕੰਟਰੋਲ ਅਧੀਨ ਪੀ.ਐੱਸ.ਯੂ. ਗੇਲ (ਇੰਡੀਆ) ਲਿਮਟਿਡ ਵੱਲੋਂ ਵਿਕਸਤ ਕੀਤੇ ਗਏ ਹਨ। ਇਸ ਮੌਕੇ ਗੇਲ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸੰਦੀਪ ਕੁਮਾਰ ਗੁਪਤਾ, ਡਾਇਰੈਕਟਰ (ਮਨੁੱਖੀ ਸ੍ਰੋਤ) ਆਯੂਸ਼ ਗੁਪਤਾ, ਡਾਇਰੈਕਟਰ (ਮਾਰਕੀਟਿੰਗ) ਸੰਜੇ ਕੁਮਾਰ ਅਤੇ ਕਈ ਪਤਵੰਤੇ ਹਾਜ਼ਰ ਸਨ। ਫਲੋਟਿੰਗ ਸਟੇਸ਼ਨਾਂ ਨੂੰ ਗੇਲ ਵੱਲੋਂ ਲਗਭਗ 17.5 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ।
ਗੁਰੂ ਰਵਿਦਾਸ ਘਾਟ ਵਿਖੇ ਸੀ.ਐੱਨ.ਜੀ. ਸਟੇਸ਼ਨ ਦੀ ਮਹੱਤਤਾ ਬਾਰੇ ਪੁਰੀ ਨੇ ਕਿਹਾ ਕਿ ਇਹ ਯਾਤਰੀਆਂ ਨੂੰ ਵੱਡੀ ਸਹੂਲਤ ਮੁਹੱਈਆ ਕਰੇਗਾ ਕਿਉਂਕਿ ਹੁਣ ਉਨ੍ਹਾਂ ਨੂੰ ਤੇਲ ਭਰਨ ਲਈ ਨਮੋ ਘਾਟ ਨਹੀਂ ਜਾਣਾ ਪਏਗਾ, ਜਿਸ ਨਾਲ ਸਮੇਂ ਤੇ ਪੈਸੇ ਦੀ ਬੱਚਤ ਹੋਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉਪ ਰਾਸ਼ਟਰਪਤੀ ਧਨਖੜ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰ ਪੁਰਬ ਦੀ ਲੋਕਾਂ ਨੂੰ ਦਿੱਤੀ ਵਧਾਈ
NEXT STORY