ਇੰਟਰਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਕਦੋਂ ਕੀ ਵਾਇਰਲ ਹੋ ਜਾਵੇ, ਕੋਈ ਨਹੀਂ ਜਾਣਦਾ। ਅਕਸਰ ਇੱਥੇ ਵੱਖ-ਵੱਖ ਤਰ੍ਹਾਂ ਦੇ ਗਾਣੇ ਅਤੇ ਡਾਂਸ ਵੀਡੀਓਜ਼ ਵਾਇਰਲ ਹੋ ਜਾਂਦੇ ਹਨ, ਜਿਸ ਤੋਂ ਬਾਅਦ ਇਹ ਟ੍ਰੈਂਡ ਬਣ ਜਾਂਦੇ ਹਨ ਅਤੇ ਫਿਰ ਇਨ੍ਹਾਂ 'ਤੇ ਵੀਡੀਓ ਬਣਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਫਿਲਹਾਲ ਸੋਸ਼ਲ ਮੀਡੀਆ ਦੇ ਹਰੇਕ ਪਲੇਟਫਾਰਮ 'ਤੇ 'ਮੋਏ ਮੋਏ' (Moye More) ਕਾਫੀ ਚਰਚਾ 'ਚ ਹੈ। ਹਰ ਕੋਈ ਇਸ 'ਤੇ ਰੀਲਾਂ ਬਣਾਉਣ 'ਚ ਲੱਗਾ ਹੋਇਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ 'ਮੋਏ ਮੋਏ' ਕੀ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ?
ਦਰਅਸਲ ਇਹ ਇਕ ਸਰਬੀਆਈ ਗੀਤ ਹੈ। ਅਸਲ 'ਚ ਇਹ ਗੀਤ 'ਮੋਏ ਮੋਰੇ' (Moye More) ਹੈ ਪਰ ਭਾਰਤ 'ਚ ਇਸ ਨੂੰ 'ਮੋਏ ਮੋਏ' ਕਿਹਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਗੀਤ ਦਾ ਕ੍ਰੇਜ਼ ਸੋਸ਼ਲ ਮੀਡੀਆ ਪਲੇਟਫਾਰਮ TikTok ਤੋਂ ਸ਼ੁਰੂ ਹੋਇਆ ਅਤੇ ਫਿਰ ਕੁਝ ਹੀ ਦਿਨਾਂ 'ਚ ਇਹ ਵੱਖ-ਵੱਖ ਪਲੇਟਫਾਰਮਾਂ ਜਿਵੇਂ ਕਿ Instagram, Facebook, Twitter ਅਤੇ YouTube 'ਤੇ ਫੈਲ ਗਿਆ। ਇਸ ਗੀਤ ਨੇ ਦੁਨੀਆ ਭਰ ਦੇ ਦਰਸ਼ਕਾਂ ਦਾ ਮਨ ਮੋਹ ਲਿਆ ਹੈ।
ਇਹ ਵੀ ਪੜ੍ਹੋ : ਭੀਖ ਮੰਗ ਕੇ ਅਮੀਰ ਬਣ ਗਈ ਇਹ ਕੁੜੀ, ਮਲੇਸ਼ੀਆ 'ਚ ਖੜ੍ਹਾ ਕੀਤਾ ਖੁਦ ਦਾ Empire, ਨਹੀਂ ਹੋ ਰਿਹਾ ਕਿਸੇ ਨੂੰ ਯਕੀਨ
ਖ਼ਬਰਾਂ ਮੁਤਾਬਕ 3 ਮਿੰਟ ਦੇ ਵਾਇਰਲ ਹੋਏ ਇਸ ਗੀਤ 'ਮੋਏ ਮੋਰੇ' ਨੂੰ ਸਰਬੀਅਨ ਗਾਇਕ ਤੇ ਗੀਤਕਾਰ ਤੇਯਾ ਡੋਰਾ ਨੇ ਗਾਇਆ ਹੈ। ਹਾਲਾਂਕਿ, ਇਸ ਗੀਤ ਦਾ ਅਸਲੀ ਨਾਂ 'ਮੋਏ ਮੋਰੇ' ਜਾਂ 'ਮੋਏ ਮੋਏ' ਨਹੀਂ ਹੈ ਪਰ ਗੀਤ ਦਾ ਅਧਿਕਾਰਤ ਸਿਰਲੇਖ 'ਡਜ਼ਾਨਮ' (Dzanum) ਹੈ। ਗੀਤ ਦੇ ਬੋਲ ਸਰਬੀਆਈ ਰੈਪਰ ਸਲੋਬੋਡਨ ਵੇਲਕੋਵਿਚ ਨੇ ਕੋਬੀ ਦੇ ਸਹਿਯੋਗ ਨਾਲ ਤਿਆਰ ਕੀਤੇ ਸਨ, ਜਦੋਂ ਕਿ ਲੋਕਾ ਜੋਵਾਨੋਵਿਕ ਨੇ ਇਸ ਦੀ ਧੁਨ ਬਣਾਈ ਸੀ, ਜੋ ਹੁਣ ਲੋਕਾਂ ਦੇ ਦਿਲੋ-ਦਿਮਾਗ 'ਤੇ ਛਾਈ ਹੋਈ ਹੈ। ਇਸ ਗੀਤ ਨੂੰ ਯੂਟਿਊਬ 'ਤੇ 57 ਮਿਲੀਅਨ ਯਾਨੀ 5.7 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਕੀ ਹੈ ਗੀਤ ਦਾ ਅਰਥ?
ਰਿਪੋਰਟਾਂ ਮੁਤਾਬਕ ਸਰਬੀਆ ਵਿੱਚ 'ਮੋਰ' ਦਾ ਮਤਲਬ 'ਬੁਰਾ ਸੁਪਨਾ' ਹੈ। ਇਹ ਗੀਤ ਅਧੂਰੀਆਂ ਇੱਛਾਵਾਂ ਦੇ ਦਰਦ, ਨਿਰਾਸ਼ਾ ਦੇ ਵਿਚਾਲੇ ਇਕ ਉੱਜਲ ਭਵਿੱਖ ਲਈ ਨਿਰੰਤਰ ਸੰਘਰਸ਼ ਅਤੇ ਵਾਰ-ਵਾਰ ਆਉਣ ਵਾਲੇ ਸੁਪਨਿਆਂ ਨਾਲ ਜੂਝਣ, ਨਿਰਾਸ਼ਾ ਨੂੰ ਸਹਿਣ ਅਤੇ ਅਲੱਗ-ਥਲੱਗ ਮਹਿਸੂਸ ਕਰਨ ਦੀ ਕਹਾਣੀ ਨੂੰ ਦਰਸਾਉਂਦਾ ਹੈ। ਭਾਵੇਂ ਲੋਕ ਇਸ ਗੀਤ ਦਾ ਮਤਲਬ ਨਹੀਂ ਜਾਣਦੇ ਹੋਣ ਪਰ ਸੋਸ਼ਲ ਮੀਡੀਆ 'ਤੇ ਇਹ ਸਨਸਨੀ ਜ਼ਰੂਰ ਬਣ ਗਿਆ ਹੈ।
ਵੇਖੋ ਗਾਣੇ ਦਾ ਵੀਡੀਓ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਯੂਨੁਸ ਖ਼ਾਨ ਦਾ ਗੋਲੀਆਂ ਮਾਰ ਕੇ ਕਤਲ
NEXT STORY