ਨਵੀਂ ਦਿੱਲੀ (ਭਾਸ਼ਾ)- ਆਮਦਨ ਕਰ ਵਿਭਾਗ ਨੇ ਮੱਧ ਪ੍ਰਦੇਸ਼ ਵਿਚ ਸੋਇਆ ਦੀਆਂ ਵਸਤਾਂ ਬਣਾਉਣ ਵਾਲੇ ਇਕ ਗਰੁੱਪ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਅਤੇ 450 ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲਾਇਆ। ਕੇਂਦਰੀ ਸਿੱਧੇ ਟੈਕਸਾਂ ਬਾਰੇ ਬੋਰਡ (ਸੀ.ਬੀ.ਡੀ.ਟੀ.) ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਤਲਾਸ਼ੀਆਂ ਬੈਤੂਲ, ਸਤਨਾ, ਮੁੰਬਈ, ਸ਼ੋਲਾਪੁਰ ਅਤੇ ਕੋਲਕਾਤਾ ਵਿਚ ਲਈਆਂ ਗਈਆਂ। ਇਸ ਦੌਰਾਨ ਲੈਪਟਾਪ ਤੇ ਪੈਨਡਰਾਈਵ ਆਦਿ ਬਰਾਮਦ ਕੀਤੇ ਗਏ।
ਸੀ.ਬੀ.ਡੀ.ਟੀ. ਵਲੋਂ ਜਾਰੀ ਇਕ ਬਿਆਨ ਮੁਤਾਬਕ 8 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ ਵੱਖ-ਵੱਖ ਦੇਸ਼ਾਂ ਦੀ 44 ਲੱਖ ਰੁਪਏ ਤੋਂ ਵੱਧਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਗਈ। ਗਰੁੱਪ 8 ਕਰੋੜ ਰੁਪਏ ਦੇ ਸੋਮਿਆਂ ਦਾ ਪਤਾ ਨਹੀਂ ਦੱਸ ਸਕਿਆ। ਜਾਂਚ ਦੌਰਾਨ 9 ਬੈਂਕ ਲਾਕਰਾਂ ਦਾ ਵੀ ਪਤਾ ਲੱਗਿਆ। ਗਰੁੱਪ ਨੇ ਕੋਲਕਾਤਾ ਸਥਿਤ ਮਖੌਟਾ ਕੰਪਨੀਆਂ ਰਾਹੀਂ ਭਾਰੀ ਪ੍ਰੀਮੀਅਮ 'ਤੇ ਸ਼ੇਅਰ ਪੂੰਜੀ ਰਾਹੀਂ 259 ਕਰੋੜ ਰੁਪਏ ਦੀ ਬੇਹਿਸਾਬੀ ਆਮਦਨ ਹਾਸਲ ਕੀਤੀ। ਗਰੁੱਪ ਨੇ ਜਿਨ੍ਹਾਂ ਕੰਪਨੀਆਂ ਦਾ ਦਾਅਵਾ ਕੀਤਾ, ਉਨ੍ਹਾਂ ਵਿਚੋਂ ਕੋਈ ਵੀ ਦਿੱਤੇ ਗਏ ਪਤੇ 'ਤੇ ਮੌਜੂਦ ਨਹੀਂ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਜੇਲ੍ਹਾਂ 'ਚ ਬੰਦ ਬੇਦੋਸ਼ੇ ਨੌਜਵਾਨਾਂ ਦੀ ਰਿਹਾਈ ਲਈ ਟਿਕਰੀ ਬਾਰਡਰ 'ਤੇ ਕੱਢਿਆ ਗਿਆ ਰੋਸ ਮਾਰਚ
NEXT STORY