ਇੰਦੌਰ : ਮੱਧ ਪ੍ਰਦੇਸ਼ ਦੀ ਵਿੱਤੀ ਰਾਜਧਾਨੀ ਇੰਦੌਰ ’ਚ ਇਨਕਮ ਟੈਕਸ ਵਲੋਂ ਮਾਰੇ ਗਏ ਛਾਪਿਆਂ ਦੀ ਕਾਰਵਾਈ ਅਜੇ ਵੀ ਜਾਰੀ ਹੈ। ਤਲਾਸ਼ੀ ਦੌਰਾਨ ਹੁਣ ਤੱਕ ਕਰੋੜਾਂ ਰੁਪਏ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਜਾ ਚੁੱਕੇ ਹਨ। ਜਾਂਚ ਦੌਰਾਨ ਜਾਇਦਾਦ ਦੇ ਕਈ ਦਸਤਾਵੇਜ਼ ਵੀ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਫਾਰੂਕ ਬੋਲੇ- ਜਦੋਂ ਤੱਕ ਪਾਕਿਸਤਾਨ ਨਾਲ ਗੱਲ ਨਹੀਂ ਹੁੰਦੀ, ਕਸ਼ਮੀਰ ’ਚ ਜਾਰੀ ਰਹੇਗਾ ਕਤਲੇਆਮ
ਰੀਅਲ ਅਸਟੇਟ ਕਾਰੋਬਾਰੀ ਟੀਨੂੰ ਸੰਘਵੀ ਨਾਲ ਜੁੜੀ ਅਲਕਾ ਬਸਾਨੀ ਅਤੇ ਉਸ ਦੇ ਪਤੀ ਰਾਜੇਂਦਰ ਬਸਾਨੀ ’ਤੇ ਇਨਕਮ ਟੈਕਸ ਦੇ ਛਾਪੇ ’ਚ ਵੱਡਾ ਖੁਲਾਸਾ ਹੋਇਆ ਹੈ। 2 ਦਿਨਾਂ ਤੋਂ ਜਾਰੀ ਇਨਕਮ ਟੈਕਸ ਦੀ ਛਾਪੇਮਾਰੀ ਦੌਰਾਨ ਘਰ ਦੇ ਅੰਦਰ ਗੁਪਤ ਲਾਕਰ ’ਚ ਕਰੋੜਾਂ ਰੁਪਏ ਮਿਲੇ, ਜਦਕਿ ਸੋਨੇ-ਚਾਂਦੀ ਦੇ ਗਹਿਣੇ ਮਿਲਣ ਦਾ ਮਾਮਲੇ ਦੀ ਗੱਲ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ- J&K ’ਚ ਟਾਰਗੇਟ ਕਿਲਿੰਗ, ਅੱਤਵਾਦੀਆਂ ਨੇ ਕਸ਼ਮੀਰੀ ਪੰਡਤ ਦਾ ਗੋਲੀ ਮਾਰ ਕੇ ਕੀਤਾ ਕਤਲ
ਦੋ ਗੱਡੀਆਂ ਰਾਹੀਂ ਪਹੁੰਚੇ ਅਧਿਕਾਰੀਆਂ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਨਕਮ ਟੈਕਸ ਦੀ ਛਾਪੇਮਾਰੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ ਜੋ ਅਜੇ ਵੀ ਜਾਰੀ ਹੈ। ਜਾਂਚ ਦੌਰਾਨ ਟੀਮ ਨੇ ਕਈ ਤਰ੍ਹਾਂ ਦੇ ਇਲੈਕਟ੍ਰਾਨਿਕ ਸਬੂਤਾਂ ਦੇ ਨਾਲ-ਨਾਲ ਵੱਖ-ਵੱਖ ਜਾਇਦਾਦਾਂ ਦੇ ਦਸਤਾਵੇਜ਼ ਵੀ ਜ਼ਬਤ ਕੀਤੇ ਹਨ।
ਫਾਰੂਕ ਬੋਲੇ- ਜਦੋਂ ਤੱਕ ਪਾਕਿਸਤਾਨ ਨਾਲ ਗੱਲ ਨਹੀਂ ਹੁੰਦੀ, ਕਸ਼ਮੀਰ ’ਚ ਜਾਰੀ ਰਹੇਗਾ ਕਤਲੇਆਮ
NEXT STORY