ਹੈਦਰਾਬਾਦ- ਹਾਲ ਹੀ ’ਚ ਹੈਦਰਾਬਾਦ ਦੀ ਇਕ ਕੰਪਨੀ ਹੇਟੇਰੋ ਫਾਰਮਾ ’ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ। ਇਸ ਛਾਪੇ ’ਚ ਉਨ੍ਹਾਂ ਨੂੰ ਕਰੀਬ 550 ਕਰੋੜ ਰੁਪਏ ਦੀ ਬੇਹਿਸਾਬੀ ਆਮਦਨ ਦਾ ਪਤਾ ਲੱਗਾ ਅਤੇ ਉਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 142 ਕਰੋੜ ਰੁਪਏ ਦਾ ਤਾਂ ਕੈਸ਼ ਮਿਲਿਆ। 142 ਕਰੋੜ ਰੁਪਏ ਕੈਸ਼ ਦੇਖ ਕੇ ਇਨਕਮ ਟੈਕਸ ਵਿਭਾਗ ਦੇ ਵੀ ਹੋਸ਼ ਉੱਡ ਗਏ। ਇਹ ਕੈਸ਼ ਘਰ ਦੇ ਅੰਦਰ ਅਲਮਾਰੀ ਅਤੇ ਬਕਸਿਆਂ ’ਚ ਰੱਖਿਆ ਹੋਇਆ ਸੀ। ਉੱਥੇ ਹੀ ਭਾਰਤੀ ਸਟੇਟ ਬੈਂਕ ਦੇ ਲਾਕਰ ਅਤੇ ਅਮੀਰਪੇਟ ਜਗ੍ਹਾ ਦੇ ਕੁਝ ਪ੍ਰਾਈਵੇਟ ਲਾਕਰਾਂ ’ਚ ਵੀ ਪੈਸੇ ਲੁਕਾ ਕੇ ਰੱਖੇ ਹੋਏ ਸਨ। ਇਹ ਕੰਪਨੀ ਜ਼ਿਆਦਾਤਰ ਉਤਪਾਦਾਂ ਦਾ ਨਿਰਯਾਤ ਵਿਦੇਸ਼ਾਂ ਯਾਨੀ ਯੂ.ਐੱਸ.ਏ., ਯੂਰਪ, ਦੁਬਈ ਅਤੇ ਹੋਰ ਅਫਰੀਕੀ ਦੇਸ਼ਾਂ ’ਚ ਕਰਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ 'ਚ 2 ਤੋਂ 18 ਸਾਲ ਦੇ ਬੱਚਿਆਂ ਲਈ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ
ਦਰਅਸਲ ਇਨਕਮ ਟੈਕਸ ਨੇ 6 ਸੂਬਿਆਂ ’ਚ ਕਰੀਬ 50 ਥਾਂਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਅਧਿਕਾਰੀਆਂ ਨੂੰ ਡਿਜੀਟਲ ਯੰਤਰ, ਪੈਨ ਡਰਾਈਵ, ਦਸਤਾਵੇਜ਼ ਆਦਿ ਦੇ ਰੂਪ ’ਚ ਕਈ ਸਬੂਤ ਮਿਲੇ ਹਨ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਇਨ੍ਹਾਂ ਛਾਪਿਆਂ ਦੌਰਾਨ ਫਰਜ਼ੀ ਅਤੇ ਗੈਰ-ਮੌਜੂਦ ਕੰਪਨੀ ਤੋਂ ਕੀਤੀ ਗਈ ਖਰੀਦ ’ਚ ਗੜਬੜੀ ਦਾ ਵੀ ਖੁਲਾਸਾ ਹੋਇਆ। ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਕਈ ਬੈਂਕ ਲਾਕਰ ਮਿਲੇ ਹਨ, ਜਿਨ੍ਹਾਂ ’ਚੋਂ 16 ਲਾਕਰ ਸੰਚਾਲਤ ਹਨ। ਕੇਂਦਰੀ ਸਿੱਧੇ ਟੈਕਸ ਬੋਰਡ ਅਨੁਸਾਰ, ਹੈਦਰਾਬਾਦ ਸਥਿਤ ਇਕ ਪ੍ਰਮੁੱਖ ਫਾਰਮਾਸਊਟਿਕਲ ਸਮੂਹ ’ਤੇ 6 ਅਕਤੂਬਰ ਨੂੰ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਅਤੇ ਹੁਣ ਤੱਕ ਲਗਭਗ 550 ਕਰੋੜ ਰੁਪਏ ਦੀ ਬੇਹਿਸਾਬ ਆਮਦਨ ਦਾ ਪਤਾ ਲੱਗਾ ਹੈ।
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਲਖੀਮਪੁਰ ਖੀਰੀ ਹਿੰਸਾ ’ਚ ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ ’ਚ ਪੁੱਜੀ ਪ੍ਰਿਯੰਕਾ ਗਾਂਧੀ
NEXT STORY