ਨਵੀਂ ਦਿੱਲੀ (ਭਾਸ਼ਾ) - ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕੇਂਦਰੀ ਅਤੇ ਰਾਜ ਬਲਾਂ ਦੇ 1,037 ਪੁਲਸ ਕਰਮਚਾਰੀਆਂ ਲਈ ਸੇਵਾ ਮੈਡਲਾਂ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ 214 ਜਵਾਨਾਂ ਨੂੰ ਬਹਾਦਰੀ ਦੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਸ ਵਿੱਚ ਇੱਕ ਰਾਸ਼ਟਰਪਤੀ ਬਹਾਦਰੀ ਮੈਡਲ (ਪੀਐੱਮਜੀ) ਅਤੇ 231 ਬਹਾਦਰੀ ਮੈਡਲ (ਜੀਐੱਮ) ਸ਼ਾਮਲ ਹਨ। ਜੀਐੱਮ ਵਿੱਚ ਫਾਇਰ ਫਾਈਟਰਾਂ ਲਈ ਚਾਰ ਮੈਡਲ ਅਤੇ ਸਿਵਲ ਡਿਫੈਂਸ ਕਰਮਚਾਰੀਆਂ ਲਈ ਇੱਕ ਮੈਡਲ ਸ਼ਾਮਲ ਹੈ।
ਇਹ ਵੀ ਪੜ੍ਹੋ - ਮਨੂ ਭਾਕਰ ਤੇ ਨੀਰਜ ਚੋਪੜਾ ਦਾ ਕੀ ਹੋਵੇਗਾ ਵਿਆਹ? ਪਿਤਾ ਰਾਮ ਕਿਸ਼ਨ ਦਾ ਆਇਆ ਵੱਡਾ ਬਿਆਨ
ਕੇਂਦਰੀ ਰਿਜ਼ਰਵ ਪੁਲਸ ਬਲ (CRPF) ਨੂੰ ਵੱਧ ਤੋਂ ਵੱਧ 52 ਬਹਾਦਰੀ ਮੈਡਲ, ਜੰਮੂ-ਕਸ਼ਮੀਰ ਪੁਲਸ ਨੂੰ 31 ਬਹਾਦਰੀ ਮੈਡਲ ਦਿੱਤੇ ਜਾਣਗੇ। ਇਨ੍ਹਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ 17-17, ਛੱਤੀਸਗੜ੍ਹ ਦੇ 15 ਅਤੇ ਮੱਧ ਪ੍ਰਦੇਸ਼ ਦੇ 12 ਪੁਲਸ ਮੁਲਾਜ਼ਮਾਂ ਨੂੰ ਬਹਾਦਰੀ ਦੇ ਮੈਡਲ ਦਿੱਤੇ ਜਾਣਗੇ। ਤੇਲੰਗਾਨਾ ਪੁਲਸ ਦੇ ਹੈੱਡ ਕਾਂਸਟੇਬਲ ਚਡੁਵੂ ਯਾਦਈਆ ਨੂੰ ਬਹਾਦਰੀ ਲਈ ਸਰਵਉੱਚ ਪੁਲਸ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੂੰ 25 ਜੁਲਾਈ, 2022 ਨੂੰ ਦੋ ਬਦਨਾਮ ਚੇਨ ਸਨੈਚਰਾਂ ਅਤੇ ਹਥਿਆਰਾਂ ਦੇ ਤਸਕਰਾਂ ਨੂੰ ਫੜਨ ਵਿੱਚ "ਅਸਾਧਾਰਨ ਬਹਾਦਰੀ" ਦਿਖਾਉਣ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ - ਨਦੀ 'ਚ ਨਹਾਉਣ ਗਏ 7 ਨੌਜਵਾਨਾਂ ਦੀ ਮੌਤ, ਇੱਕੋ ਚਿਖਾ 'ਤੇ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਸਾਰਾ ਪਿੰਡ
ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਦੋ ਅਪਰਾਧੀਆਂ ਨੇ ਪੁਲਸ ਕਰਮਚਾਰੀ 'ਤੇ 'ਬੇਰਹਿਮੀ ਨਾਲ' ਹਮਲਾ ਕੀਤਾ ਅਤੇ ਉਸ ਦੇ ਪੂਰੇ ਸਰੀਰ 'ਤੇ ਚਾਕੂ ਨਾਲ ਵਾਰ-ਵਾਰ ਵਾਰ ਕੀਤੇ ਪਰ ਪੁਲਸ ਕਰਮਚਾਰੀ ਨੇ ਉਨ੍ਹਾਂ ਨੂੰ ਭੱਜਣ ਨਹੀਂ ਦਿੱਤਾ। ਪੁਲਸ ਕਰਮਚਾਰੀ ਇਸ ਹਮਲੇ ਵਿਚ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ, ਜਿਸ ਕਰਕੇ ਉਸ ਨੂੰ 17 ਦਿਨਾਂ ਤੱਕ ਇਲਾਜ ਲਈ ਹਸਪਤਾਲ ਵਿਚ ਰਹਿਣਾ ਪਿਆ। ਹੋਰ ਮੈਡਲਾਂ ਵਿਚ ਵਿਸ਼ੇਸ਼ ਸੇਵਾ ਲਈ 94 ਰਾਸ਼ਟਰਪਤੀ ਪੁਲਸ ਮੈਡਲ ਅਤੇ ਸ਼ਾਨਦਾਰ ਸੇਵਾ ਲਈ 729 ਮੈਡਲ ਸ਼ਾਮਲ ਹਨ। ਇਨ੍ਹਾਂ ਮੈਡਲਾਂ ਦਾ ਐਲਾਨ ਸਾਲ ਵਿੱਚ ਦੋ ਵਾਰ ਕੀਤਾ ਜਾਂਦਾ ਹੈ। ਦੂਜੀ ਵਾਰ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਗਣਤੰਤਰ ਦਿਵਸ ਮੌਕੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ - ਕਾਰ ਸਿਖਦਿਆਂ ਇਕੱਠਿਆਂ ਡੁੱਬੀਆਂ 3 ਪੀੜ੍ਹੀਆਂ, ਪਿਓ, ਪੁੱਤ ਤੇ ਪੋਤੇ ਦੀ ਮੌਤ, ਘਟਨਾ ਦੇਖ ਸਹਿਮੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਨਹੀਂ ਦਿੱਤੀ ਜ਼ਮਾਨਤ
NEXT STORY