ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਦੋ ਦਿਨ ਪਹਿਲਾਂ 2022 ਵਿਚ ਜੰਮੂ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਸ਼ਾਮਲ 10 ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਜਵਾਨਾਂ ਨੂੰ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ 'ਤੇ ਬਹਾਦਰੀ ਲਈ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਇਕ ਜਵਾਨ ਨੂੰ ਮਰਨ ਉਪਰੰਤ ਬਹਾਦਰੀ ਮੈਡਲ ਮਿਲਿਆ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਅਨੁਸਾਰ ਇਨ੍ਹਾਂ ਸਿਪਾਹੀਆਂ ਵਿਚ ਸੀਆਈਐੱਸਐੱਫ ਦੇ ਸਹਾਇਕ ਸਬ-ਇੰਸਪੈਕਟਰ ਸ਼ੰਕਰ ਪ੍ਰਸਾਦ ਪਟੇਲ (ਐਕਸ਼ਨ ਵਿਚ ਸ਼ਹੀਦ), ਹੈੱਡ ਕਾਂਸਟੇਬਲ ਪ੍ਰਮੋਦ ਪਾਤਰਾ, ਸੁਰਿੰਦਰ ਕੁਮਾਰ ਬਾਲੀਅਨ, ਆਰ. ਨਿਤਿਨ, ਕਾਂਸਟੇਬਲ ਅੰਕਿਤ ਚੌਹਾਨ, ਪੁਨੀਤ ਕੁਮਾਰ, ਰਾਜੇਸ਼ ਕੁਮਾਰ, ਅਮੀਰ ਸੋਰੇਨ, ਰਾਮ ਨਰੇਸ਼ ਗੁਰਜਰ ਅਤੇ ਵਾਡੇਦ ਵਿੱਠਲ ਸ਼ਾਂਤਪਾ ਸ਼ਾਮਲ ਹਨ। ਸਬੰਧਤ ਮੁਕਾਬਲਾ 22 ਅਪ੍ਰੈਲ, 2022 ਨੂੰ ਸਵੇਰੇ 4 ਵਜੇ ਦੇ ਕਰੀਬ ਹੋਇਆ, ਜਦੋਂ ਦੋ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਜੰਮੂ ਦੇ ਸੁੰਜਵਾਂ ਖੇਤਰ ਵਿਚ ਚੱਢਾ ਕੈਂਪ ਨੇੜੇ ਸੀਆਈਐੱਸਐੱਫ ਦੇ ਜਵਾਨਾਂ 'ਤੇ ਹਮਲਾ ਕਰ ਦਿੱਤਾ। ਆਤਮਘਾਤੀ ਹਮਲਾਵਰਾਂ ਨੇ ਫਿਰ ਆਪਣੇ ਹਥਿਆਰਾਂ ਤੋਂ ਗੋਲੀਬਾਰੀ ਕੀਤੀ ਅਤੇ ਗ੍ਰੇਨੇਡ ਸੁੱਟੇ, ਜਦੋਂ ਸ਼ਿਫਟ ਵਿਚ ਬਦਲਾਅ ਹੋ ਰਿਹਾ ਸੀ ਅਤੇ ਬੱਸ ਵਿਚ ਸਵਾਰ ਸੀਆਈਐੱਸਐੱਫ ਜਵਾਨ ਰਾਤ ਭਰ ਪਹਿਰਾ ਦੇਣ ਵਾਲੇ ਆਪਣੇ ਸਹਿਯੋਗੀਆਂ ਨੂੰ ਰਾਹਤ ਦੇਣ ਲਈ ਮੌਕੇ 'ਤੇ ਪਹੁੰਚੇ ਸਨ।
ਇਹ ਵੀ ਪੜ੍ਹੋ : PNB ਘੁਟਾਲਾ : ਅਦਾਲਤ ਨੇ ਪਾਸਪੋਰਟ ਮੁਅੱਤਲੀ ਸਬੰਧੀ ਚੋਕਸੀ ਦੀ ਪਟੀਸ਼ਨ ਕੀਤੀ ਖ਼ਾਰਜ
ਸੀਆਈਐੱਸਐੱਫ ਨੇ ਕਿਹਾ ਕਿ ਜਿਵੇਂ ਹੀ ਬੱਸ 'ਸੁੰਜਵਾਂ ਨਾਕਾ' ਪਹੁੰਚੀ, ਅੱਤਵਾਦੀਆਂ ਨੇ ਬੱਸ 'ਤੇ ਫਿਰ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਯੂ.ਬੀ.ਜੀ.ਐੱਲ. ਦਾ ਵੀ ਇਸਤੇਮਾਲ ਕੀਤਾ। ਉਨ੍ਹਾਂ ਕਿਹਾ ਕਿ ਪਾਤਰਾ ਅਤੇ ਰਾਜੇਸ਼ ਕੁਮਾਰ ਤੁਰੰਤ ਬੱਸ ਤੋਂ ਹੇਠਾਂ ਉਤਰ ਗਏ ਅਤੇ ਜਵਾਬੀ ਕਾਰਵਾਈ ਕੀਤੀ, ਜਦੋਂਕਿ ਪਟੇਲ ਦੀ ਅਗਵਾਈ ਵਿਚ ਹੋਰ ਜਵਾਨਾਂ ਨੇ ਬੱਸ ਵਿਚ ਸਥਿਤੀ ਸੰਭਾਲ ਲਈ ਅਤੇ ਅੱਤਵਾਦੀਆਂ 'ਤੇ ਜਵਾਬੀ ਗੋਲੀਬਾਰੀ ਕੀਤੀ। ਸੀਆਈਐੱਸਐੱਫ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਵਸਨੀਕ 28 ਸਾਲਾ ਪਟੇਲ ਨੇ ਰਾਸ਼ਟਰ ਦੀ ਸੇਵਾ ਵਿਚ "ਸਭ ਤੋਂ ਉੱਤਮ ਕੁਰਬਾਨੀ" ਕੀਤੀ।
ਫੋਰਸ ਨੇ ਇਕ ਬਿਆਨ ਵਿਚ ਕਿਹਾ ਕਿ ਸੀਆਈਐੱਸਐੱਫ ਦੇ ਜਵਾਨਾਂ ਦੀ ਬਹਾਦਰੀ ਭਰੀ ਕਾਰਵਾਈ ਨੇ ਨਾ ਸਿਰਫ਼ ਇਕ ਵੱਡੇ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਬਲਕਿ ਅੱਤਵਾਦੀਆਂ ਨੂੰ ਵੀ ਖਤਮ ਕਰ ਦਿੱਤਾ। ਬਾਅਦ 'ਚ ਸੁਰੱਖਿਆ ਬਲਾਂ ਨੇ ਦੋਵਾਂ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਹ ਹਮਲਾ ਕੇਂਦਰ ਸ਼ਾਸਤ ਪ੍ਰਦੇਸ਼ ਦੇ ਜੰਮੂ ਖੇਤਰ ਵਿਚ ਮੋਦੀ ਦੇ ਸਾਂਬਾ ਦੇ ਦੌਰੇ ਤੋਂ ਦੋ ਦਿਨ ਪਹਿਲਾਂ ਹੋਇਆ ਸੀ, ਜੋ ਅਗਸਤ 2019 ਵਿਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਫੇਰੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੰਗਲਾਦੇਸ਼ 'ਚ ਹਿੰਦੂਆਂ 'ਤੇ ਹਮਲੇ ਖਿਲਾਫ RSS-BJP ਦੀ ਬੈਠਕ, ਬਣਾਈ ਗਈ ਇਹ ਯੋਜਨਾ
NEXT STORY