ਕੋਲੰਬੋ- ਭਾਰਤੀ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਦੱਸਿਆ ਕਿ ਚੱਕਰਵਾਤ 'ਦਿਤਵਾ' ਤੋਂ ਆਏ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਭਾਰਤ ਨੇ ਸ਼੍ਰੀਲੰਕਾ ਨੂੰ ਇਕ ਮੋਬਾਇਲ ਹਸਪਤਾਲ ਅਤੇ 70 ਤੋਂ ਵੱਧ ਸਿਹਤ ਕਰਮਚਾਰੀ ਭੇਜੇ ਹਨ। ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਜੂਝ ਰਹੇ ਸ਼੍ਰੀਲੰਕਾ 'ਚ ਬੁਨਿਆਦੀ ਢਾਂਚੇ ਢਹਿਣ ਨਾਲ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ ਅਤੇ ਦੇਸ਼ ਦੀ ਆਫ਼ਤ ਪ੍ਰਤੀਕਿਰਿਆ ਸਮਰੱਥਾ 'ਤੇ ਬੇਹੱਦ ਦਬਾਅ ਪੈ ਰਿਹਾ ਹੈ। ਚੱਕਰਵਾਤ ਦੇ ਪ੍ਰਭਾਵ ਨਾਲ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ 465 ਲੋਕਾਂ ਦੀ ਮੌਤ ਹੋ ਚੁਕੀ ਹੈ, ਜਦੋਂ ਕਿ 366 ਲੋਕ ਲਾਪਤਾ ਹਨ।
ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਭਾਰਤ ਨੇ ਆਫ਼ਤ ਪ੍ਰਭਾਵਿਤ ਖੇਤਰਾਂ 'ਚ ਤੁਰੰਤ ਸਿਹਤ ਸੇਵਾ ਪ੍ਰਦਾਨ ਕਰਨ ਲਈ 70 ਤੋਂ ਵੱਧ ਸਿਹਤ ਕਰਮਚਾਰੀਆਂ ਅਤੇ ਇਕ 'ਜਲਦ ਤਾਇਨਾਤ ਕੀਤੇ ਜਾਣ ਯੋਗ ਫੀਲਡ ਹਸਪਤਾਲ' ਭੇਜਿਆ ਹੈ। ਪੋਸਟ 'ਚ ਕਿਹਾ ਗਿਆ ਹੈ ਕਿ ਭਾਰਤੀ ਹਵਾਈ ਫ਼ੌਜ (ਆਈਏਐੱਫ) ਦੇ ਸੀ-17 ਗਲੋਬਮਾਸਟਰ ਜਹਾਜ਼ ਨੇ ਪੈਰਾ ਫੀਲਡ ਹਸਪਤਾਲ ਅਤੇ 73 ਸਿਹਤ ਕਰਮਚਾਰੀਆਂ ਨੂੰ ਮੰਗਲਵਾਰ ਸ਼ਾਮ ਨੂੰ ਕੋਲੰਬੋ ਪਹੁੰਚਾਇਆ। ਭਾਰਤੀ ਬਚਾਅ ਦਲ ਕਈ ਥਾਵਾਂ 'ਤੇ ਆਪਰੇਸ਼ਨ ਸਾਗਰ ਬੰਧੂ' ਸੰਚਾਲਿਤ ਕਰ ਰਿਹਾ ਹੈ। ਰਾਸ਼ਟਰੀ ਆਫ਼ਤ ਰਿਸਪਾਂਸ ਫੋਰਟ (ਐੱਨਡੀਆਰਐੱਫ) ਦੇ ਦਲਾਂ ਨੇ ਕੋਲੰਬੋ ਕੋਲ ਅਤੇ ਬਡੁਲਾ 'ਚ 43 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ ਅਤੇ ਉਹ 8 ਤੋਂ 10 ਫੁਟੇ ਡੂੰਘੇ ਪਾਣੀ 'ਚ ਫਸੇ ਲੋਕਾਂ ਨੂੰ ਕੱਢਣ ਦੇ ਕੰਮ ਨੂੰ ਪਹਿਲ ਦੇ ਰਹੇ ਹਨ।
ਹਿਮਾਚਲ 'ਚ ABVP ਦਾ ਵਿਰੋਧ ਪ੍ਰਦਰਸ਼ਨ, ਪੁਲਸ ਨੇ ਕੀਤਾ ਲਾਠੀਚਾਰਜ
NEXT STORY