ਇੰਟਰਨੈਸ਼ਨਲ ਡੈਸਕ- ਭਾਰਤ ਨੇ ਸ਼ਨੀਵਾਰ ਨੂੰ ਫਿਜ਼ੀ ਦੇ ਜਨਤਕ ਸਿਹਤ ਪ੍ਰੋਗਰਾਮ ਨੂੰ ਸਹਿਯੋਗ ਦੇਣ ਲਈ ਐਂਟੀ-ਰੈਟਰੋ ਵਾਇਰਲ (ਏਆਰਵੀ) ਦਵਾਈਆਂ ਦੀ ਇਕ ਖੇਪ ਭੇਜੀ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਇਹ ਕਦਮ ਭਾਰਤ ਦੀ 'ਗਲੋਬਲ ਸਾਊਥ' ਦੇਸ਼ਾਂ ਨਾਲ ਸਿਹਤ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੋਹਰਾਉਂਦਾ ਹੈ। ਵਿਦੇਸ਼ ਮੰਤਰਾਲਾ ਨੇ 'ਐਕਸ' ਹੈਂਡਲ 'ਤੇ ਪੋਸਟ 'ਚ ਲਿਖਿਆ,''ਗਲੋਬਲ ਸਾਊਥ ਨਾਲ ਸਿਹਤ ਸਾਂਝੇਦਾਰੀ ਨੂੰ ਮਜ਼ਬੂਤ ਕਰਦੇ ਹੋਏ ਭਾਰਤ ਨੇ ਫਿਜ਼ੀ ਨੂੰ ਏਆਰਵੀ ਦਵਾਈਆਂ ਦੀ ਖੇਪ ਭੇਜੀ ਹੈ। ਭਾਰਤ ਫਿਜ਼ੀ ਦੀ ਜਨਤਕ ਸਿਹਤ ਪ੍ਰਤੀਕਿਰਿਆ ਅਤੇ ਮਨੁੱਖੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।''

ਇਹ ਪਹਿਲ ਇੰਡੋ-ਪੈਸਿਫਿਕ ਖੇਤਰ 'ਚ ਭਾਰਤ ਦੀ ਭੂਮਿਕਾ ਨੂੰ ਇਕ ਭਰੋਸੇਯੋਗ ਵਿਕਾਸ ਅਤੇ ਮਨੁੱਖੀ ਹਿੱਸੇਦਾਰੀ ਵਜੋਂ ਰੇਖਾਂਕਿਤ ਕਰਦੀ ਹੈ। ਭਾਰਤ ਅਤੇ ਫਿਜ਼ੀ ਵਿਚਾਲੇ ਸਿਹਤ, ਸਿੱਖਿਆ ਨਵੀਨੀਕਰਨ ਊਰਜਾ ਅਤੇ ਸਮਰੱਥਾ ਨਿਰਮਾਣ ਵਰਗੇ ਕਈ ਖੇਤਰਾਂ 'ਚ ਸਹਿਯੋਗ ਵੱਧ ਰਿਹਾ ਹੈ। ਹਾਲ ਹੀ 'ਚ ਅਗਸਤ 'ਚ ਦੋਵਾਂ ਦੇਸ਼ਾਂ ਵਿਚਾਲੇ ਸਿਹਤ, ਸਿੱਖਿਆ, ਗਤੀਸ਼ੀਲਤਾ ਅਤੇ ਵਿਕਾਸ ਸਹਿਯੋਗ ਨਾਲ ਜੁੜੇ ਕਈ ਸਮਝੌਤਿਆਂ ਅਤੇ ਐੱਮਓਯੂ 'ਤੇ ਦਸਤਖ਼ਤ ਹੋਏ ਸਨ। ਫਿਜ਼ੀ ਦੇ ਪ੍ਰਧਾਨ ਮੰਤਰੀ ਸਿਟਿਵੇਨੀ ਰਾਬੁਕਾ ਦੀ ਭਾਰਤ ਯਾਤਰਾ ਦੌਰਾਨ ਸੁਪਰ-ਸਪੈਸ਼ਿਅਲਿਟੀ ਹਸਪਤਾਲ ਨਿਰਮਾਣ ਲਈ ਵੀ ਸਮਝੌਤਾ ਹੋਇਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਡਾਇਗਨੌਸਟਿਕ ਸੈਂਟਰ ਹੋਇਆ ਸੀਲ ! ਜਾਣੋ ਕਿਉਂ ਹੋਈ ਇਹ ਕਾਰਵਾਈ
NEXT STORY