ਤੇਲ ਅਵੀਵ (ਵਾਰਤਾ) : ਇਜ਼ਰਾਇਲ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਮੈਡੀਕਲ ਮਦਦ ਮੁਹੱਈਆ ਕਰਾਏਗਾ। ਇਜ਼ਰਾਇਲ ਦੇ ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਇਜ਼ਰਾਇਲ ਦੇ ਵਿਦੇਸ਼ ਮੰਤਰੀ ਗੈਬੀ ਅਸ਼ਕੇਨਾਜੀ ਦੇ ਹਵਾਲੇ ਤੋਂ ਕਿਹਾ ਗਿਆ, ‘ਭਾਰਤ ਲਈ ਐਮਰਜੈਂਸੀ ਮਦਦ ਦੀ ਵਿਵਸਥਾ ਮੁਸ਼ਕਲ ਸਮੇਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਡੂੰਘੀ ਦੋਸਤੀ ਦਾ ਪ੍ਰਗਟਾਵਾ ਹੈ।’ ਮੰਤਰਾਲਾ ਮੁਤਾਬਕ ਇਜ਼ਰਾਇਲ ਤੋਂ ਸਮੂਹਕ ਅਤੇ ਵਿਅਕਤੀਗਤ ਆਕਸੀਜਨ ਜਨਰੇਟਰ, ਰੇਸਪਿਰੇਟਰ, ਦਵਾਈਆਂ ਅਤੇ ਹੋਰ ਮੈਡੀਕਲ ਉਪਰਕਰਨਾਂ ਦੀ ਭਾਰਤ ਨੂੰ ਮੰਗਲਵਾਰ ਨੂੰ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਭਾਰਤ ਵਿਚ ਕੋਰੋਨਾਂ ਦੇ ਮਾਮਲਿਆਂ ਵਿਚ ਤੇਜ਼ੀ ਦਾ ਵਾਧਾ ਅਤੇ ਸਿਹਤ ਸੁਵਿਧਾਵਾਂ ਦੀ ਘਾਟ ਦੇ ਮੱਦੇਨਜ਼ਰ ਹੁਣ ਤੱਕ ਅਮਰੀਕਾ, ਰੂਸ, ਬ੍ਰਿਟੇਨ, ਜਰਮਨੀ ਵਰਗੇ ਕਈ ਦੇਸ਼ਾਂ ਨੇ ਕੋਰੋਨਾ ਸੰਕਟ ’ਤੇ ਭਾਰਤ ਦੀ ਮਦਦ ਕਰਨ ਲਈ ਵੱਖ-ਵੱਖ ਪ੍ਰਕਾਰ ਦੀ ਮਦਦ ਭੇਜੀ ਹੈ। ਕੇਂਦਰੀ ਸਿਹਤ ਮੰਤਰਾਲਾ ਵੱਲੋਂ ਮੰਗਲਵਾਰ ਸਵੇਰੇ ਜ਼ਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ 3,57,229 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ 2 ਕਰੋੜ ਦੀ ਸੰਖਿਆ ਪਾਰ ਕਰ ਗਿਾਆ ਹੈ।
ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ
NEXT STORY