ਨਵੀਂ ਦਿੱਲੀ - ਭਾਰਤ ਦੇ ਸਵਦੇਸ਼ੀ ਰੱਖਿਆ ਤਕਨਾਲੋਜੀ ਈਕੋ ਸਿਸਟਮ ਨੂੰ ਉਤਸ਼ਾਹਿਤ ਕਰਦੇ ਹੋਏ ਜੋਧਪੁਰ ’ਚ ਸੋਮਵਾਰ ਰਣਨੀਤਕ ਲਾਈਟਰਿੰਗ ਹਥਿਆਰ ਪਲੇਟਫਾਰਮ ਦਿਵਆਸਤਰ ਐੱਮ. ਕੇ.-1 ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ।
ਇਸ ਦੇ ਪ੍ਰੀਖਣ ਦੌਰਾਨ ਭਾਰਤੀ ਫੌਜ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ। ਇਸ ਪ੍ਰਦਰਸ਼ਨ ਦੇ ਹਿੱਸੇ ਵਜੋਂ ਦਿਵਆਸਤਰ ਐੱਮ. ਕੇ.-1 ਯੂ. ਏ. ਵੀ. ਨੂੰ ਵਾਹਨ-ਮਾਊਂਟ ਮੋਬਾਈਲ ਲਾਂਚਰ ਤੋਂ ਕਈ ਵਾਰ ਸਫਲਤਾਪੂਰਵਕ ਲਾਂਚ ਕੀਤਾ ਗਿਆ।
ਇਹ ਇਕ ਸਵਦੇਸ਼ੀ ਰਣਨੀਤਕ ਯੂ. ਏ. ਵੀ. ਹੈ ਜੋ ਖੁਫੀਆ ਜਾਣਕਾਰੀ, ਨਿਗਰਾਨੀ, ਖੋਜ ਤੇ ਸਟੀਕ ਹਮਲੇ ਦੇ ਮਿਸ਼ਨਾਂ ਲਈ ਵਿਕਸਤ ਕੀਤਾ ਗਿਆ ਹੈ। ਦਿਵਆਸਤਰ ਐੱਮ. ਕੇ.-1 ’ਚ ਪਲੇਟਫਾਰਮ ਦੀ ਤੇਜ਼ੀ ਨਾਲ ਤਾਇਨਾਤੀ ਦੀ ਸਮਰੱਥਾ, ਜੰਗ ਦੇ ਮੈਦਾਨ ’ਚ ਗਤੀਸ਼ੀਲਤਾ ਤੇ ਜ਼ਮੀਨੀ ਹਾਲਾਤ ’ਚ ਰਣਨੀਤਕ ਲਾਂਚਿੰਗ ਦੀ ਤਿਆਰੀ ਦਾ ਪ੍ਰਦਰਸ਼ਨ ਹੋਇਆ।
ਸ਼ਨੀ ਦੀ ਢਈਆ ਦੇ ਕਸ਼ਟਾਂ ਤੋਂ ਮਿਲੇਗੀ ਰਾਹਤ, ਅੱਜ ਤੋਂ ਇਸ ਰਾਸ਼ੀ ਦੇ ਲੋਕਾਂ ਦਾ ਸ਼ੁਰੂ ਹੋਵੇਗਾ ਚੰਗਾ ਸਮਾਂ
NEXT STORY