ਨੋਇਡਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਪੱਛਮੀ ਏਸ਼ੀਆ 'ਚ ਇਕ ਮਹੀਨੇ ਤੋਂ ਯੁੱਧ ਜਾਰੀ ਹੈ ਅਤੇ ਭਾਰਤ ਦੇਸ਼ ਵਾਸੀਆਂ ਦੇ ਭਰੋਸੇ ਨਾਲ ਇਸ ਸੰਕਟ ਦਾ ਪੂਰੀ ਸ਼ਕਤੀ ਨਾਲ ਮੁਕਾਬਲਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਲਗਭਗ 11,200 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਸਮੇਤ ਕਾਰਗੋ ਹਬ ਦਾ ਉਦਘਾਟਨ ਕਰਨ ਤੋਂ ਬਾਅਦ ਜੇਵਰ 'ਚ ਇਕ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ,''ਅੱਜ ਪੂਰੀ ਦੁਨੀਆ ਚਿੰਤਤ ਹੈ, ਪੱਛਮੀ ਏਸ਼ੀਆ 'ਚ ਇਕ ਮਹੀਨੇ ਤੋਂ ਯੁੱਧ ਜਾਰੀ ਹੈ। ਯੁੱਧ ਕਾਰਨ ਕਈ ਸਾਰੇ ਦੇਸ਼ਾਂ 'ਚ ਖਾਣ-ਪੀਣ ਦੇ ਸਾਮਾਨ, ਡੀਜ਼ਲ, ਖਾਦ ਦਾ ਸੰਕਟ ਸਾਹਮਣੇ ਆਇਆ ਹੈ।'' ਪੀ.ਐੱਮ. ਮੋਦੀ ਨੇ ਕਿਹਾ,''ਹਰ ਦੇਸ਼ ਇਸ ਸੰਕਟ ਦਾ ਸਾਹਮਣਾ ਕਰਨ ਲਈ ਕੁਝ ਨਾ ਕੁਝ ਕੋਸ਼ਿਸ਼ ਕਰ ਰਿਹਾ ਹੈ ਪਰ ਭਾਰਤ ਦੇਸ਼ ਵਾਸੀਆਂ ਦੀ ਤਾਕਤ ਦੇ ਭਰੋਸੇ ਇਸ ਸੰਕਟ ਦਾ ਪੂਰੀ ਸ਼ਕਤੀ ਨਾਲ ਮੁਕਾਬਲਾ ਕਰ ਰਿਹਾ ਹੈ।''
ਉਨ੍ਹਾਂ ਕਿਹਾ ਕਿ ਭਾਰਤ ਵੱਡੀ ਮਾਤਰਾ 'ਚ ਕੱਚੇ ਤੇਲ ਅਤੇ ਗੈਸ ਪ੍ਰਭਾਵਿਤ ਦੇਸ਼ਾਂ ਤੋਂ ਮੰਗਦਾ ਹੈ, ਇਸ ਲਈ ਸਰਕਾਰ ਹਰ ਉਹ ਕਦਮ ਚੁੱਕ ਰਹੀ ਹੈ, ਜਿਸ ਨਾਲ ਆਮ ਪਰਿਵਾਰਾਂ, ਕਿਸਾਨ ਭਰਾ-ਭੈਣਾਂ 'ਤੇ ਇਸ ਸੰਕਟ ਦਾ ਬੋਝ ਨਾ ਪਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਕਟ ਦੇ ਇਸ ਸਮੇਂ 'ਚ ਵੀ ਭਾਰਤ ਨੇ ਆਪਣੇ ਤੇਜ਼ ਵਿਕਾਸ ਨੂੰ ਲਗਾਤਾਰ ਜਾਰੀ ਰੱਖਿਆ ਹੈ। ਪੀ.ਐੱਮ. ਮੋਦੀ ਨੇ ਹਵਾਈ ਅੱਡੇ ਦੇ ਮਹੱਤਵ ਨੂੰ ਸਮਝਾਉਂਦੇ ਹੋਏ ਕਿਹਾ,''ਅੱਜ ਅਸੀਂ ਵਿਕਸਿਤ ਉੱਤਰ ਪ੍ਰਦੇਸ਼, ਵਿਕਸਿਤ ਭਾਰਤ ਮੁਹਿੰਮ ਦਾ ਇਕ ਨਵਾਂ ਅਧਿਆਏ ਸ਼ੁਰੂ ਕਰ ਰਹੇ ਹਾਂ। ਦੇਸ਼ ਦਾ ਸਭ ਤੋਂ ਵੱਡ ਪ੍ਰਦੇਸ਼ ਅੱਜ ਦੇਸ਼ ਦੇ ਸਭ ਤੋਂ ਵੱਧ ਅੰਤਰਰਾਸ਼ਟਰੀ ਹਵਾਈ ਅੱਡੇ ਵਾਲੇ ਸੂਬਿਆਂ 'ਚ ਇਕ ਬਣ ਗਿਆ ਹੈ।'' ਉਨ੍ਹਾਂ ਕਿਹਾ,''ਇਹ ਹਵਾਈ ਅੱਡਾ ਨੋਇਡਾ, ਅਲੀਗੜ੍ਹ, ਆਗਰਾ, ਮਥੁਰਾ ਸਮੇਤ ਕਈ ਜ਼ਿਲ੍ਹਿਆਂ ਨੂੰ ਲਾਭ ਦੇਣ ਵਾਲਾ ਹੈ। ਪ੍ਰਦੇਸ਼ ਦੇ ਕਿਸਾਨਾਂ, ਲਘੁ ਉਦਯੋਗਾਂ ਅਤੇ ਨੌਜਵਾਨਾਂ ਲਈ ਕਈ ਮੌਕੇ ਲੈ ਕੇ ਆਉਣ ਵਾਲਾ ਹੈ। ਇੱਥੋਂ ਦੁਨੀਆ ਲਈ ਜਹਾਜ਼ ਤਾਂ ਉਡਣਗੇ ਹੀ, ਇਹ ਵਿਕਸਿਤ ਉੱਤਰ ਪ੍ਰਦੇਸ਼ ਦੀ ਉਡਾਣ ਦਾ ਵੀ ਪ੍ਰਤੀਕ ਬਣੇਗਾ। ਖਾਸ ਤੌਰ 'ਤੇ ਪੱਛਮੀ ਉੱਤਰ ਪ੍ਰਦੇਸ਼ ਦੀ ਜਨਤਾ ਨੂੰ ਇਸ ਸ਼ਾਨਦਾਰ ਹਵਾਈ ਅੱਡੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਿਮਲਾ ਪੁਲਸ ਦੀ ਵੱਡੀ ਕਾਰਵਾਈ: ਹਰਿਆਣਾ ਦੇ 5 ਨੌਜਵਾਨ 94 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ, ਸਵਿਫਟ ਕਾਰ ਵੀ ਜ਼ਬਤ
NEXT STORY