ਇਸਲਾਮਾਬਾਦ(ਭਾਸ਼ਾ)— ਪਾਕਿਸਤਾਨ ਨੇ ਅੱਜ ਭਾਵ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਨੇ ਕਰੀਬ 200 ਪਾਕਿਸਤਾਨੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ, ਜੋ ਦੇਸ਼ ਵਿਚ ਹਜਰਤ ਨਿਜਾਮੁਦੀਨ ਓਲੀਆ ਦੇ ਉਰਸ ਸਮਾਰੋਹ (ਬਰਸੀ) ਵਿਚ ਭਾਗ ਲੈਣਾ ਚਾਹੁੰਦੇ ਹਨ। ਵਿਦੇਸ਼ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਪਾਕਿਸਤਾਨ 1 ਤੋਂ 8 ਜਨਵਰੀ ਤੱਕ ਨਵੀਂ ਦਿੱਲੀ ਵਿਚ ਆਯੋਜਿਤ ਹੋਣ ਜਾ ਰਹੇ ਉਰਸ ਸਮਾਰੋਹ ਵਿਚ 192 ਪਾਕਿਸਤਾਨੀਆਂ ਨੂੰ ਆਖਰੀ ਸਮੇਂ ਵਿਚ ਭਾਰਤ ਵੱਲੋਂ ਵੀਜ਼ਾ ਨਾ ਦਿੱਤੇ ਜਾਣ 'ਤੇ ਗੁੱਸਾ ਪ੍ਰਗਟ ਕਰਦਾ ਹੈ। ਬਿਆਨ ਵਿਚ ਕਿਹਾ ਗਿਆ ਹੈ, 'ਭਾਰਤ ਦੇ ਫੈਸਲੇ ਕਾਰਨ ਪਾਕਿਸਤਾਨੀ ਨੂੰ ਉਰਸ ਸਮਾਰੋਹ ਵਿਚ ਭਾਗ ਲੈਣ ਦਾ ਮੌਕਾ ਨਹੀਂ ਮਿਲ ਸਕੇਗਾ। ਉਰਸ ਸਮਾਰੋਹ ਦਾ ਇਕ ਖਾਸ ਮਹੱਤਵ ਹੈ।'
ਇਹ ਯਾਤਰਾ ਧਾਰਮਿਕ ਸਥਾਨਾਂ ਦੇ ਦੌਰੇ 'ਤੇ 1974 ਦੇ ਪਾਕਿਸਤਾਨ-ਭਾਰਤ ਪ੍ਰੋਟੋਕਾਲ ਦੇ ਪ੍ਰਬੰਧਾਂ ਦੇ ਤਹਿਤ ਹੋਣੀ ਸੀ ਅਤੇ ਇਹ ਇਕ ਸਲਾਨਾ ਪ੍ਰਕਿਰਿਆ ਹੈ। ਬਿਆਨ ਮੁਤਾਬਕ ਇਹ ਬਦਕਿਸਮਤੀ ਹੈ ਅਤੇ 1974 ਪ੍ਰੋਟੋਕਾਲ ਅਤੇ ਲੋਕਾਂ ਨਾਲ ਲੋਕਾਂ ਦੇ ਸੰਪਰਕ ਦੇ ਉਦੇਸ਼ ਦੀ ਭਾਵਨਾ ਵਿਰੁੱਧ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੋ-ਪੱਖੀ ਪ੍ਰੋਟੋਕਾਲ ਅਤੇ ਧਾਰਮਿਕ ਆਜ਼ਾਦੀ ਦੇ ਮੂਲ ਮਨੁੱਖੀ ਅਧਿਕਾਰ ਦਾ ਉਲੰਘਣ ਹੋਣ ਦੇ ਨਾਲ ਹੀ ਅਜਿਹੇ ਕਦਮਾਂ ਨਾਲ ਮਾਹੌਲ ਚੰਗਾ ਬਣਾਉਣ, ਲੋਕਾਂ ਵਿਚਕਾਰ ਸੰਪਰਕ ਵਧਾਉਣ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਸਾਧਾਰਨ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਵਿਦੇਸ਼ ਵਿਭਾਗ ਨੇ ਕਿਹਾ, 'ਇਹ ਸਭ ਹਜਰਤ ਨਿਜਾਮੁਦੀਨ ਓਲੀਆ ਦੇ ਉਰਸ ਸਮਾਰੋਹ ਮੌਕੇ ਕੀਤਾ ਗਿਆ ਜੋ ਭਾਈਚਾਰਿਆਂ ਨੂੰ ਇਕ-ਦੂਜੇ ਦੇ ਕਰੀਬ ਲਿਆਉਣ ਦਾ ਪ੍ਰਤੀਕ ਹੈ।'
8ਵੇਂ ਬੱਚੇ ਨੂੰ ਜਨਮ ਦੇਣਾ ਇਸ ਔਰਤ ਨੂੰ ਪਿਆ ਭਾਰੀ
NEXT STORY