ਨਵੀਂ ਦਿੱਲੀ- ਭਾਰਤ ਨੇ ਤਵੀ ਨਦੀ ਵਿਚ ਹੜ੍ਹ ਦੇ ਖ਼ਤਰੇ ਨੂੰ ਲੈ ਕੇ ਪਾਕਿਸਤਾਨ ਨੂੰ ਨਵੇਂ ਅਲਰਟ ਜਾਰੀ ਕੀਤੇ ਹਨ। ਇਸ ਦੌਰਾਨ, ਉੱਤਰੀ ਸੂਬਿਆਂ ਵਿਚ ਲਗਾਤਾਰ ਮੀਂਹ ਪੈਣ ਕਾਰਨ ਡੈਮਾਂ ਤੋਂ ਵਾਧੂ ਪਾਣੀ ਛੱਡਣਾ ਪੈ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਵਿਦੇਸ਼ ਮੰਤਰਾਲਾ ਰਾਹੀਂ ਇਸਲਾਮਾਬਾਦ ਨੂੰ ਭੇਜੇ ਗਏ ਇਹ ਅਲਰਟ ‘ਮਾਨਵਤਾ ਦੇ ਆਧਾਰ ’ਤੇ’ ਜਾਰੀ ਕੀਤੇ ਗਏ ਸਨ। ਪਹਿਲਾ ਅਲਰਟ ਸੋਮਵਾਰ ਨੂੰ ਜਾਰੀ ਕੀਤਾ ਗਿਆ ਸੀ।
ਇਕ ਸੂਤਰ ਨੇ ਕਿਹਾ ਕਿ ਅਸੀਂ ਕੱਲ (ਮੰਗਲਵਾਰ) ਅਤੇ ਅੱਜ (ਬੁੱਧਵਾਰ) ਤਵੀ ਨਦੀ ਵਿਚ ਹੜ੍ਹ ਆਉਣ ਦੀ ਉੱਚ ਸੰਭਾਵਨਾ ਦੇ ਮੱਦੇਨਜ਼ਰ ਇਕ ਹੋਰ ਅਲਰਟ ਜਾਰੀ ਕੀਤਾ ਹੈ। ਭਾਰਤੀ ਖੇਤਰਾਂ ਵਿਚ ਭਾਰੀ ਮੀਂਹ ਕਾਰਨ ਕੁਝ ਡੈਮਾਂ ਦੇ ਫਾਟਕ ਖੋਲ੍ਹਣੇ ਪਏ। ਤਵੀ ਨਦੀ ਹਿਮਾਲਿਆ ਤੋਂ ਨਿਕਲਦੀ ਹੈ ਅਤੇ ਪਾਕਿਸਤਾਨ ਵਿਚ ਚਨਾਬ ਨਦੀ ਵਿਚ ਮਿਲਣ ਤੋਂ ਪਹਿਲਾਂ ਜੰਮੂ ਡਿਵੀਜ਼ਨ ਵਿਚੋਂ ਲੰਘਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਵਰਗ੍ਰਿਡ ਕਾਰਪੋਰੇਸ਼ਨ 'ਚ ਨਿਕਲੀ ਭਰਤੀ, ਗ੍ਰੈਜੂਏਟ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ
NEXT STORY