ਨਵੀਂ ਦਿੱਲੀ- ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਵੀਅਤਨਾਮ ਦੇ ਸੂਚਨਾ ਅਤੇ ਸੰਚਾਰ ਮੰਤਰੀ ਸ਼੍ਰੀ ਗੁਏਨ ਮਾਨ ਹੁੰਗ ਨਾਲ ਵਚਨਬੱਧਤਾ ਪੱਤਰ (ਐੱਲ. ਓ. ਆਈ.) ’ਤੇ ਦਸਤਖ਼ਤ ਕੀਤੇ। ਇਸ ਦੇ ਤਹਿਤ ਦੋਵਾਂ ਦੇਸ਼ਾਂ ਦਰਮਿਆਨ ਡਿਜੀਟਲ ਮੀਡੀਆ ਦੇ ਖੇਤਰਾਂ ਵਿਚ ਸਹਿਯੋਗ ਕੀਤਾ ਜਾਵੇਗਾ ਅਤੇ ਭਾਰਤ ਅਤੇ ਵੀਅਤਨਾਮ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦਾ ਰਾਹ ਪੱਧਰਾ ਕੀਤਾ ਜਾਵੇਗਾ। ਐੱਲ. ਓ. ਆਈ. ਵਿਵਸਥਾ ਕਰਦਾ ਹੈ ਕਿ ਡਿਜੀਟਲ ਮੀਡੀਆ ਅਤੇ ਸੋਸ਼ਲ ਨੈਟਵਰਕਜ਼ ਦੇ ਸਬੰਧ ਵਿਚ ਰੈਗੂਲੇਟਰੀ ਫਰੇਮਵਰਕ ਅਤੇ ਨੀਤੀਆਂ ਦੇ ਨਿਰਮਾਣ ’ਚ ਜਾਣਕਾਰੀ ਅਤੇ ਅਨੁਭਵ ਸਾਂਝੇ ਕੀਤੇ ਜਾਣਗੇ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਦੇ ਮੀਡੀਆ ਪੇਸ਼ੇਵਰਾਂ ਲਈ ਸਮਰੱਥਾ ਨਿਰਮਾਣ ਅਤੇ ਸਿਖਲਾਈ ਪ੍ਰੋਗਰਾਮ ਚਲਾਏ ਜਾਣਗੇ।
ਇਸ ਮੌਕੇ ਬੋਲਦਿਆਂ ਠਾਕੁਰ ਨੇ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲ ਹੀ ਵਿਚ ਵੀਅਤਨਾਮ ਦੇ ਦੌਰਿਆਂਂਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਏ ਹਨ। ਅੱਜ ਦੀ ਮੀਟਿੰਗ ਨਵੀਆਂ ਤਕਨੀਕਾਂ ਅਤੇ ‘ਇਨਫੋਡੇਮਿਕ’ ਵਰਗੇ ਚੁਣੌਤੀਪੂਰਨ ਖੇਤਰਾਂ ਨੂੰ ਵੇਖਦੇ ਹੋਏ ਦੁਵੱਲੇ ਸਹਿਯੋਗ ਨੂੰ ਆਕਾਰ ਦੇਵੇਗੀ, ਇਸ ਸਮੇਂ ਸਾਰੇ ਦੇਸ਼ ਕੋਵਿਡ-19 ਦੌਰਾਨ ਜੂਝ ਰਹੇ ਹਨ। ਉਨ੍ਹਾਂ ਆਪਣੇ ਵੀਅਤਨਾਮੀ ਹਮਰੁਤਬਾ ਮਿਸਟਰ ਹੁੰਗ ਨੂੰ ਡਿਜੀਟਲ ਮੀਡੀਆ ਨੈਤਿਕ ਜ਼ਾਬਤਾ ਬਾਰੇ ਵੀ ਦੱਸਿਆ, ਜਿਸ ਨੂੰ ਸਰਕਾਰ ਫਰਵਰੀ 2021 ਤੋਂ ਲਾਗੂ ਕਰ ਰਹੀ ਹੈ। ਹੁੰਗ ਨੇ ਅਨੁਰਾਗ ਠਾਕੁਰ ਨੂੰ ਵੀਅਤਨਾਮ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਅਤੇ ਦੋਵਾਂ ਮੁਲਕਾਂ ਦੇ ਪੱਤਰਕਾਰਾਂ ਨੂੰ ਇੱਕ-ਦੂਜੇ ਦੇ ਸਮਾਜਿਕ-ਆਰਥਿਕ ਵਿਕਾਸ ਬਾਰੇ ਜਾਣਕਾਰੀ ਤੱਕ ਪਹੁੰਚ ਕਰਨ ਲਈ ਕਿਹਾ ਤਾਂ ਜੋ ਲੋਕ ਸਫ਼ਲਤਾ ਦੀਆਂ ਕਹਾਣੀਆਂਂਅਤੇ ਲੋਕਾਂ ਤੋਂ ਜਾਣੂ ਹੋਣ ਅਤੇ ਲੋਕਾਂ ਦੇ ਆਦਾਨ-ਪ੍ਰਦਾਨ ਮਜ਼ਬੂਤ ਹੋ ਸਕਣ।
ਮੀਟਿੰਗ ਵਿਚ ਪ੍ਰਸਾਰ ਭਾਰਤੀ ਦੇ ਸੀ.ਈ.ਓ. ਸ਼ਸ਼ੀ ਸ਼ੇਖਰ ਵੇਮਪਤੀ, ਪ੍ਰੈਸ ਸੂਚਨਾ ਬਿਊਰੋ ਦੇ ਪ੍ਰਮੁੱਖ ਡਾਇਰੈਕਟਰ ਜਨਰਲ ਜੈਦੀਪ ਭਟਨਾਗਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਵਿਕਰਮ ਸਹਾਏ ਅਤੇ ਭਾਰਤ ਅਤੇ ਵੀਅਤਨਾਮ ਪੱਖ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਸਾਲ ਭਾਰਤ ਅਤੇ ਵੀਅਤਨਾਮ ਦਰਮਿਆਨ ‘ਸੰਯੁਕਤ ਰਣਨੀਤਕ ਭਾਈਵਾਲੀ’ ਦੇ ਪੰਜ ਸਾਲ ਪੂਰੇ ਹੋ ਰਹੇ ਹਨ ਅਤੇ ਸਾਲ 2022 ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸਬੰਧਾਂ ਦੇ 50 ਸਾਲ ਪੂਰੇ ਕਰੇਗਾ।
ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਨਸ਼ੇੜੀ ਨਾਬਾਲਗ ਪੁੱਤ ਨੇ ਕੁਹਾੜੀ ਨਾਲ ਵੱਢੇ ਮਾਪੇ
NEXT STORY