ਕੋਲਕਾਤਾ (ਭਾਸ਼ਾ)- ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ 2 ਸਾਲ ਤੱਕ ਬੰਦ ਰਹਿਣ ਪਿਛੋਂ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਰੇਲ ਸੇਵਾ ਐਤਵਾਰ ਨੂੰ ਬਹਾਲ ਹੋ ਗਈ। ਕੋਲਕਾਤਾ ਰੇਲਵੇ ਸਟੇਸ਼ਨ ਤੋਂ ਗੁਆਂਢੀ ਦੇਸ਼ ਦੇ ਖੁਲਨਾ ਲਈ ਬੰਧਨ ਐਕਸਪ੍ਰੈਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਪੂਰਬੀ ਰੇਲਵੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੇਲ ਗੱਡੀ ਕੋਲਕਾਤਾ ਤੋਂ ਐਤਵਾਰ ਚੱਲ ਕੇ ਸੋਮਵਾਰ ਸਵੇਰੇ ਢਾਕਾ ਪੁੱਜੇਗੀ। ਕੋਲਕਾਤਾ ਤੋਂ ਖੁਲਨਾ ਦਰਮਿਆਨ ਬੰਧਨ ਐਕਸਪ੍ਰੈਸ ਹਫ਼ਤੇ ’ਚ ਦੋ ਵਾਰ ਚਲੇਗੀ। ਇਕ ਹੋਰ ਰੇਲ ਗੱਡੀ ਜਿਸ ਦਾ ਨਾਂ ਮੈਤ੍ਰੀ ਐਕਸਪ੍ਰੈਸ ਹੈ, ਹਫ਼ਤੇ ’ਚ 5 ਦਿਨ ਚਲੇਗੀ।

ਰੇਲਵੇ ਦੇ ਇਕ ਬੁਲਾਰੇ ਚੱਕਰਵਰਤੀ ਨੇ ਕਿਹਾ ਕਿ ਦੋਵੇਂ ਰੇਲ ਗੱਡੀਆਂ ’ਚ ਮੁਸਾਫ਼ਰਾਂ ਨੂੰ ਸਭ ਸਹੁਲਤਾਂ ਦਿੱਤਿਆਂ ਜਾਣਗੀਆਂ। ਹੁਣ ਲੋਕ ਕੋਲਕਾਤਾ ਤੋਂ ਬੰਗਲਾਦੇਸ਼ ਜਾਣ ਲਈ ਹਵਾਈ ਜਹਾਜ਼ ਦੀ ਥਾਂ ਰੇਲ ਗੱਡੀ ਦੇ ਸਫ਼ਰ ਨੂੰ ਪਹਿਲ ਦੇਣਗੇ। 1 ਜੂਨ ਤੋਂ ਮਿਤਾਲੀ ਐਕਸਪ੍ਰੈਸ ਰੇਲ ਗੱਡੀ ਨੂੰ ਸ਼ੁਰੂ ਕੀਤੀ ਜਾਏਗੀ। ਇਹ ਰੇਲ ਗੱਡੀ ਪੱਛਮੀ ਬੰਗਾਲ ਦੇ ਜਲਪਾਈਗੁੜੀ ਤੋਂ ਢਾਕਾ ਤੱਕ ਜਾਏਗੀ। ਦੋਹਾਂ ਰੇਲ ਗੱਡੀਆਂ ਦੀ ਸਮਰੱਥਾ ਲਗਭਗ 450 ਯਾਤਰੀਆਂ ਦੀ ਹੈ ਅਤੇ ਇਨ੍ਹਾਂ 'ਚ ਏ.ਸੀ. ਚੇਅਰ ਕਾਰ ਤੋਂ ਇਲਾਵਾ ਐਗਜ਼ੀਕਿਊਟਿਵ ਕਲਾਸ ਦੀਆਂ ਸੀਟਾਂ ਵੀ ਉਪਲੱਬਧ ਹਨ। ਚੱਕਰਵਰਤੀ ਨੇ ਕਿਹਾ ਕਿ 1 ਜੂਨ ਤੋਂ ਪੱਛਮੀ ਬੰਗਾਲ ਰਾਹੀਂ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਰੇਲ ਸੰਪਰਕ ਹੋਰ ਮਜ਼ਬੂਤ ਹੋਵੇਗਾ ਕਿਉਂਕਿ ਉਸ ਦਿਨ ਮਿਤਾਲੀ ਐਕਸਪ੍ਰੈਸ ਦਾ ਉਦਘਾਟਨ ਕੀਤਾ ਜਾਵੇਗਾ। ਇਹ ਟਰੇਨ ਭਾਰਤ ਦੇ ਨਿਊ ਜਲਪਾਈਗੁੜੀ ਤੋਂ ਢਾਕਾ ਤੱਕ ਜਾਵੇਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਨਵੀਂ ਰੇਲ ਸੇਵਾ ਉੱਤਰ-ਪੱਛਮੀ ਬੰਗਾਲ 'ਚ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗੀ।

ਜੰਮੂ-ਕਸ਼ਮੀਰ: ਪੁਲਵਾਮਾ ’ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ’ਚ ਜੈਸ਼ ਦੇ 2 ਅੱਤਵਾਦੀ ਢੇਰ
NEXT STORY