ਨਵੀਂ ਦਿੱਲੀ (ਭਾਸ਼ਾ)- ਦੇਸ਼ ਵਿੱਚ ਐਤਵਾਰ ਨੂੰ ਲਗਾਤਾਰ 5ਵੇਂ ਦਿਨ ਵੀ ਇਕ ਦਿਨ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਦਾ ਸਿਲਸਿਲਾ ਜਾਰੀ ਰਿਹਾ। 9,971 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਦੇਸ਼ ਵਿੱਚ ਕੁੱਲ ਕੋਰੋਨਾ ਦੀ ਗਿਣਤੀ 2,46,628 'ਤੇ ਪਹੁੰਚ ਗਈ ਹੈ ਅਤੇ ਮੌਤਾਂ ਦੀ ਗਿਣਤੀ 6,929 ਹੋ ਗਈ ਹੈ।
ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ 'ਚ ਪਿਛਲੇ 24 ਘੰਟਿਆਂ 'ਚ 287 ਲੋਕਾਂ ਦੀ ਮੌਤ ਹੋਈ ਹੈ। ਸ਼ਨੀਵਾਰ ਨੂੰ ਭਾਰਤ ਸਪੇਨ ਨੂੰ ਪਿੱਛੇ ਛੱਡ ਕੇ ਕੋਵਿਡ-19 ਗਲੋਬਲ ਮਹਾਮਾਰੀ ਨਾਲ ਬੁਰੀ ਤਰ੍ਹਾ ਪ੍ਰਭਾਵਿਤ ਦੁਨੀਆ ਦਾ 5ਵਾਂ ਦੇਸ਼ ਬਣ ਗਿਆ ਹੈ। ਹੁਣ ਕੇਵਲ, ਅਮਰੀਕਾ, ਬ੍ਰਾਜ਼ੀਲ, ਰੂਸ ਤੇ ਬ੍ਰਿਟੇਨ ਹੀ ਉਸ ਨਾਲ ਇਸ ਮਾਮਲੇ ਵਿੱਚ ਉੱਪਰ ਹਨ। ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਹੁਣ ਵੀ 1,20,406 ਕੋਰੋਨਾ ਵਾਇਰਸ ਤੋਂ ਪੀੜਤ ਹਨ।
ਫੇਸਬੁੱਕ ਹੇਟ ਸਪੀਚ : ਟਰੰਪ 'ਤੇ ਮਾਰਕ ਜ਼ੁਕਰਬਰਗ ਨੇ ਦਿੱਤਾ ਭਾਜਪਾ ਨੇਤਾ ਦਾ ਉਦਾਹਰਣ
NEXT STORY