Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 16, 2026

    5:58:01 AM

  • punjab bandh announcement

    ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

  • youth akali dal akali president

    ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ...

  • harsimrat badal gets emotional at the rally

    ਹਰਸਿਮਰਤ ਨੇ ਦੱਸੀ ਸੁਖਬੀਰ ਬਾਦਲ 'ਤੇ ਹਮਲੇ ਦੀ...

  • free uae driving license

    ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਚੀਨ ਨਾਲ ਨਜਿੱਠਣ ਲਈ ਤਿਆਰ ਰਹੇ ਭਾਰਤ: ਮੋਹਨ ਭਾਗਵਤ

NATIONAL News Punjabi(ਦੇਸ਼)

ਚੀਨ ਨਾਲ ਨਜਿੱਠਣ ਲਈ ਤਿਆਰ ਰਹੇ ਭਾਰਤ: ਮੋਹਨ ਭਾਗਵਤ

  • Edited By Tanu,
  • Updated: 26 Oct, 2020 01:32 PM
New Delhi
india china mohan bhagwat
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਮ੍ਰਿਦੁਲ) :— ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਨੂੰ ਚੀਨ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ। ਐਤਵਾਰ ਦੁਸਹਿਰੇ ਮੌਕੇ 'ਤੇ ਆਪਣੇ ਇਕ ਸੰਬੋਧਨ 'ਚ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਨੂੰ ਵਧੀਆ ਫੌਜੀ ਤਿਆਰੀਆਂ ਕਰਨ ਦੀ ਲੋੜ ਹੈ। ਸੰਘ ਵੱਲੋਂ ਕੋਰੋਨਾ ਵਾਇਰਸ ਦੌਰਾਨ ਆਯੋਜਿਤ ਪ੍ਰੋਗਰਾਮ 'ਚ 50 ਸਵੈਮ ਸੇਵਕਾਂ ਨੇ ਹੀ ਹਿੱਸਾ ਲਿਆ।ਭਾਗਵਤ ਨੇ ਕਿਹਾ ਕਿ ਹੁਣ ਬਹੁਤ ਸਾਰੇ ਦੇਸ਼ ਚੀਨ ਦੇ ਸਾਹਮਣੇ ਖੜ੍ਹੇ ਹਨ। ਚੀਨ ਦੀ ਘੁਸਪੈਠ 'ਤੇ ਭਾਰਤ ਵੱਲੋਂ ਪ੍ਰਗਟਾਈ ਗਈ ਪ੍ਰਤੀਕਿਰਿਆ ਕਾਰਨ ਚੀਨ ਹੈਰਾਨ ਹੈ। ਚੀਨ ਨੇ ਕੋਰੋਨਾ ਵਾਇਰਸ ਦੀ ਬਿਮਾਰੀ ਦੌਰਾਨ ਸਾਡੀਆਂ ਸਰਹੱਦਾਂ 'ਤੇ ਹਮਲਾ ਕੀਤਾ। ਚੀਨ ਦੇ ਪਸਾਰਵਾਦੀ ਰੁਝਾਨ ਤੋਂ ਸਾਰੀ ਦੁਨੀਆ ਜਾਣੂ ਹੈ। ਉਨ੍ਹਾਂ ਤਾਈਵਾਨ, ਵੀਅਤਨਾਮ ਦੀ ਉਦਾਹਰਣ ਚੀਨ ਦੀ ਪਸਾਰਵਾਦੀ ਯੋਜਨਾ ਦੇ ਰੂਪ 'ਚ ਦਿੱਤੀ। ਭਾਗਵਤ ਨੇ ਕਿਹਾ ਕਿ ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ ਅਤੇ ਕੁਝ ਹੋਰ ਗੁਆਂਢੀ ਦੇਸ਼ ਜੋ ਸਾਡੇ ਦੋਸਤ ਹਨ, ਨਾਲ ਸਾਨੂੰ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਇਸ ਕੰਮ 'ਚ ਰੁਕਾਵਟ ਪੈਦਾ ਕਰਨ ਵਾਲੇ ਮਤਭੇਦਾਂ, ਵਿਵਾਦਾਂ ਆਦਿ ਨੂੰ ਜਿੰਨੀ ਜਲਦੀ ਹੋ ਸਕੇ, ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਸਭ ਨਾਲ ਦੋਸਤੀ ਚਾਹੁੰਦੇ ਹਾਂ, ਇਹ ਸਾਡੇ ਸੁਭਾਅ 'ਚ ਹੈ ਪਰ ਸਾਡੀ ਸਦਭਾਵਨਾ ਨੂੰ ਕਮਜ਼ੋਰੀ ਸਮਝ ਕੇ ਆਪਣੀ ਤਾਕਤ ਦੇ ਜ਼ੋਰ 'ਤੇ ਕੋਈ ਵੀ ਦੇਸ਼ ਭਾਰਤ ਨੂੰ ਭਾਵੇਂ ਜਿਸ ਤਰ੍ਹਾਂ ਮਰਜ਼ੀ ਨਚਾ ਲਏ, ਝੁਕਾਅ ਲਏ, ਇਹ ਹੋ ਹੀ ਨਹੀਂ ਸਕਦਾ।

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ 'ਚ ਕਿਸਾਨਾਂ ਨੇ ਸਾੜੇ PM ਮੋਦੀ ਦੇ ਪੁਤਲੇ, ਰਾਹੁਲ ਬੋਲੇ- ਇਹ ਖ਼ਤਰਨਾਕ ਮਿਸਾਲ

ਭਾਗਵਤ ਨੇ ਕਿਹਾ ਕਿ ਅਜਿਹੀ ਕਿਸੇ ਤਰ੍ਹਾਂ ਦੀ ਜੁਰਅਤ ਕਰਨ ਵਾਲਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਾਰਤ ਕੋਈ ਕਮਜ਼ੋਰ ਦੇਸ਼ ਨਹੀਂ। ਸਾਡੀ ਫ਼ੌਜ ਦੀ ਬੇਮਿਸਾਲ ਦੇਸ਼ ਭਗਤੀ ਅਤੇ ਬਹਾਦਰੀ, ਸਾਡੇ ਹੁਕਮਰਾਨਾਂ ਦਾ ਸਵੈਮਾਨ ਵਾਲਾ ਰਵੱਈਆ ਅਤੇ ਭਾਰਤ ਦੇ ਲੋਕਾਂ ਦੀ ਹੌਸਲੇ ਦੀ ਜੋ ਪਛਾਣ ਚੀਨ ਨੂੰ ਪਹਿਲੀ ਵਾਰ ਮਿਲੀ ਹੈ, ਉਸ ਕਾਰਣ ਉਸ ਦੇ ਧਿਆਨ 'ਚ ਵੀ ਉਕਤ ਸਭ ਗੱਲਾਂ ਆਉਣੀਆਂ ਚਾਹੀਦੀਆਂ ਹਨ। ਉਸ ਨੂੰ ਆਪਣੇ ਰਵੱਈਏ 'ਚ ਸੁਧਾਰ ਕਰਨਾ ਚਾਹੀਦਾ ਹੈ ਪਰ ਜੇ ਨਾ ਹੋਇਆ ਤਾਂ ਜੋ ਹਾਲਾਤ ਸਾਹਮਣੇ ਆਉਣਗੇ, ਉਸ ਕਾਰਣ ਸਾਡੇ ਲੋਕਾਂ ਦੀ ਚੌਕਸੀ, ਤਿਆਰੀ ਅਤੇ ਦ੍ਰਿੜਤਾ ਘੱਟ ਨਹੀਂ ਪਵੇਗੀ। ਇਹ ਭਰੋਸਾ ਅੱਜ ਵੀ ਪੂਰੇ ਦੇਸ਼ 'ਚ ਨਜ਼ਰ ਆਉਂਦਾ ਹੈ। ਭਾਗਵਤ ਨੇ ਅੱਗੇ ਕਿਹਾ ਕਿ ਲੋਕਾਂ ਨੇ ਆਪਣੇ ਸਮਾਜ ਦੀ ਸੇਵਾ ਕਰਨ ਲਈ ਪੂਰੀ ਚੁਸਤੀ ਵਿਖਾਈ। ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ। ਦੂਜਿਆਂ ਦੀ ਸੇਵਾ 'ਚ ਲੱਗੇ ਲੋਕਾਂ ਨੇ ਕਈ ਵਧੀਆ ਉਦਾਹਰਨਾਂ ਪੇਸ਼ ਕੀਤੀਆਂ। ਬੀਮਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਚ ਪਹੁੰਚਾਇਆ ਗਿਆ। ਰਾਹ 'ਚ ਫਸੇ ਲੋਕਾਂ ਲਈ ਭੋਜਨ ਅਤੇ ਆਰਾਮ ਕਰਨ ਦਾ ਪ੍ਰਬੰਧ ਕੀਤਾ ਗਿਆ। ਇੰਝ ਸਮੁੱਚੇ ਸਮਾਜ ਨੇ ਆਪਣਾ ਵੱਖ-ਵੱਖ ਤਰ੍ਹਾਂ ਦਾ ਯੋਗਦਾਨ ਪਾਇਆ।

ਇਹ ਵੀ ਪੜ੍ਹੋ: ਕਬਾੜ ਵੇਚਣ ਵਾਲੇ ਦੇ ਪੁੱਤ ਨੇ ਲਾਏ ਸੁਫ਼ਨਿਆਂ ਨੂੰ ਖੰਭ, ਅਰਵਿੰਦ ਨੂੰ 9ਵੀਂ ਵਾਰ 'NEET' ਪ੍ਰੀਖਿਆ 'ਚ ਮਿਲੀ ਸਫ਼ਲਤਾ

ਹਾਲਾਤ 'ਚੋਂ ਉਭਰਨ ਲਈ ਹੁਣ ਵਿੱਦਿਅਕ ਅਦਾਰਿਆਂ ਨੂੰ ਮੁੜ ਤੋਂ ਸ਼ੁਰੂ ਕਰਨਾ, ਅਧਿਆਪਕਾਂ ਨੂੰ ਤਨਖ਼ਾਹ ਦੇਣੀ, ਆਪਣੇ ਬੱਚਿਆਂ ਲਈ ਸਕੂਲਾਂ-ਕਾਲਜਾਂ 'ਚ ਫ਼ੀਸ ਦਿੰਦੇ ਹੋਏ ਅਤੇ ਉਨ੍ਹਾਂ ਨੂੰ ਪੜ੍ਹਾਈ ਲਈ ਭੇਜਣਾ ਇਸ ਸਮੇਂ ਇਕ ਸਮੱਸਿਆ ਦਾ ਰੂਪ ਧਾਰਨ ਕਰ ਸਕਦਾ ਹੈ। ਕੋਰੋਨਾ ਕਾਰਨ ਕਈ ਸਕੂਲਾਂ, ਕਾਲਜਾਂ ਨੂੰ ਫੀਸਾਂ ਨਹੀਂ ਮਿਲੀਆਂ। ਅਜਿਹੇ ਵਿੱਦਿਅਕ ਅਦਾਰਿਆਂ ਕੋਲ ਆਪਣੇ ਸਟਾਫ ਨੂੰ ਤਨਖ਼ਾਹਾਂ ਦੇਣ ਲਈ ਪੈਸੇ ਨਹੀਂ ਹਨ। ਜਿਨ੍ਹਾਂ ਮਾਪਿਆਂ ਦੇ ਕੰਮ ਬੰਦ ਹੋ ਗਏ ਸਨ ਅਤੇ ਉਹ ਆਪਣੇ ਬੱਚਿਆਂ ਦੀਆਂ ਫੀਸਾਂ ਨਹੀਂ ਦੇ ਸਕੇ, ਨੂੰ ਅਜੇ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸਮਾਜ ਨੂੰ ਕੁਝ ਸੇਵਾ ਅਤੇ ਮਦਦ ਕਰਨੀ ਹੋਵੇਗੀ।ਉਨ੍ਹਾਂ ਕਿਹਾ ਕਿ ਮਾਰਚ ਤੋਂ ਸੰਕਟ ਦੇ ਸ਼ੁਰੂ ਹੋਣ ਤੋਂ ਬਾਅਦ ਸਮਾਜ 'ਚ ਬਹੁਤ ਸਾਰੇ ਲੋਕ ਵੱਖ-ਵੱਖ ਤਰ੍ਹਾਂ ਦੀ ਸੇਵਾ 'ਚ ਜੁਟੇ ਹੋਏ ਹਨ। ਸੇਵਾ ਦੇ ਇਸ ਨਵੇਂ ਪੜਾਅ 'ਚ ਵੀ ਉਹ ਪੂਰੀ ਦੇਸ਼ ਭਗਤੀ ਨਾਲ ਸਰਗਰਮ ਹਨ। ਸਮਾਜ ਦੇ ਇਨ੍ਹਾਂ ਭੈਣਾ-ਭਰਾਵਾਂ ਨੇ ਅਜੇ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਯਤਨ ਜਾਰੀ ਰੱਖੇ ਹੋਏ ਹਨ। ਮੈਨੂੰ ਭਰੋਸਾ ਹੈ ਕਿ ਉਹ ਭਵਿੱਖ 'ਚ ਵੀ ਇਹ ਯਤਨ ਜਾਰੀ ਰੱਖਣਗੇ। ਮਹਾਮਾਰੀ ਵਿਰੁੱਧ ਸੰਘਰਸ਼ 'ਚ ਸਮਾਜ ਦਾ ਜੋ ਨਵਾਂ ਰੂਪ ਉਭਰ ਕੇ ਸਾਹਮਣੇ ਆਇਆ ਹੈ, ਉਸ ਦੇ ਵੀ ਕੁਝ ਪੱਖ ਹਨ। ਸਮੁੱਚੀ ਦੁਨੀਆ ਬਾਰੇ ਧਿਆਨ ਕਰਨ 'ਤੇ ਇਕ ਸ਼ਬਦ ਵਾਰ-ਵਾਰ ਸੁਣਾਈ ਦਿੰਦਾ ਹੈ ਉਹ ਹੈ ਨਾਰਮਲ। ਕੋਰੋਨਾ ਕਾਰਣ ਕੁਝ ਸਮੇਂ ਲਈ ਜ਼ਿੰਦਗੀ ਰੁਕ ਗਈ ਸੀ। ਸਭ ਕੰਮ ਠੱਪ ਹੋ ਗਏ ਸਨ। ਹੁਣ ਜ਼ਿੰਦਗੀ ਹੌਲੀ-ਹੌਲੀ ਨਾਰਮਲ ਹੁੰਦੀ ਜਾ ਰਹੀ ਹੈ। ਝਰਨਿਆਂ, ਨਦੀਆਂ, ਨਾਲਿਆਂ ਦਾ ਪਾਣੀ ਸਾਫ ਵੱਗਦਾ ਨਜ਼ਰ ਆਇਆ ਹੈ। ਬਾਗਾਂ 'ਚ ਪੰਛੀਆਂ ਦੀ ਚਹਿਕ ਸੁਣਾਈ ਦੇਣ ਲੱਗ ਪਈ ਹੈ।

ਇਹ ਵੀ ਪੜ੍ਹੋ: ਸਨਸਨੀ ਵਾਰਦਾਤ: 12ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਨੂੰ ਬਦਮਾਸ਼ਾਂ ਨੇ ਘਰ ਅੰਦਰ ਦਾਖ਼ਲ ਹੋ ਕੇ ਮਾਰੀ ਗੋਲੀ

ਭਾਗਵਤ ਨੇ ਕਿਹਾ ਕਿ ਦੁਨੀਆ ਦੇ ਲੋਕ ਹੁਣ ਮੁੜ ਤੋਂ ਪਰਿਵਾਰਕ ਵਿਵਸਥਾ ਦੀ ਅਹਿਮੀਅਤ ਸਮਝਣ ਲੱਗ ਪਏ ਹਨ। ਉਹ ਚੌਗਿਰਦੇ ਨਾਲ ਦੋਸਤ ਬਣ ਕੇ ਜ਼ਿੰਦਗੀ ਜਿਊਣ ਦੀ ਅਹਿਮੀਅਤ ਸਮਝਣ ਲੱਗ ਪਏ ਹਨ। ਇਹ ਸੋਚ ਕੋਰੋਨਾ ਦੀ ਮਾਰ ਦੀ ਪ੍ਰਤੀਕਿਰਿਆ 'ਚ ਤੁਰੰਤ ਸੋਚ ਹੈ ਜਾਂ ਸਪੱਸ਼ਟ ਰੂਪ ਨਾਲ ਮਨੁੱਖਤਾ ਨੇ ਆਪਣੀ ਦਿਸ਼ਾ 'ਚ ਕੁਝ ਤਬਦੀਲੀ ਕੀਤੀ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਮੌਜੂਦਾ ਹਾਲਾਤ ਕਾਰਣ ਵੱਖ-ਵੱਖ ਗੱਲਾਂ ਵੱਲ ਦੁਨੀਆ ਦੇ ਲੋਕਾਂ ਦਾ ਧਿਆਨ ਗਿਆ ਹੈ। ਹੁਣ ਤਕ ਬਾਜ਼ਾਰਾਂ ਦੇ ਆਧਾਰ 'ਤੇ ਸਮੁੱਚੀ ਦੁਨੀਆ ਨੂੰ ਇਕ ਕਰਨ ਦਾ ਜੋ ਵਿਚਾਰ ਸੀ, ਉਸ ਦੀ ਥਾਂ 'ਤੇ ਆਪਣੇ-ਆਪਣੇ ਦੇਸ਼ ਨੂੰ ਉਸ ਦੀਆਂ ਖੂਬੀਆਂ ਤਕ ਤੰਦਰੁਸਤ ਰੱਖਦੇ ਹੋਏ ਕੌਮਾਂਤਰੀ ਜੀਵਨ 'ਚ ਉਸਾਰੂ ਯੋਗ ਦਾ ਵਿਚਾਰ ਅਸਰਦਾਰ ਹੋਣ ਲੱਗਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਕਿਸੇ ਪੰਥ, ਭਾਈਚਾਰੇ ਆਦਿ ਦਾ ਨਾਂ ਨਹੀਂ ਹੈ। ਇਹ ਕਿਸੇ ਇਕ ਸੂਬੇ 'ਚ ਪੈਦਾ ਹੋਇਆ ਸ਼ਬਦ ਨਹੀਂ ਹੈ। ਇਹ ਕਿਸੇ ਜਾਤੀ ਦੀ ਜਾਇਦਾਦ ਨਹੀਂ ਹੈ। ਕਿਸੇ ਇਕ ਭਾਸ਼ਾ ਦਾ ਸਨਮਾਨ ਕਰਨ ਵਾਲਾ ਸ਼ਬਦ ਨਹੀਂ ਹੈ। ਭਾਰਤ ਦੀ ਭਗਤੀ ਅਤੇ ਮਨੁੱਖਤਾ ਦੀ ਸੰਸਕ੍ਰਿਤੀ ਦੇ ਵਿਸ਼ਾਲ ਕੰਪਲੈਕਸ 'ਚ ਸਭ ਨੂੰ ਵਸਾਉਣ ਵਾਲਾ ਅਤੇ ਸਭ ਨੂੰ ਜੋੜਨ ਵਾਲਾ ਇਹ ਸ਼ਬਦ ਹੈ। ਵਿਆਪਕ ਗੱਲਬਾਤ ਦੇ ਆਧਾਰ 'ਤੇ ਇਕ ਨਵੀਂ ਸਿੱਖਿਆ ਨੀਤੀ ਐਲਾਨੀ ਗਈ ਹੈ। ਉਸ ਦਾ ਸੰਪੂਰਨ ਸਿੱਖਿਆ ਜਗਤ ਨੇ ਸਵਾਗਤ ਕੀਤਾ ਹੈ, ਅਸੀਂ ਵੀ ਉਸ ਦਾ ਸਵਾਗਤ ਕੀਤਾ ਹੈ। ਵੋਕਲ ਫਾਰ ਲੋਕਲ ਸਵਦੇਸ਼ੀ ਸੰਭਾਵਨਾਵਾਂ ਵਾਲੀ ਚੰਗੀ ਸ਼ੁਰੂਆਤ ਹੈ ਪਰ ਇਨ੍ਹਾਂ ਸਭ ਦੇ ਸਹੀ ਢੰਗ ਨਾਲ ਲਾਗੂ ਹੋਣ ਤਕ ਬਾਰੀਕੀ ਨਾਲ ਧਿਆਨ ਦੇਣਾ ਪਵੇਗਾ।ਸਹਿਮਤੀ ਦੇ ਆਧਾਰ 'ਤੇ ਕੀਤੇ ਗਏ ਫੈਸਲੇ ਬਿਨਾਂ ਤਬਦੀਲੀ ਦੇ ਤੱਤਪਰਤਾ ਨਾਲ ਜਦੋਂ ਲਾਗੂ ਹੁੰਦੇ ਨਜ਼ਰ ਆਉਂਦੇ ਹਨ ਤਾਂ ਉਸ ਵੇਲੇ ਇਹ ਤਾਲਮੇਲ ਤੇ ਸਹਿਮਤੀ ਦਾ ਮਾਹੌਲ ਹੋਰ ਮਜ਼ਬੂਤ ਹੁੰਦਾ ਹੈ।ਐਲਾਨੀਆਂ ਨੀਤੀਆਂ ਨੂੰ ਲਾਗੂ ਕਰਨਾ ਆਖਰੀ ਪੱਧਰ ਤਕ ਕਿਵੇਂ ਹੋ ਰਿਹਾ ਹੈ, ਉਸ ਬਾਰੇ ਜਾਗਰੂਕਤਾ ਦੀ ਲੋੜ ਹੁੰਦੀ ਹੈ। ਨੀਤੀ ਨਿਰਮਾਣ ਦੇ ਨਾਲ-ਨਾਲ ਉਸ ਨੂੰ ਲਾਗੂ ਕਰਨ ਵਿਚ ਤੱਤਪਰਤਾ ਤੇ ਪਾਰਦਰਸ਼ਤਾ ਰਹਿਣ ਨਾਲ ਨੀਤੀ ਵਿਚ ਲੋੜੀਂਦੀਆਂ ਤਬਦੀਲੀਆਂ ਦੇ ਲਾਭਾਂ ਨੂੰ ਪੂਰਨ ਮਾਤਰਾ ਵਿਚ ਹਾਸਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਮਨਾਏਗੀ 9ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ, PM ਮੋਦੀ ਦੀ ਪ੍ਰਧਾਨਗੀ 'ਚ ਕਮੇਟੀ ਦਾ ਗਠਨ

ਇਸ ਲਈ ਸਵੈ ਜਾਂ ਆਤਮ ਤੱਤ ਦਾ ਵਿਚਾਰ ਇਸ ਵਿਆਪਕ ਸੰਦਰਭ ਵਿਚ ਅਪਣਾਉਣਾ ਪਵੇਗਾ, ਤਾਂ ਹੀ ਸਹੀ ਦਿਸ਼ਾ 'ਚ ਚੱਲ ਕੇ ਇਹ ਯਾਤਰਾ ਪੂਰਨ ਹੋਵੇਗੀ। ਵਿਕਾਸ ਤੇ ਤਰੱਕੀ ਸਾਡੇ ਇੱਥੇ ਤਾਲਮੇਲ ਦੇ ਆਧਾਰ 'ਤੇ ਸੋਚੀ ਗਈ ਹੈ। ਇਸ ਲਈ ਹਰੇਕ ਖੇਤਰ ਸੁਤੰਤਰ ਤੇ ਆਤਮਨਿਰਭਰ ਤਾਂ ਬਣਦਾ ਹੈ ਪਰ ਆਤਮੀਅਤਾ ਦੇ ਆਧਾਰ 'ਤੇ, ਇਕੋ ਰਾਸ਼ਟਰ ਪੁਰਸ਼ ਦੇ ਅੰਗ ਦੇ ਰੂਪ ਵਿਚ, ਆਪਸੀ ਨਿਰਭਰਤਾ ਨਾਲ ਚੱਲਣ ਵਾਲੀ ਵਿਵਸਥਾ ਬਣਾ ਕੇ ਸਾਰਿਆਂ ਦਾ ਲਾਭ, ਸਾਰਿਆਂ ਦਾ ਸੁੱਖ ਚਾਹੁੰਦਾ ਹੈ। ਇਹ ਆਤਮੀਅਤਾ ਤੇ ਵਿਸ਼ਵਾਸ ਦੀ ਭਾਵਨਾ, ਨੀਤੀ ਬਣਾਉਣ ਵੇਲੇ ਸਾਰੀਆਂ ਸਬੰਧਤ ਧਿਰਾਂ ਤੇ ਵਿਅਕਤੀਆਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕਰ ਕੇ, ਆਪਸੀ ਹਾਂ-ਪੱਖੀ ਮੰਥਨ ਨਾਲ ਬਣਦੀ ਹੈ, ਉਸ ਵਿਚੋਂ ਨਿਕਲਦੀ ਹੈ।ਖੁਸ਼ਕਿਸਮਤੀ ਨਾਲ ਅਜਿਹਾ ਵਿਸ਼ਵਾਸ ਸਾਰਿਆਂ ਦੇ ਮਨ ਵਿਚ, ਸਾਰੇ ਵਿਸ਼ਿਆਂ 'ਤੇ ਕੰਮ ਕਰਨ ਦੀ ਸਮਰੱਥਾ ਅੱਜ ਦੀ ਸਿਆਸੀ ਲੀਡਰਸ਼ਿਪ ਕੋਲ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਸਮਾਜ ਤੇ ਸ਼ਾਸਨ ਦਰਮਿਆਨ ਪ੍ਰਸ਼ਾਸਨ ਦਾ ਪੱਧਰ ਸੰਵੇਦਨਸ਼ੀਲ ਤੇ ਪਾਰਦਰਸ਼ੀ ਹੋਣ ਨਾਲ ਇਹ ਕੰਮ ਹੋਰ ਜ਼ਿਆਦਾ ਚੰਗੇ ਢੰਗ ਨਾਲ ਸੰਪੰਨ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਰਾਜਨਾਥ ਨੇ ਕੀਤੀ 'ਸ਼ਸਤਰ ਪੂਜਾ', ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ

ਕੋਰੋਨਾ ਕਾਲ ਵਿਚ ਨੀਤੀਕਾਰਾਂ ਸਮੇਤ ਦੇਸ਼ ਦੇ ਸਾਰੇ ਵਿਚਾਰਵਾਨ ਲੋਕਾਂ ਦਾ ਧਿਆਨ ਦੇਸ਼ ਦੇ ਆਰਥਿਕ ਨਜ਼ਰੀਏ ਵਿਚ ਖੇਤੀ ਪੈਦਾਵਾਰ ਨੂੰ ਵਿਕੇਂਦਰਿਤ ਕਰਨ ਵਾਲੇ ਛੋਟੇ ਤੇ ਮੱਧਮ ਉਦਯੋਗਾਂ, ਰੋਜ਼ਗਾਰ ਸਿਰਜਣਾ, ਸਵੈ-ਰੋਜ਼ਗਾਰ, ਚੌਗਿਰਦਾ ਮਿੱਤਰਤਾ ਅਤੇ ਉਤਪਾਦਨ ਦੇ ਸਾਰੇ ਖੇਤਰਾਂ ਵਿਚ ਜਲਦ ਸਵੈ-ਨਿਰਭਰ ਹੋਣ ਦੀ ਲੋੜ ਵੱਲ ਖਿੱਚਿਆ ਗਿਆ ਹੈ। ਇਨ੍ਹਾਂ ਖੇਤਰਾਂ ਵਿਚ ਕੰਮ ਕਰ ਰਹੇ ਸਾਡੇ ਛੋਟੇ-ਛੋਟੇ ਉੱਦਮੀ, ਕਿਸਾਨ ਆਦਿ ਇਸ ਦਿਸ਼ਾ 'ਚ ਅੱਗੇ ਵਧ ਕੇ ਦੇਸ਼ ਲਈ ਸਫਲਤਾ ਹਾਸਲ ਕਰਨ ਲਈ ਉਤਾਵਲੇ ਹਨ। ਵੱਡੇ ਦੇਸ਼ਾਂ ਦੀਆਂ ਮਜ਼ਬੂਤ ਆਰਥਿਕ ਸ਼ਕਤੀਆਂ ਨਾਲ ਮੁਕਾਬਲਾ ਕਰਨ ਲਈ ਸ਼ਾਸਨ ਨੂੰ ਉਨ੍ਹਾਂ ਨੂੰ ਸੁਰੱਖਿਆ ਕਵਚ ਦੇਣਾ ਪਵੇਗਾ।ਕੋਰੋਨਾ ਕਾਰਣ 6 ਮਹੀਨਿਆਂ ਦੇ ਵਕਫੇ ਤੋਂ ਬਾਅਦ ਮੁੜ ਖੜ੍ਹੇ ਹੋਣ ਲਈ ਸਹਾਇਤਾ ਦੇਣ ਦੇ ਨਾਲ ਹੀ ਪਹੁੰਚ ਵੀ ਯਕੀਨੀ ਬਣਾਉਣੀ ਪਵੇਗੀ। ਰਾਸ਼ਟਰ ਦੇ ਵਿਕਾਸ ਤੇ ਤਰੱਕੀ ਲਈ ਸਾਨੂੰ ਆਪਣੀ ਭਾਵ-ਭੂਮੀ ਨੂੰ ਆਧਾਰ ਬਣਾ ਕੇ ਆਪਣੇ ਪਿਛੋਕੜ ਵਿਚ ਵਿਕਾਸ ਪੱਥ ਵੱਲ ਵਧਣਾ ਪਵੇਗਾ। ਉਸ ਰਸਤੇ ਦੀ ਮੰਜ਼ਿਲ ਸਾਡੀ ਕੌਮੀ ਸੰਸਕ੍ਰਿਤੀ ਤੇ ਉਮੀਦਾਂ ਅਨੁਸਾਰ ਹੀ ਹੋਵੇਗੀ। 

ਇਹ ਵੀ ਪੜ੍ਹੋ: ਭਾਰਤ ਦੇ ਇਸ ਪਿੰਡ 'ਚ ਬਣਾਇਆ ਜਾਂਦਾ ਹੈ 'ਮਿੱਟੀ ਦਾ ਰਾਵਣ', ਲੋਕ ਇੰਝ ਮਨਾਉਂਦੇ 'ਦੁਸਹਿਰਾ' (ਤਸਵੀਰਾਂ)

ਸਾਰਿਆਂ ਨੂੰ ਸਹਿਮਤੀ ਦੀ ਪ੍ਰਕਿਰਆ ਵਿਚ ਹਾਂ-ਪੱਖੀ ਤੌਰ 'ਤੇ ਅਸੀਂ ਸ਼ਾਮਲ ਕਰਵਾ ਲਈਏ। ਅਟੁੱਟ, ਤੱਤਪਰਤਾ ਭਰਿਆ ਅਤੇ ਜਿਸ ਤਰ੍ਹਾਂ ਦਾ ਨਿਸ਼ਚਾ ਹੁੰਦਾ ਹੈ, ਬਿਲਕੁਲ ਉਸ ਤਰ੍ਹਾਂ ਯੋਜਨਾਵਾਂ ਨੂੰ ਲਾਗੂ ਕਰਨਾ ਯਕੀਨੀ ਬਣਾ ਲਈਏ। ਆਖਰੀ ਆਦਮੀ ਤਕ ਇਸ ਵਿਕਾਸ ਪ੍ਰਕਿਰਿਆ ਦਾ ਲਾਭ ਪਹੁੰਚੇ, ਵਿਚੋਲਿਆਂ ਤੇ ਦਲਾਲਾਂ ਵਲੋਂ ਲੁੱਟ ਬੰਦ ਹੋ ਕੇ ਜਨਤਾ ਸਿੱਧੇ ਤੌਰ 'ਤੇ ਵਿਕਾਸ ਪ੍ਰਕਿਰਿਆ ਵਿਚ ਹਿੱਸਾ ਲਵੇ ਅਤੇ ਲਾਭ ਹਾਸਲ ਕਰੇ। ਇਸ ਨੂੰ ਦੇਖਾਂਗੇ ਤਾਂ ਹੀ ਸਾਡੇ ਸੁਪਨੇ ਸੱਚ ਹੋ ਸਕਦੇ ਹਨ, ਨਹੀਂ ਤਾਂ ਉਨ੍ਹਾਂ ਦੇ ਅਧੂਰੇ ਰਹਿ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਆਪਣੇ ਵਤੀਰੇ ਵਿਚ ਤਬੀਦੀਲੀ ਲਿਆਉਣ ਦਾ ਸਿਲਿਸਲਾ ਬਣਾ ਕੇ, ਨਿੱਤ ਇਨ੍ਹਾਂ ਸਾਰੇ ਵਿਸ਼ਿਆਂ ਦੇ ਪ੍ਰਬੰਧਨ ਦੇ ਕੰਮ ਚਲਾ ਕੇ ਅਸੀਂ ਅੱਗੇ ਵਧ ਸਕਦੇ ਹਾਂ। ਹਰੇਕ ਪਰਿਵਾਰ ਇਸ ਦੀ ਇਕਾਈ ਬਣ ਸਕਦਾ ਹੈ। ਅਜਿਹੇ ਛੋਟੇ-ਛੋਟੇ ਅਦਾਰਿਆਂ ਰਾਹੀਂ ਨਿੱਜੀ ਜੀਵਨ ਵਿਚ ਸਦਭਾਵਨਾ, ਸੰਜਮ ਤੇ ਅਨੁਸ਼ਾਸਨ ਸਮੇਤ ਕੀਮਤ ਆਧਾਰਤ ਵਤੀਰੇ ਦਾ ਵਿਕਾਸ ਕੀਤਾ ਜਾ ਸਕਦਾ ਹੈ। ਉਸ ਦੇ ਨਤੀਜੇ ਵਜੋਂ ਸਾਡਾ ਸਮੂਹਿਕ ਵਤੀਰਾ ਵੀ ਨਾਗਰਿਕ ਅਨੁਸ਼ਾਸਨ ਦੀ ਪਾਲਣਾ ਕਰਦਿਆਂ ਆਪਸੀ ਸੁਹਿਰਦਤਾ ਵਧਾਉਣ ਵਾਲਾ ਬਣ ਜਾਂਦਾ ਹੈ।

ਇਹ ਵੀ ਪੜ੍ਹੋ: ਛੋਟੀ ਜਿਹੀ ਕੁੜੀ ਨੇ ਲੱਭਿਆ ਕੋਰੋਨਾ ਦਾ ਤੋੜ! ਮਿਲਿਆ 25 ਹਜ਼ਾਰ ਡਾਲਰ ਦਾ ਈਨਾਮ

ਪ੍ਰਬੰਧਨ ਰਾਹੀਂ ਸਮਾਜ ਦੇ ਆਮ ਅੰਗਾਂ ਅਨੁਸਾਰ ਆਪਣੀ ਅੰਦਰਨੀ ਏਕਾਤਮਕਤਾ ਦਾ ਆਧਾਰ ਸੁਰ ਹਿੰਦੂਵਾਦ ਨੂੰ ਬਣਾ ਕੇ ਚੱਲੀਏ ਅਤੇ ਦੇਸ਼ ਲਈ ਪੁਰਸ਼ਾਰਥ ਵਿਚ ਆਪਣੇ ਕੌਮੀ ਸਰੂਪ ਨੂੰ ਅਪਨਾਉਣਾ, ਸਾਰੇ ਸਮਾਜਿਕ ਅੰਗਾਂ ਦੀ ਆਤਮੀਅਤਾ ਆਪਸੀ ਨਿਰਭਰਤਾ, ਸਾਡੀ ਸਮੂਹਿਕ ਸ਼ਕਤੀ ਸਭ ਕੁਝ ਕਰ ਸਕਦੀ ਹੈ।ਸਾਡਾ ਆਤਮਵਿਸ਼ਵਾਸ, ਸਾਡੀਆਂ ਕਦਰਾਂ-ਕੀਮਤਾਂ ਦੇ ਆਧਾਰ 'ਤੇ ਵਿਕਾਸ ਯਾਤਰਾ ਦੀ ਮੰਜ਼ਿਲ ਦੀ ਸਪਸ਼ਟ ਕਲਪਨਾ ਜਾਗ੍ਰਿਤ ਰਹਿੰਦੀ ਹੈ ਤਾਂ ਨੇੜ-ਭਵਿੱਖ ਵਿਚ ਹੀ ਭਾਰਤਵਰਸ਼ ਨੂੰ ਦੁਨੀਆ ਦੀ ਸੁੱਖ-ਸ਼ਾਂਤੀ ਦਾ ਮਾਰਗਦਰਸ਼ਨ ਕਰਦਿਆਂ ਮਨੁੱਖ ਨੂੰ ਅਸਲ ਆਜ਼ਾਦੀ ਤੇ ਸਮਾਨਤਾ ਪ੍ਰਦਾਨ ਕਰ ਸਕਣ ਵਾਲਾ ਭਾਰਤਵਰਸ਼ ਇਸ ਨਾਤੇ ਖੜ੍ਹਾ ਹੁੰਦਾ ਹੋਇਆ ਅਸੀਂ ਦੇਖਾਂਗੇ।ਅਜਿਹੇ ਵਿਅਕਤੀ ਤੇ ਪਰਿਵਾਰਾਂ ਦੇ ਵਤੀਰੇ ਨਾਲ ਹੀ ਸੰਪੂਰਨ ਦੇਸ਼ ਵਿਚ ਪੁਰਸ਼ਾਰਥ ਤੇ ਨਿਆਂ ਭਰਪੂਰ ਵਤੀਰੇ ਦਾ ਵਾਤਾਵਰਣ ਖੜ੍ਹਾ ਕਰਨਾ ਪਵੇਗਾ। ਅਜਿਹਾ ਪ੍ਰਤੱਖ ਰੂਪ ਵਿਚ ਵਰਕਰਾਂ ਦਾ ਦੇਸ਼-ਪੱਧਰੀ ਸਮੂਪਹ ਖੜ੍ਹਾ ਕਰਨ ਲਈ ਹੀ 1925 ਤੋਂ ਰਾਸ਼ਟਰੀ ਸਵੈਮਸੇਵਕ ਸੰਘ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਦੀ ਸੰਗਠਤ ਸਥਿਤੀ ਲਈ ਹੀ ਸਾਡੇ ਮਹਾਪੁਰਸ਼ਾਂ ਨੇ ਕੋਸ਼ਿਸ਼ਾਂ ਕੀਤੀਆਂ। ਇਹ ਸਥਿਤੀ ਹੀ ਸਮਾਜ ਦੀ ਸਹਿਜ ਸੁਭਾਵਕ ਸਿਹਤਮੰਦ ਅਵਸਥਾ ਹੈ।ਆਜ਼ਾਦੀ ਤੋਂ ਬਾਅਦ ਇਸ ਉਦੇਸ਼ ਨੂੰ ਧਿਆਨ ਵਿਚ ਰੱਖ ਕੇ ਹੀ ਉਸ ਦੇ ਵਤੀਰੇ ਦੇ ਨਿਯਮ ਦੱਸਣ ਵਾਲਾ ਸੰਵਿਧਾਨ ਸਾਨੂੰ ਮਿਲਿਆ ਹੈ। ਉਸ ਨੂੰ ਅਮਲੀ ਰੂਪ ਦੇਣ ਲਈ ਪੂਰੇ ਸਮਾਜ ਵਿਚ ਇਹ ਸਪਸ਼ਟ ਦ੍ਰਿਸ਼ਟੀ, ਆਪਸੀ ਸਮਾਨਤਾ, ਏਕਤਾ ਦੀ ਭਾਵਨਾ ਅਤੇ ਦੇਸ਼ਹਿੱਤ ਨੂੰ ਸਭ ਤੋਂ ਉੱਪਰ ਮੰਨ ਕੇ ਕੀਤਾ ਜਾਣ ਵਾਲਾ ਵਤੀਰਾ ਇਸ ਸੰਘ ਕਾਰਜ ਨਾਲ ਹੀ ਬਣੇਗਾ।ਇਸ ਪਵਿੱਤਰ ਕੰਮ ਵਿਚ ਬਿਨਾਂ ਸਵਾਰਥ ਤੇ ਤਨ-ਮਨ ਨਾਲ ਦੇਸ਼ ਭਰ ਵਿਚ ਸਵੈਮ ਸੇਵਕ ਲੱਗੇ ਹੋਏ ਹਨ। ਤੁਹਾਨੂੰ ਵੀ ਉਨ੍ਹਾਂ ਦੇ ਸਹਿਯੋਗੀ ਵਰਕਰ ਬਣ ਕੇ ਦੇਸ਼ ਦੀ ਤਰੱਕੀ ਲਈ ਇਸ ਮੁਹਿੰਮ ਦੇ ਰੱਥ ਵਿਚ ਹੱਥ ਲਾਉਣ ਦਾ ਸੱਦਾ ਦਿੰਦਾ ਹੋਇਆ ਮੈਂ ਆਪਣੇ ਸ਼ਬਦਾਂ ਨੂੰ ਰੋਕਦਾ ਹਾਂ।
।।ਭਾਰਤ ਮਾਤਾ ਦੀ ਜੈ।।

  • India
  • China
  • Mohan Bhagwat
  • ਮੋਹਨ ਭਾਗਵਤ
  • ਭਾਰਤ
  • ਚੀਨ

ਸੋਨੀਆ ਗਾਂਧੀ ਦਾ ਮੋਦੀ ਸਰਕਾਰ 'ਤੇ ਤਿੱਖਾ ਹਮਲਾ, ਲੋਕਤੰਤਰੀ ਸੰਗਠਨਾਂ ਦੀ ਗਲਤ ਵਰਤੋਂ ਕਰਨ ਦਾ ਲਗਾਇਆ ਦੋਸ਼

NEXT STORY

Stories You May Like

  • mohan bhagwat on gen z
    ਪੁਰਾਣੀ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਤੇ ਦੇਸ਼ ਭਗਤ ਹੈ Gen-Z: ਮੋਹਨ ਭਾਗਵਤ
  • mohan bhagwat  deepke
    ਭਾਜਪਾ ਨੂੰ ਆਪਣੇ "ਗੌਡਫਾਦਰ" ਭਾਗਵਤ ਦੀ ਸਲਾਹ 'ਤੇ ਧਿਆਨ ਦੇਣ ਦੀ ਲੋੜ: ਦੀਪਕੇ
  • sc directs rbi to prepare level operational procedures
    SC ਨੇ RBI ਨੂੰ ਦਿੱਤੇ ਨਿਰਦੇਸ਼, ਕਿਹਾ-ਸਾਈਬਰ ਧੋਖਾਦੇਹੀ ਨਾਲ ਨਜਿੱਠਣ ਲਈ ਤਿਆਰ ਕਰੋ ‘ਪੱਧਰੀ ਸੰਚਾਲਨ ਪ੍ਰਕਿਰਿਆ’
  • india china new delhi meeting lac
    ਭਾਰਤ-ਚੀਨ ਸਰਹੱਦ 'ਤੇ ਸ਼ਾਂਤੀ ਲਈ ਵੱਡਾ ਕਦਮ! ਨਵੀਂ ਦਿੱਲੀ 'ਚ ਹੋਈ ਅਹਿਮ ਬੈਠਕ
  • indian billionaires dominate africa  giving direct competition to china
    ਅਫ਼ਰੀਕਾ 'ਚ ਭਾਰਤੀ ਅਰਬਪਤੀਆਂ ਦਾ ਦਬਦਬਾ; ਕੁਦਰਤੀ ਖ਼ਜ਼ਾਨਿਆਂ ਲਈ ਚੀਨ ਨੂੰ ਦੇ ਰਹੇ ਸਿੱਧੀ ਟੱਕਰ
  • hindu leader brij mohan suri  s house threatened to be bombed
    ਹਿੰਦੂ ਆਗੂ ਬ੍ਰਿਜ ਮੋਹਨ ਸੂਰੀ ਨੂੰ ਵਿਦੇਸ਼ੀ ਨੰਬਰ ਤੋਂ ਮਿਲੀ ਧਮਕੀ, ਕਿਹਾ- 15 ਅਗਸਤ ਤੋਂ ਪਹਿਲਾਂ ਕੁਝ ਵੱਡਾਂ ਕਰਾਂਗੇ
  • toxic   set for karnataka  s biggest theatrical release
    ਕਰਨਾਟਕ 'ਚ ਸਭ ਤੋਂ ਵੱਡੀ ਥੀਏਟ੍ਰੀਕਲ ਰਿਲੀਜ਼ ਲਈ ਤਿਆਰ 'ਟੌਕਸਿਕ'
  • chinas dominance over rare earths is waning
    ਦੁਰਲੱਭ ਧਾਤਾਂ 'ਤੇ ਚੀਨ ਦਾ ਦਬਦਬਾ ਹੋ ਰਿਹਾ ਘੱਟ ! ਦੁਨੀਆ ਭਰ 'ਚ ਮਿਲ ਰਹੇ ਨਵੇਂ ਭੰਡਾਰ
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • holiday declared for schools in punjab on monday
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
Trending
Ek Nazar
heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • heavy rain and storm alert on sunday
      ਐਤਵਾਰ ਨੂੰ ਭਾਰੀ ਬਾਰਿਸ਼ ਤੇ ਹਨੇਰੀ ਦਾ ਅਲਰਟ ! ਦਿੱਲੀ ਤੋਂ ਪੰਜਾਬ ਤੱਕ ਮੌਸਮ...
    • impossible to stop the country s progress pm modi
      ਦੇਸ਼ ਦੀ ਤਰੱਕੀ ਨੂੰ ਰੋਕਣਾ ਅਸੰਭਵ ; 2047 ਤੱਕ ਵਿਕਸਤ ਭਾਰਤ ਬਣਨ ਦਾ ਟੀਚਾ : PM...
    • private bus hits two wheeler  three schoolgirls killed
      ਭਿਆਨਕ ਸੜਕ ਹਾਦਸੇ 'ਚ 3 ਸਕੂਲੀ ਵਿਦਿਆਰਥਣਾਂ ਦੀ ਮੌਤ, ਬੱਸ ਡਰਾਈਵਰ ਕਾਬੂ
    • coriander  ginger   garlic become expensive
      ਅਸਮਾਨੀਂ ਪਹੁੰਚੀਆਂ ਹਰੇ ਧਨੀਏ ਦੀਆਂ ਕੀਮਤਾਂ, ਅਦਰਕ ਅਤੇ ਲਸਣ ਵੀ ਹੋਏ ਮਹਿੰਗੇ
    • india israel ties
      ਭਾਰਤ ਦਾ 80ਵਾਂ ਆਜ਼ਾਦੀ ਦਿਹਾੜਾ ; ਲਗਾਤਾਰ ਮਜ਼ਬੂਤ ਹੁੰਦੇ ਜਾ ਰਹੇ ਭਾਰਤ-ਇਜ਼ਰਾਈਲ...
    • iit kanpur graduate job at meta
      8,00,00,00,000 ਰੁਪਏ ਦਾ ਪੈਕੇਜ ! ਰੰਗ ਲਿਆਈ ਭਾਰਤ ਦੇ ਮੁੰਡੇ ਦੀ ਮਿਹਨਤ, META...
    • ban on analogue cheese cream and ghee
      ਐਨਾਲਾਗ ਪਨੀਰ, ਕਰੀਮ ਤੇ ਘਿਓ 'ਤੇ ਲੱਗ ਗਿਆ ਬੈਨ !  ਮਿਲਾਵਟਖੋਰਾਂ ਖਿਲਾਫ ਯੋਗੀ...
    • heavy rain imd punjab weather
      15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...
    • deep gorge  suv  5 passengers  fell
      ਕਿਸ਼ਤਵਾੜ 'ਚ ਭਿਆਨਕ ਹਾਦਸਾ : ਡੂੰਘੀ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ SUV, 5...
    • trisha krishnan attends flag hoisting ceremony by tamil nadu cm
      ਤ੍ਰਿਸ਼ਾ ਕ੍ਰਿਸ਼ਨਨ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਨਾਲ ਸੁਤੰਤਰਤਾ ਦਿਵਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +