ਨਵੀਂ ਦਿੱਲੀ— ਦੁਨੀਆ ਦੇ ਬਾਕੀ ਦੇਸ਼ਾਂ ਦੀ ਤਰ੍ਹਾਂ ਭਾਰਤ 'ਚ ਵੀ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਭਾਰਤ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ, ਜਿਸ ਨੂੰ ਦੇਖਦੇ ਹੋਏ ਸਰਕਾਰ ਸਖਤ ਕਦਮ ਚੁੱਕ ਰਹੀ ਹੈ। ਭਾਰਤ 'ਚ ਕੋਰੋਨਾ ਨਾਲ ਪੀੜਤਾਂ ਦੀ ਗਿਣਤੀ 73 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚੋਂ 17 ਵਿਦੇਸ਼ੀ ਸ਼ਾਮਲ ਹਨ। ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਨੇ 15 ਅਪ੍ਰੈਲ ਤੱਕ ਵਿਦੇਸ਼ੀਆਂ ਦਾ ਵੀਜ਼ਾ ਰੱਦ ਕਰ ਦਿੱਤਾ ਹੈ, ਯਾਨੀ ਕਿ ਇਸ ਦਾ ਅਸਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਤੇ ਵੀ ਪਵੇਗਾ। ਕਿਉਂਕਿ ਵਿਦੇਸ਼ੀ ਖਿਡਾਰੀ ਵੀਜ਼ਾ ਰੱਦ ਹੋਣ ਕਾਰਨ ਭਾਰਤ ਨਹੀਂ ਆ ਸਕਣਗੇ। ਕੋਰੋਨਾ ਵਾਇਰਸ 'ਤੇ ਦਿੱਲੀ 'ਚ ਉੱਪ ਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਕੱਤਰੇਤ 'ਚ ਬੈਠਕ ਕਰਨਗੇ।
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਕੋਰੋਨਾ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਭਾਰਤ 'ਚ ਕੋਰੋਨਾ ਪੀੜਤਾ ਦੀ ਗਿਣਤੀ 73 ਤੱਕ ਪਹੁੰਚ ਗਈ ਹੈ। ਪਟਨਾ ਦੇ ਪੀ.ਐੱਮ.ਸੀ.ਐੱਚ. ਅਤੇ ਐੱਨ.ਐੱਮ.ਸੀ.ਐੱਚ. 'ਚ ਕੋਰੋਨਾ ਵਾਇਰਸ ਦੇ 2-2 ਸ਼ੱਕੀ ਭਰਤੀ ਹੋਏ ਹਨ। ਇਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਗ੍ਰਹਿ ਮੰਤਰਾਲੇ ਅਨੁਸਾਰ ਭਾਰਤ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 73 ਕੇਸ ਹੋ ਗਏ ਹਨ। ਗ੍ਰਹਿ ਮੰਤਰਾਲੇ ਅਨੁਸਾਰ ਕੇਰਲ 'ਚ 17, ਹਰਿਆਣਾ 'ਚ 14, ਮਹਾਰਾਸ਼ਟਰ 'ਚ 11, ਦਿੱਲੀ 'ਚ 6, ਉੱਤਰ ਪ੍ਰਦੇਸ਼ 'ਚ 11, ਰਾਜਸਥਾਨ 'ਚ 3, ਤੇਲੰਗਾਨਾ 'ਚ 1, ਲੱਦਾਖ 'ਚ 3, ਤਾਮਿਲਨਾਡੂ 'ਚ 1, ਜੰਮੂ-ਕਸ਼ਮੀਰ 'ਚ 1, ਪੰਜਾਬ 'ਚ 1, ਕਰਨਾਟਕ 'ਚ 4 ਕੋਰੋਨਾ ਵਾਇਰਸ ਇਨਫੈਕਟਡ ਮਰੀਜ਼ ਪਾਏ ਗਏ ਹਨ।
ਮਿਸਾਲ : ਸਹੁਰੇ ਨੇ ਨੂੰਹ ਦੀ ਜਾਨ ਬਚਾਉਣ ਲਈ ਦਾਨ ਦਿੱਤੀ ਕਿਡਨੀ
NEXT STORY