ਨਵੀਂ ਦਿੱਲੀ (ਇੰਟ): ਭਾਰਤ ਵਿਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਇਥੇ ਮਰੀਜ਼ਾਂ ਦੀ ਕੁੱਲ ਗਿਣਤੀ 2 ਲੱਖ ਦਾ ਅੰਕੜਾ ਪਾਰ ਕਰ ਗਈ ਹੈ ਜਦਕਿ ਇਸ ਬੀਮਾਰੀ ਕਾਰਣ ਹੁਣ ਤੱਕ 5600 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੰਗਲਵਾਰ ਸ਼ਾਮ ਤੱਕ ਭਾਰਤ ਵਿਚ ਕੋਰੋਨਾ ਵਾਇਰਸ ਦੇ 2639 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ 2,01,009 ਹੋ ਗਈ ਹੈ। ਉਥੇ ਹੀ ਇਸ ਘਾਤਕ ਵਾਇਰਸ ਨਾਲ ਦੇਸ਼ ਵਿਚ 20 ਹੋਰ ਲੋਕਾਂ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 5628 ਹੋ ਗਈ ਹੈ। ਦੱਸ ਦਈਏ ਕਿ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਭਾਰਤ ਹੁਣ 7ਵੇਂ ਸਥਾਨ 'ਤੇ ਹੈ। ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਕਾਰਣ ਅਮਰੀਕਾ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ ਤੇ ਇਥੇ ਵਾਇਰਸ ਦੇ ਮਾਮਲੇ 18 ਲੱਖ ਤੋਂ ਵਧੇਰੇ ਹਨ। ਵਿਸ਼ਵ ਦੀ ਮਹਾਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ਵਿਚ 18,61,474 ਮਾਮਲੇ ਹਨ ਤੇ 1,06,990 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੀੜਤਾਂ ਵਿਚੋਂ 6,15,654 ਲੋਕ ਵਾਇਰਸ ਤੋਂ ਠੀਕ ਹੋ ਚੁੱਕੇ ਹਨ।
ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲੇ 22 ਹਜ਼ਾਰ ਤੋਂ ਪਾਰ
NEXT STORY