ਨੈਸ਼ਨਲ ਡੈਸਕ-ਭਾਰਤ ਨੇ ਮਹਾਤਮਾ ਗਾਂਧੀ ਦੀ 151ਵੀਂ ਜਯੰਤੀ ਮੌਕੇ ਨੇਪਾਲ ’ਚ ਸਿਹਤ ਅਤੇ ਸਿੱਖਿਆ ਦੇ ਖੇਤਰ ’ਚ ਕੰਮ ਕਰਨ ਵਾਲੇ ਵੱਖ-ਵੱਖ ਸੰਗਠਨਾਂ ਨੂੰ 41 ਐਂਬੂਲੈਂਸ ਅਤੇ 6 ਸਕੂਲ ਬੱਸਾਂ ਦਾਨ ਕੀਤੀਆਂ। ਮਹਾਤਮਾ ਗਾਂਧੀ ਦਾ ਜਨਮ ਪੋਰਬੰਦਰ ’ਚ 2 ਅਕਤੂਬਰ 1869 ਨੂੰ ਹੋਇਆ ਸੀ। ਕਾਠਮੰਡੂ ਸਥਿਤ ਭਾਰਤੀ ਦੂਤਘਰ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਵਾਹਨ 30 ਜ਼ਿਲਿਆਂ ’ਚ ਕੰਮ ਕਰਨ ਵਾਲੇ ਸੰਗਠਨਾਂ ਨੂੰ ਮੁਹੱਈਆ ਕਰਵਾਏ ਜਾਣਗੇ।
ਭਾਰਤ ਨੇ 1994 ਤੋਂ ਕਰੀਬ 823 ਐਂਬੂਲੈਂਸ ਤੋਹਫੇ ਵਜੋਂ ਦਿੱਤੀਆਂ ਹਨ ਜਿਸ ’ਚ ਗਾਂਧੀ ਜਯੰਤੀ ’ਤੇ ਦਿੱਤੇ ਗਏ ਵਾਹਨ ਸ਼ਾਮਲ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਹਾਲਾਂਕਿ ਇਸ ਵਾਰ ਦੂਤਘਰ ਨੇ ਤਿੰਨ ਵੱਖ-ਵੱਖ ਸ਼੍ਰੇਣੀਆਂ ਦੀਆਂ ਐਂਬੂਲੈਂਸ ਤੋਹਫੇ ਵਜੋਂ ਦਿੱਤੀ ਹਨ ਜਿਨ੍ਹਾਂ ’ਚ ਮੈਡੀਕਲ ਉਪਕਰਣ ਸ਼ਾਮਲ ਹੈ।
ਤਿੰਨੋਂ ਸ਼੍ਰੇਣੀਆਂ ਦੀਆਂ ਐਂਬੂਲੈਂਸਾਂ ਦਾ ਨਿਰਮਾਣ ਨੇਪਾਲ ਸਰਕਾਰ ਦੇ ਹੁਕਮਾਂ ਦੇ ਅਨੁਕੂਲ ਕੀਤਾ ਗਿਆ ਹੈ। ਭਾਰਤ ਨੇ ਇਸ ਸਾਲ 26 ਜਨਵਰੀ ਨੂੰ ਆਪਣੇ ਗਣਤੰਤਰ ਦਿਵਸ ਮੌਕੇ ’ਤੇ ਨੇਪਾਲ ਦੇ ਵੱਖ-ਵੱਖ ਹਸਪਤਾਲਾਂ ਅਤੇ ਚੈਰੀਟੇਬਲ ਸੰਗਠਨਾਂ ਨੂੰ 30 ਐਂਬੂਲੈਂਸ ਸਮੇਤ 36 ਵਾਹਨ ਦਾਨ ਕੀਤੇ ਸਨ। ਇਸ ਮੌਕੇ ’ਤੇ ਇਥੇ ਸਥਿਤ ਭਾਰਤੀ ਦੂਤਘਰ ਨੇ ਦੇਸ਼ ਭਰ ’ਚ 51 ਲਾਇਬ੍ਰੇਰੀਆਂ ਅਤੇ ਵਿੱਦਿਅਕ ਅਦਾਰਿਆਂ ਨੂੰ ਕਿਤਾਬਾਂ ਭੇਂਟ ਕੀਤੀਆਂ ਸਨ।
ਪਾਲਘਰ: ਵਸਈ ਇਲਾਕੇ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ
NEXT STORY