ਨਵੀਂ ਦਿੱਲੀ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਭਾਰਤ ਦੀ ਆਜ਼ਾਦ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੇ ਜਾਣ ਦੇ ਇਕ ਦਿਨ ਬਾਅਦ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਨੂੰ ਆਪਣੀਆਂ ਕਈ ਵਿਦੇਸ਼ ਨੀਤੀ ਤਰਜੀਹਾਂ ਲਈ ਵੱਖ-ਵੱਖ ਵਰਗਾਂ ਤੋਂ ਪ੍ਰਸ਼ੰਸਾ ਮਿਲੀ ਹੈ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਪਾਕਿ ਨੇ ਵਿੰਡੀਜ਼ ਨੂੰ ਹਰਾ ਕੇ ਤੋੜਿਆ ਹਾਰ ਦਾ ਸਿਲਸਿਲਾ
ਖਾਨ ਦੀ ਟਿੱਪਣੀ ਬਾਰੇ ਪੁੱਛੇ ਜਾਣ ’ਤੇ ਸ਼੍ਰਿੰਗਲਾ ਨੇ ਕਿਹਾ ਕਿ ਭਾਰਤ ਦਾ ਰਿਕਾਰਡ ਇਸਦੀ ਖੁਦ ਹੀ ਪੁਸ਼ਟੀ ਕਰਦਾ ਹੈ ਅਤੇ ਕਿਹਾ ਕਿ ਇਹ ਕਹਿਣਾ ਗਲਤ ਹੋਵੇਗਾ ਕਿ ਸਿਰਫ ਇਕ ਨੇਤਾ ਨੇ ਨਵੀਂ ਦਿੱਲੀ ਦੀ ਪ੍ਰਸ਼ੰਸਾ ਕੀਤੀ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਸਾਡੀਆਂ ਕਈ ਵਿਦੇਸ਼ ਨੀਤੀ ਤਰਜੀਹਾਂ ਲਈ ਸਾਨੂੰ ਪ੍ਰਧਾਨ ਮੰਤਰੀ ਦੇ ਪੱਧਰ ’ਤੇ ਵੱਖ-ਵੱਖ ਵਰਗਾਂ ਦੀ ਪ੍ਰਸ਼ੰਸਾ ਮਿਲੀ ਹੈ।
ਇਹ ਖ਼ਬਰ ਪੜ੍ਹੋ- ਦਿੱਲੀ ਦੰਗਿਆਂ ’ਚ ਜਨਤਕ ਜਾਇਦਾਦ ਦੇ ਨੁਕਸਾਨ ਦੀ ਵਸੂਲੀ ਦੀ ਮੰਗ, ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ ਫੈਸਲਾ ਟਾਲਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬਾਹਰੀ ਮਜ਼ਦੂਰ ਨੂੰ ਅੱਤਵਾਦੀਆਂ ਨੇ ਫਿਰ ਮਾਰੀ ਗੋਲੀ, ਇਕ ਸਥਾਨਕ ਨਾਗਰਿਕ ਦੀ ਹੋਈ ਮੌਤ
NEXT STORY