ਨਵੀਂ ਦਿੱਲੀ— ਦੁਨੀਆ ਦੀਆਂ ਸਭ ਤੋਂ ਤਾਕਤਵਰ 5 ਫੌਜਾਂ 'ਚ ਭਾਰਤੀ ਫੌਜ ਵੀ ਸ਼ਾਮਲ ਹੋ ਗਈ ਹੈ। ਗਲੋਬਲ ਫਾਇਰ ਪਾਵਰ ਰੈਂਕਿੰਗ 'ਚ ਦੁਨੀਆ ਦੀਆਂ ਸਭ ਤੋਂ ਤਾਕਤਵਰ ਫੌਜਾਂ ਦੀ ਸੂਚੀ 'ਚ ਸ਼ਾਮਲ 133 ਦੇਸ਼ਾਂ ਵਿਚੋਂ ਭਾਰਤ ਚੌਥੇ ਨੰਬਰ 'ਤੇ ਹੈ।
ਫੌਜੀ ਸ਼ਕਤੀ ਪੱਖੋਂ ਭਾਰਤ ਤੋਂ ਅੱਗੇ ਸਿਰਫ 3 ਦੇਸ਼ ਅਮਰੀਕਾ, ਰੂਸ ਅਤੇ ਚੀਨ ਹਨ। ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਇਸ ਸੂਚੀ 'ਚ 13ਵੇਂ ਨੰਬਰ 'ਤੇ ਹੈ। ਜੀ. ਪੀ. ਐੱਫ. ਰੈਂਕਿੰਗ ਵਿਚ ਇਹ ਕਿਹਾ ਗਿਆ ਹੈ ਕਿ ਚੀਨ ਜਿਸ ਰਫਤਾਰ ਨਾਲ ਆਪਣੀਆਂ ਫੌਜੀ ਸਮਰੱਥਾਵਾਂ 'ਚ ਵਾਧਾ ਕਰ ਰਿਹਾ ਹੈ, ਉਸ ਤੋਂ ਮੰਨਿਆ ਜਾਂਦਾ ਹੈ ਕਿ ਉਹ ਜਲਦੀ ਹੀ ਰੂਸ ਨੂੰ ਪਛਾੜ ਕੇ ਦੂਜੇ ਨੰਬਰ 'ਤੇ ਆ ਜਾਵੇਗਾ। ਇਸ ਸੂਚੀ ਵਿਚ ਫੌਜੀ ਸੋਮਿਆਂ, ਕੁਦਰਤੀ ਸੋਮਿਆਂ ਅਤੇ ਭੂਗੋਲਿਕ ਸਥਿਤ ਨੂੰ ਧਿਆਨ 'ਚ ਰੱਖ ਕੇ ਰੈਂਕਿੰਗ ਪ੍ਰਦਾਨ ਕੀਤੀ ਗਈ ਹੈ। ਸੂਚੀ ਵਿਚ ਦੇਸ਼ਾਂ ਦੀ ਪ੍ਰਮਾਣੂ ਸ਼ਕਤੀ ਨੂੰ ਅਜੇ ਨਹੀਂ ਗਿਣਿਆ ਗਿਆ ਪਰ ਪ੍ਰਮਾਣੂ ਹਥਿਆਰਾਂ ਦੀ ਸਮਰੱਥਾ ਨੂੰ ਅੰਕ ਜ਼ਰੂਰ ਦਿੱਤੇ ਗਏ ਹਨ। ਰੱਖਿਆ ਬਜਟ ਵੀ ਇਸ ਅਨੁਮਾਨ 'ਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ।
ਕਿਸ ਦੇਸ਼ ਕੋਲ ਕਿੰਨੇ ਫੌਜੀ-ਜੀ. ਪੀ. ਐੱਫ. ਰੈਂਕਿੰਗ ਮੁਤਾਬਕ ਰੂਸ ਕੋਲ 42,07,250 ਫੌਜੀ ਹਨ। ਚੀਨ ਕੋਲ 37,12,500 ਜਵਾਨ ਹਨ ਅਤੇ ਉਸ ਦੇ ਸਰਗਰਮ ਫੌਜੀਆਂ ਦੀ ਗਿਣਤੀ 2,60,000 ਹੈ। ਭਾਰਤ ਕੋਲ 13,62,500 ਸਰਗਰਮ ਫੌਜੀਆਂ ਦੀ ਫੌਜ ਹੈ। ਰਿਜ਼ਰਵ ਬਟਾਲੀਅਨ ਦੀ ਗਿਣਤੀ 28,44,750 ਹੈ। ਚੀਨ ਦੀ ਇਹ ਗਿਣਤੀ 14,52,500 ਹੈ।
120 ਕਰੋੜ ਦੇ ਹਾਦਸਾਗ੍ਰਸਤ ਅਗਸਤਾ ਹੈਲੀਕਾਪਟਰ ਨੂੰ ਕੋਈ ਕਬਾੜ 'ਚ ਵੀ ਖਰੀਦਣ ਨੂੰ ਨਹੀਂ ਤਿਆਰ
NEXT STORY