ਲਾਸ ਏਂਜਲਸ (ਏਜੰਸੀ)– ਪ੍ਰਸਿੱਧ ਅਮਰੀਕੀ ਟੈਲੀਵਿਜ਼ਨ ਸੀਰੀਜ਼ ‘9-1-1’ ਅਤੇ ‘ਦਿ ਵਾਕਿੰਗ ਡੈੱਡ’ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਣ ਵਾਲੀ ਅਦਾਕਾਰਾ ਕੈਲੀ ਮੈਕ ਦਾ 33 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਮੈਕ ਨੇ 2 ਅਗਸਤ ਨੂੰ ਆਪਣੇ ਜਨਮ ਸ਼ਹਿਰ ਸਿੰਸਿਨਾਟੀ ਵਿੱਚ ਆਖ਼ਰੀ ਸਾਹ ਲਏ। ਪਰਿਵਾਰ ਵੱਲੋਂ ਜਾਰੀ ਬਿਆਨ ਅਨੁਸਾਰ, ਲੰਬੇ ਸਮੇਂ ਤੋਂ ਬ੍ਰੇਨ ਕੈਂਸਰ (glioma of the central nervous system) ਨਾਲ ਜੂਝ ਰਹੀ ਸੀ। ਅਦਾਕਾਰਾ ਨੇ ਸਤੰਬਰ 2024 ਵਿਚ ਆਪਣੇ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉਹ ਬ੍ਰੇਨ ਕੈਂਸਰ ਨਾਲ ਜੂਝ ਰਹੀ ਹੈ।
ਇਹ ਵੀ ਪੜ੍ਹੋ: ਇਕ ਹੋਰ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, 34 ਸਾਲ ਦੀ ਉਮਰ 'ਚ ਹੋਇਆ ਦਿਹਾਂਤ

ਮੈਕ ਨੇ 2010 ਵਿੱਚ ਹਿੰਸਡੇਲ ਸੈਂਟਰਲ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਸੀ ਅਤੇ 2014 ਵਿੱਚ ਚੈਪਮੈਨ ਯੂਨੀਵਰਸਿਟੀ ਦੇ ਡੌਜ ਕਾਲਜ ਆਫ਼ ਫਿਲਮ ਤੋਂ ਸਿਨੇਮੈਟੋਗ੍ਰਾਫੀ ਵਿੱਚ ਬੈਚਲਰ ਡਿਗਰੀ ਹਾਸਲ ਕੀਤੀ ਸੀ। ਉਸ ਦੀ ਅਭਿਨੈ ਪ੍ਰਤੀ ਰੁਚੀ ਬਚਪਨ ਵਿੱਚ ਉਸਨੂੰ ਜਨਮਦਿਨ ਦੇ ਤੋਹਫੇ ਵਜੋਂ ਮਿਲੇ ਇੱਕ ਛੋਟੇ ਵੀਡੀਓ ਕੈਮਰੇ ਨਾਲ ਸ਼ੁਰੂ ਹੋਈ ਸੀ। ਜਿਸ ਮਗਰੋਂ ਉਸ ਨੇ ਬਾਲ ਅਦਾਕਾਰਾ ਵਜੋਂ ਕਈ ਇਸ਼ਤਿਹਾਰਾਂ ਵਿੱਚ ਕੰਮ ਕੀਤਾ।
ਇਹ ਵੀ ਪੜ੍ਹੋ: ਵੱਡੀ ਖਬਰ; ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਫਾਇਰਿੰਗ, ਭਾਵੁਕ ਹੋਈ ਮਾਂ ਚਰਨ ਕੌਰ
ਮੈਕ ਨੇ ਆਪਣੇ ਪਹਿਲੇ ਫਿਲਮੀ ਕਿਰਦਾਰ "ਦ ਐਲੀਫੈਂਟ ਗਾਰਡਨ" ਲਈ ਟਿਸ਼ ਸਕੂਲ ਆਫ ਆਰਟਸ ਵੱਲੋਂ ਅਭਿਨੈ ਐਵਾਰਡ ਵੀ ਜਿੱਤਿਆ ਸੀ। ਇਹ ਫਿਲਮ 2008 ਦੇ ਟ੍ਰੈਬੇਕਾ ਫਿਲਮ ਫੈਸਟੀਵਲ ਵਿੱਚ ਸਟੂਡੈਂਟ ਵਿਜਨਰੀ ਐਵਾਰਡ ਵੀ ਜਿੱਤ ਚੁੱਕੀ ਹੈ। ਅਭਿਨੈ ਦੇ ਨਾਲ-ਨਾਲ, ਮੈਕ ਨੇ ਸਕ੍ਰੀਨਰਾਈਟਰ ਵਜੋਂ ਵੀ ਕੰਮ ਕੀਤਾ ਅਤੇ ਉਹ ਆਪਣੀ ਮਾਂ ਕ੍ਰਿਸਟਿਨ ਕਲੇਬਨੋ ਨਾਲ ਮਿਲਕੇ ਕਈ ਪ੍ਰੋਜੈਕਟਾਂ 'ਤੇ ਕੰਮ ਕੀਤਾ। ਦੋਹਾਂ ਨੇ ਇਕੱਠੇ ਕਈ ਫੀਚਰ ਫਿਲਮਾਂ ਲਿਖੀਆਂ, ਜਿਵੇਂ ਕਿ “On The Black”, ਜੋ ਕਿ 1950 ਦੇ ਦਹਾਕੇ ਵਿੱਚ ਕਾਲਜ ਬੇਸਬਾਲ 'ਤੇ ਆਧਾਰਤ ਕਹਾਣੀ ਸੀ। ਇਹ ਕਹਾਣੀ ਉਸਦੇ ਨਾਨਾ-ਨਾਨੀ ਦੇ ਜੀਵਨ ਤੋਂ ਪ੍ਰੇਰਿਤ ਸੀ, ਜਿਨ੍ਹਾਂ ਨੇ ਓਹਾਇਓ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਸੀ।
ਇਹ ਵੀ ਪੜ੍ਹੋ: ਕੈਫੇ ‘ਤੇ ਫਾਇਰਿੰਗ ਤੋਂ 27 ਦਿਨਾਂ ਬਾਅਦ ਕਪਿਲ ਸ਼ਰਮਾ ਨੇ ਤੋੜੀ ਚੁੱਪੀ, ਪਹਿਲੀ ਵਾਰੀ ਦਿੱਤਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਰ 2 ਤੋਂ ਪਹਿਲਾਂ ਰਿਤਿਕ-NTR ਦੀ 'ਜੰਗ' ਸੜਕਾਂ 'ਤੇ ਪਹੁੰਚੀ, ਘਰ ਦੇ ਬਾਹਰ ਲੱਗਿਆ ਚੈਲੇਂਜਿੰਗ ਬਿਲਬੋਰਡ
NEXT STORY