ਭੋਪਾਲ- ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ 'ਚ ਹਾਲ ਹੀ ਦੇ ਸਾਲਾਂ 'ਚ ਸਾਰੇ ਖੇਤਰਾਂ 'ਚ ਵਿਆਪਕ ਪ੍ਰਗਤੀ ਹੋਈ ਹੈ ਅਤੇ ਪ੍ਰਗਟਾਵੇ ਦੀ ਆਜ਼ਾਦੀ ਵੀ ਦੁਨੀਆ 'ਚ ਸਭ ਤੋਂ ਜ਼ਿਆਦਾ ਇਸੇ ਦੇਸ਼ 'ਚ ਹੈ।
ਧਨਖੜ ਨੇ ਇਥੇ ਮਾਖਨਲਾਲ ਚਤੁਰਵੇਦੀ ਰਾਸ਼ਟਰੀ ਪੱਤਰਕਾਰਿਤਾ ਅਤੇ ਸੰਚਾਰ ਯੂਨੀਵਰਸਿਟੀ ਦੇ ਚਤੁਰਥ ਦਿਕਸ਼ਾਂਤ ਸੰਮੇਲਨ ਨੂੰ ਸੰਬੋਧਨ ਕੀਤਾ। ਰਾਜ ਸਭਾ ਦੇ ਚੇਅਰਮੈਨ ਧਨਖੜ ਨੇ ਭਾਰਤੀ ਸੰਸਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੁਨੀਆ 'ਚ ਪ੍ਰਗਟਾਵੇ ਦੀ ਜਿੰਨੀ ਆਜ਼ਾਦੀ ਇੱਥੋਂ ਦੀ ਸੰਸਦ 'ਚ ਹੈ, ਓਨੀ ਕਿਤੇ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਹੀ ਰਾਜ ਸਭਾ 'ਚ ਸਾਰੇ ਵਿਸ਼ਿਆਂ 'ਤੇ ਚਰਚਾ ਲਈ ਮੈਂਬਰਾਂ ਨੂੰ ਸੱਦਾ ਦਿੰਦੇ ਹਨ। ਨਿਯਮਾਂ ਦੇ ਅਨੁਰੂਪ ਉਨ੍ਹਾਂ ਨੂੰ ਸਮਾਂ ਦਿੰਦੇ ਹਨ।
ਰਾਜਨਾਥ ਨੂੰ ਮਿਲੇ ਮੈਤੇਈ ਭਾਈਚਾਰੇ ਦੇ ਨੁਮਾਇੰਦੇ, ਮਣੀਪੁਰ ਤੋਂ ਆਸਾਮ ਰਾਈਫਲਜ਼ ਨੂੰ ਹਟਾਉਣ ਦੀ ਮੰਗ
NEXT STORY