ਨਵੀਂ ਦਿੱਲੀ — ਗਲੋਬਲ ਇਨੋਵੇਸ਼ਨ ਇੰਡੈਕਸ(GII) 2019 ਵਿਚ ਭਾਰਤ ਪੰਜ ਸਥਾਨ ਉੱਪਰ ਚੜ੍ਹ ਕੇ 52ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਸ ਇੰਡੈਕਸ ਵਿਚ ਭਾਰਤ ਪਿਛਲੇ ਸਾਲ 57ਵੇਂ ਸਥਾਨ 'ਤੇ ਸੀ। ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਨੇ ਬੁੱਧਵਾਰ ਨੂੰ ਗਲੋਬਲ ਇਨੋਵੇਸ਼ਨ ਇੰਡੈਕਸ(GII) ਦੀ ਰੈਂਕਿੰਗ ਜਾਰੀ ਕੀਤੀ। GII ਰੈਂਕਿੰਗ ਸਾਲਾਨਾ ਆਧਾਰ 'ਤੇ ਕਾਰਨੇਲ ਯੂਨੀਵਰਸਿਟੀ ਇਨਸੀਡ ਅਤੇ ਸੰਯੁਕਤ ਰਾਸ਼ਟਰ ਸੰਘ ਦੀ ਏਜੰਸੀ ਵਿਸ਼ਵ ਬੌਧਿਕ ਸੰਪਤੀ ਸੰਗਠਨ(WIPO) ਅਤੇ ਜੀ.ਆਈ.ਆਈ. ਨਾਲੇਜ ਪਾਰਟਨਰਸ ਵਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਹੈ। GII ਨੇ ਇਸ ਦੇ 12ਵੇਂ ਐਡੀਸ਼ਨ 'ਚ 80 ਸੰਕੇਤਕਾਂ ਦੇ ਆਧਾਰ 'ਤੇ 129 ਅਰਥ-ਵਿਵਸਥਾਵਾਂ ਨੂੰ ਰੈਂਕਿੰਗ ਦਿੱਤੀ ਹੈ। ਇਨ੍ਹਾਂ ਸੰਕੇਤਕਾਂ 'ਚ ਬੌਧਿਕ ਸੰਪਤੀ ਲਈ ਅਰਜ਼ੀ ਜਮ੍ਹਾ ਕਰਵਾਉਣ ਦੀ ਦਰ ਤੋਂ ਲੈ ਕੇ ਮੋਬਾਇਲ ਐਪ ਦੀ ਸਿਰਜਣਾ, ਸਿੱਖਿਆ 'ਤੇ ਖਰਚ ਅਤੇ ਵਿਗਿਆਨਕ ਅਤੇ ਤਕਨੀਕੀ ਪ੍ਰਕਾਸ਼ਨ ਆਉਂਦੇ ਹਨ। ਇਸ ਸੂਚਕਾਂਕ ਵਿਚ ਸਵਿੱਟਜ਼ਰਲੈਂਡ ਪਹਿਲੇ ਸਥਾਨ 'ਤੇ ਕਾਇਮ ਹੈ।
ਸੂਚਕਾਂਕ ਵਿਚ ਸ਼ਾਮਲ ਪਹਿਲੇ 10 ਦੇਸ਼
- ਸਵਿੱਟਜ਼ਰਲੈਂਡ
- ਸਵੀਡਨ
- ਅਮਰੀਕਾ
- ਨੀਦਰਲੈਂਡ
- ਬ੍ਰਿਟੇਨ
- ਫਿਨਲੈਂਡ
- ਡੈਨਮਾਰਕ
- ਸਿੰਗਾਪੁਰ
- ਜਰਮਨੀ
- ਇਜ਼ਰਾਇਲ
ਇਸ ਸੂਚਕਅੰਕ ਵਿਚ ਭਾਰਤ ਨੇ 2015 ਦੇ ਪੱਧਰ ਤੋਂ 24 ਅੰਕਾਂ ਦੀ ਛਲਾਂਗ ਲਗਾਉਂਦੇ ਹੋਏ 2018 'ਚ 57ਵਾਂ ਸਥਾਨ ਹਾਸਲ ਕੀਤਾ ਸੀ।
ਗ੍ਰਹਿ ਮੰਤਰੀ ਕੋਲ ਚੁੱਕਿਆ ਜਾਵੇਗਾ ਸ਼ਿਲਾਂਗ 'ਚ ਸਿੱਖਾਂ ਦੇ ਉਜਾੜੇ ਦਾ ਮਾਮਲਾ : ਤਰੁਣ ਚੁੱਘ
NEXT STORY