ਅਮਰੀਕਾ - ਕੋਰੋਨਾ ਵਾਇਰਸ ਮਹਾਮਾਰੀ ਦੀ ਮਾਰ ਨਾਲ ਨਜਿੱਠ ਰਹੇ ਦੁਨੀਆ ਭਰ ਦੇ ਮੁਲਕ ਤੇਜ਼ੀ ਨਾਲ ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ। ਵੈਕਸੀਨ ਦੀ ਉਪਲੱਬਧਤਾ ਦੇ ਆਧਾਰ 'ਤੇ ਵਿਕਸਤ ਮੁਲਕਾਂ ਵਿਚ ਟੀਕਾਕਰਨ ਦੀ ਰਫਤਾਰ ਕਾਫੀ ਤੇਜ਼ ਹੈ ਤਾਂ ਵਿਕਾਸਸ਼ੀਲ ਮੁਲਕਾਂ ਵਿਚ ਹੌਲੀ। ਵੈਕਸੀਨ ਦਾ ਸਭ ਤੋਂ ਵੱਡਾ ਨਿਰਮਾਤਾ ਮੁਲਕ ਭਾਰਤ ਵਿਚ ਟੀਕਾਕਰਨ ਦੀ ਰਫਤਾਰ ਕਾਫੀ ਹੌਲੀ ਹੈ। ਦੁਨੀਆ ਦਾ ਦੂਜਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਮੁਲਕ ਹੋਣ ਦੇ ਬਾਵਜੂਦ ਭਾਰਤ ਵਿਚ ਟੀਕਾਕਰਨ ਦੀ ਰਫਤਾਰ ਉਨੀਂ ਤੇਜ਼ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ। ਮੌਜੂਦਾ ਰਫਤਾਰ ਨਾਲ ਜੇ ਭਾਰਤ ਵਿਚ ਟੀਕਾਕਰਨ ਕੀਤਾ ਜਾਂਦਾ ਰਿਹਾ ਤਾਂ ਪੂਰੀ ਆਬਾਦੀ ਨੂੰ ਟੀਕਾ ਲਾਉਣ ਲਈ 1 ਸਾਲ ਤੋਂ ਵਧ ਸਮਾਂ ਲੱਗੇਗਾ।
ਇਹ ਵੀ ਪੜੋ - ਚੀਨ ਨੇ ਚੱਲੀ ਨਵੀਂ ਚਾਲ, ਤਿੱਬਤ ਨੇੜੇ ਆਪਣੇ ਫੌਜੀਆਂ ਲਈ ਖੋਲ੍ਹਿਆ '5ਜੀ ਦਾ ਬੇਸ'
ਅਮਰੀਕਾ, ਬ੍ਰਿਟੇਨ ਤੇ ਭਾਰਤ 'ਚ ਟੀਕਾਕਰਨ ਦਾ ਕੀ ਹੈ ਹਾਲ
ਭਾਰਤ ਵਿਚ ਹੁਣ ਤੱਕ 10,45,28,565 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਇਆ ਜਾ ਚੁੱਕਿਆ ਹੈ ਜੋ ਮੁਲਕ ਦੀ ਕੁੱਲ ਆਬਾਦੀ ਦਾ ਸਾਢੇ 7 ਫੀਸਦੀ ਹਿੱਸਾ ਹੈ। ਦੁਨੀਆ ਵਿਚ ਸਭ ਤੋਂ ਪਹਿਲਾਂ ਟੀਕਾਕਰਨ ਸ਼ੁਰੂ ਕਰਨ ਵਾਲੇ ਬ੍ਰਿਟੇਨ ਵਿਚ ਹੁਣ ਤੱਕ 39, 587,893 ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਿਆ ਹੈ, ਜਿਹੜਾ ਕਿ ਦੇਸ਼ ਦੀ ਕੁੱਲ ਆਬਾਦੀ ਦਾ 29.6 ਫੀਸਦੀ ਹਿੱਸਾ ਹੈ। ਉਥੇ ਅਮਰੀਕਾ ਵੀ ਬ੍ਰਿਟੇਨ ਤੋਂ ਪਿੱਛੇ ਨਹੀਂ ਹੈ, ਇਥੇ ਹੁਣ ਤੱਕ 187,047,131 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਇਆ ਗਿਆ ਹੈ, ਇਹ ਕੁੱਲ ਆਬਾਦੀ ਦਾ 29.1 ਫੀਸਦੀ ਹਿੱਸਾ ਹੈ।
ਇਹ ਵੀ ਪੜੋ - ਸਾਊਦੀ ਅਰਬ ਦੇ ਏਅਰਪੋਰਟ ਤੇ ਏਅਰਬੇਸ 'ਤੇ ਹੋਇਆ ਡ੍ਰੋਨ ਹਮਲਾ
ਭਾਰਤ ਨੂੰ ਇਕ ਸਾਲ ਤੋਂ ਵਧ ਦਾ ਲੱਗ ਸਕਦੈ ਸਮਾਂ
ਦੁਨੀਆ ਭਰ ਵਿਚ ਕੋਰੋਨਾ ਵੈਕਸੀਨ ਦਾ ਸਭ ਤੋਂ ਵੱਡਾ ਨਿਰਮਾਤਾ ਹੋਣ ਦੇ ਬਾਵਜੂਦ ਭਾਰਤ ਵਿਚ ਟੀਕਾਕਰਨ ਦੀ ਰਫਤਰ ਕਾਫੀ ਹੌਲੀ ਹੈ। ਮੁਲਕ ਵਿਚ ਔਸਤਨ ਹਰ ਰੋਜ਼ 30,93,861 ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਜੇ ਮੁਲਕ ਵਿਚ ਟੀਕਾਕਰਨ ਦੀ ਰਫਤਾਰ ਇੰਨੀ ਹੀ ਬਣੀ ਰਹੀ ਤਾਂ ਬਾਕੀ ਬਚੀ ਆਬਾਦੀ ਨੂੰ ਟੀਕਾ ਲਾਉਣ ਵਿਚ 415 ਤੋਂ ਵਧ ਦਿਨ ਦਾ ਸਮਾਂ ਲੱਗ ਸਕਦਾ ਹੈ। ਹਾਲਾਂਕਿ ਕੇਂਦਰ ਸਰਕਾਰ ਦੇ ਵੈਕਸੀਨ ਦੇ ਨਿਰਯਾਤ 'ਤੇ ਰੋਕ ਲਾਉਣ ਅਤੇ ਟੀਕਾ ਉਤਸਵ ਨੂੰ ਮਨਾਉਣ ਨਾਲ ਟੀਕਾਕਰਨ ਦੀ ਰਫਤਾਰ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ।
ਇਹ ਵੀ ਪੜੋ - ਕੋਰੋਨਾ ਦੀ ਨਵੀਂ ਲਹਿਰ ਵਿਚਾਲੇ ਇਹ ਮੁਲਕ 'ਸੈਲਾਨੀਆਂ' ਦੀ ਆਓ-ਭਗਤ ਲਈ ਹੋਇਆ ਤਿਆਰ
ਉਥੇ ਅਮਰੀਕਾ ਨੇ ਤਾਂ ਮਈ ਦੇ ਆਖਿਰ ਤੱਕ ਆਪਣੇ ਮੁਲਕ ਦੀ ਪੂਰੀ ਆਬਾਦੀ ਦਾ ਟੀਕਾਕਰਨ ਕਰਨ ਦਾ ਪਲਾਨ ਬਣਾਇਆ ਹੋਇਆ ਹੈ। ਦੂਜੇ ਪਾਸੇ ਬ੍ਰਿਟੇਨ ਵੀ ਟੀਕਾਕਰਨ ਦੇ ਮਾਮਲੇ ਵਿਚ ਕਾਫੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਬ੍ਰਿਟਿਸ਼ ਸਰਕਾਰ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਜੁਲਾਈ 2021 ਤੱਕ ਮੁਲਕ ਦੀ ਕੁੱਲ ਆਬਾਦੀ ਨੂੰ ਵੈਕਸੀਨ ਲਾਏ ਜਾਣ ਦਾ ਪਲਾਨ ਹੈ।
ਇਹ ਵੀ ਪੜੋ - ਗੂਗਲ ਮੈਪ ਦੀ ਗਲਤੀ ਨਾਲ ਦੂਜੀ ਥਾਂ 'ਬਾਰਾਤ' ਲੈ ਕੇ ਪਹੁੰਚ ਗਿਆ 'ਲਾੜਾ'
'ਅੱਤਵਾਦ ਨੂੰ ਰੋਕਣ ਲਈ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਕਰਨਾ ਚਾਹੀਦੈ'
NEXT STORY