ਵੈੱਬ ਡੈਸਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿਚ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਮੌਜੂਦਗੀ ਉੱਤੇ ਭਾਰਤ ਨੇ ਸਖਤ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਭਾਰਤ ਇਹ ਮਾਮਲਾ ਅਮਰੀਕਾ ਦੇ ਸਾਹਮਣੇ ਚੁੱਕੇਗਾ।
ਜੈਸਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਨੂੰ ਅਮਰੀਕਾ ਦੇ ਸਾਹਮਣੇ ਚੁੱਕਦਾ ਰਹੇਗਾ। ਉਨ੍ਹਾਂ ਦੀ ਇਹ ਪ੍ਰਤੀਕਿਰਿਆ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿਚ ਕਥਿਤ ਤੌਰ ਉੱਤੇ ਦੇਖੇ ਜਾਣ ਤੋਂ ਬਾਅਦ ਆਈ ਹੈ।
ਜੈਸਵਾਲ ਨੇ ਹਫਤਾਵਾਰ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਜਦੋਂ ਵੀ ਕੋਈ ਭਾਰਤ ਵਿਰੋਧੀ ਗਤੀਵਿਧੀ ਹੁੰਦੀ ਹੈ ਤਾਂ ਅਸੀਂ ਅਮਰੀਕਾ ਸਰਕਾਰ ਦੇ ਸਾਹਮਣੇ ਮਾਮਲੇ ਨੂੰ ਰੱਖਦੇ ਰਹੇ ਹਾਂ। ਅਸੀਂ ਅਮਰੀਕੀ ਸਰਕਾਰ ਦੇ ਸਾਹਮਣੇ ਅਜਿਹੇ ਮਾਮਲੇ ਚੁੱਕਦੇ ਰਹਾਂਗੇ, ਜਿਨ੍ਹਾਂ ਦਾ ਸਾਡੀ ਰਾਸ਼ਟਰੀ ਸੁਰੱਖਿਆ ਉੱਤੇ ਅਸਰ ਪੈਂਦਾ ਹੈ ਤੇ ਜਿਨ੍ਹਾਂ ਦਾ ਭਾਰਤ ਵਿਰੋਧੀ ਏਜੰਡਾ ਹੈ।
ਰਾਜਸਥਾਨ ਦੇ ਇਸ ਸ਼ਖ਼ਸ ਦੀ ਪੰਜਾਬ 'ਚ ਚਮਕੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ
NEXT STORY