ਕਾਠਮੰਡੂ: ਭਾਰਤ ਨੇ ਵੀਰਵਾਰ ਨੂੰ ਗੁਆਂਢੀ ਦੇਸ਼ ਨੇਪਾਲ ਨੂੰ ਵੈਂਟੀਲੇਟਰ ਦੇ ਨਾਲ 39 ਐਂਬੂਲੈਂਸ ਅਤੇ 6 ਸਕੂਲ ਬੱਸਾਂ ਤੋਹਫ਼ੇ ਵਜੋਂ ਦਿੱਤੀਆਂ ਹਨ। ਕੋਰੋਨਾ ਕਾਲ ਵਿਚ ਭਾਰਤ ਸਰਕਾਰ ਨੇਪਾਲ ਦੀ ਹਰ ਸੰਭਵ ਮਦਦ ਕਰਦੀ ਰਹੀ ਹੈ। ਭਾਰਤੀ ਦੂਤਾਵਾਸ ਨੇ ਟਵੀਟ ਕੀਤਾ, ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਭਾਰਤ ਸਰਕਾਰ ਨੇ ਨੇਪਾਲ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਵੈਂਟੀਲੇਟਰ, ਈ.ਸੀ.ਜੀ., ਆਕਸੀਜਨ ਮਾਨੀਟਰ ਅਤੇ ਹੋਰ ਐਂਮਰਜੈਂਸੀ ਡਾਕਟਰੀ ਉਪਕਰਣਾਂ ਨਾਲ ਲੈਸ 39 ਐਂਬੂਲੈਂਸਾਂ ਭੇਜੀਆਂ ਹਨ।
ਇਹ ਵੀ ਪੜ੍ਹੋ : ਸਿਰਫਿਰੇ ਆਸ਼ਿਕ ਦਾ ਕਾਰਾ, 4 ਮਹੀਨਿਆਂ ਦੀ ਗਰਭਵਤੀ ਪ੍ਰੇਮਿਕਾ ’ਤੇ ਕੀਤਾ 60 ਵਾਰ ਚਾਕੂ ਨਾਲ ਹਮਲਾ, ਮੌਤ
ਦੂਤਾਵਾਸ ਨੇ ਕਿਹਾ, ਨੇਪਾਲ ਨੂੰ 6 ਸਕੂਲ ਬੱਸਾਂ ਵੀ ਦਿੱਤੀਆਂ ਗਈਆਂ ਹਨ। ਇਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿੱਦਿਅਕ ਸੰਸਥਾਵਾਂ ਤੱਕ ਪਹੁੰਚਣ ਵਿਚ ਮਦਦ ਮਿਲੇਗੀ। ਪਿਛਲੇ ਸਾਲ ਭਾਰਤ ਸਰਕਾਰ ਵੱਲੋਂ ਗਾਂਧੀ ਜਯੰਤੀ ਮੌਕੇ ਨੇਪਾਲ ਸਰਕਾਰ ਨੂੰ 41 ਐਂਬੂਲੈਂਸਾਂ ਅਤੇ 6 ਬੱਸਾਂ ਵੀ ਸੌਂਪੀਆਂ ਗਈਆਂ ਹਨ। ਇਸ ਦੇ ਇਲਾਵਾ ਭਾਰਤ, ਨੇਪਾਲ ਦੇ ਵੱਖ-ਵੱਖ ਪ੍ਰਾਜੈਕਟਾਂ ਨੂੰ ਪੂਰਾ ਕਰਨ ਵਿਚ ਵੀ ਮਦਦ ਕਰ ਰਿਹਾ ਹੈ।
ਇਹ ਵੀ ਪੜ੍ਹੋ : ...ਜਦੋਂ ਕੋਰੋਨਾ ਵੈਕਸੀਨ ਦੇ ਨਾਮ ’ਤੇ ਲੋਕਾਂ ਨੂੰ ਲਗਾ ਦਿੱਤਾ ਕੁੱਤਿਆਂ ਦਾ ਟੀਕਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
15 ਸਾਲ ਤੱਕ ਬਿਨਾਂ ਕੰਮ ’ਤੇ ਗਏ ਹਸਪਤਾਲ ਦੇ ਕਾਮੇ ਨੂੰ ਮਿਲਦੀ ਰਹੀ ਤਨਖ਼ਾਹ, ਇੰਝ ਹੋਇਆ ਖ਼ੁਲਾਸਾ
NEXT STORY