ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਲਈ ਏਅਰ ਸਪੇਸ ਖੋਲ੍ਹਣ ਤੋਂ ਪਾਕਿਸਤਾਨ ਦੇ ਇਨਕਾਰ ਕਰਨ 'ਤੇ ਭਾਰਤ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੌਜੂਦਾ ਹਾਲਾਤ 'ਚ ਪਾਕਿਸਤਾਨ ਭਾਰਤ ਨੂੰ ਆਪਣੇ ਏਅਰ ਸਪੇਸ ਦੇ ਇਸਤੇਮਾਲ ਦੀ ਇਜਾਜ਼ਤ ਨਹੀਂ ਦੇ ਸਕਦਾ ਹੈ। ਪਾਕਿਸਤਾਨ ਤੋਂ ਮਿਲੇ ਜਵਾਬ 'ਤੇ ਭਾਰਤੀ ਵਿਦੇਸ਼ ਮੰਤਰਾਲਾ ਨੇ ਨਾਰਾਜ਼ਗੀ ਜ਼ਾਹਿਰ ਕੀਤੀ।
ਵਿਦੇਸ਼ ਮੰਤਰਾਲਾ ਦੇ ਬੁਲਾਰਾ ਰਵੀਸ਼ ਕੁਮਾਰ ਨੇ ਕਿਹਾ, 'ਅਸੀਂ ਪਾਕਿਸਤਾਨ ਸਰਕਾਰ ਵੱਲੋਂ ਵੀ.ਵੀ.ਆਈ.ਪੀ. ਸਪੈਸ਼ਲ ਫਲਾਈਟ ਨੂੰ ਕਲੀਅਰੈਂਸ ਨਾ ਦੇਣ ਦੇ ਪਾਕਿਸਤਾਨ ਦੇ ਫੈਸਲੇ 'ਤੇ ਸਾਨੂੰ ਅਫਸੋਸ ਹੈ। ਜਦਕਿ ਇਕ ਆਮ ਦੇਸ਼ ਵੱਲੋਂ ਇਸ ਤਰ੍ਹਾਂ ਦੀ ਕਲੀਅਰੈਂਸ ਰੈਗੁਲਰ ਤੌਰ 'ਤੇ ਪ੍ਰਦਾਨ ਕੀਤੀ ਜਾਂਦੀ ਹੈ।
ਦੱਸ ਦਈਏ ਕਿ ਰਾਸ਼ਟਰਪਤੀ ਕੋਵਿੰਦ 9 ਸਤੰਬਰ ਨੂੰ ਆਇਸਲੈਂਡ, ਸਵਿਟਜ਼ਰਲੈਂਡ ਤੇ ਸਲੋਵੇਨਿਆ ਦੇ 8 ਦਿਨਾਂ ਦੌਰੇ 'ਤੇ ਜਾਣ ਵਾਲੇ ਹਨ। ਭਾਰਤ ਨੇ ਪਾਕਿਸਤਾਨ ਦੇ ਇਸ ਕਦਮ ਨੂੰ ਦੁਖਦ ਦੱਸਿਆ ਹੈ।
ਕੁਰੈਸ਼ੀ ਨੇ ਕਿਹਾ ਕਿ ਕਸ਼ਮੀਰ ਦੇ ਮੌਜੂਦਾ ਹਾਲਤ 'ਤੇ ਧਿਆਨ ਦਿੰਦੇ ਹੋਏ ਪਾਕਿਸਤਾਨ ਨੇ ਭਾਰਤ ਲਈ ਏਅਰ ਸਪੇਸ ਬੰਦ ਕਰਨ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ 'ਚ ਹੋਈ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਚੰਦਰਯਾਨ-2 : ਨਾਸਾ ਨੇ ਕੀਤੀ ਇਸਰੋ ਦੀ ਸ਼ਲਾਘਾ, ਕਿਹਾ-ਇਸ ਯਾਤਰਾ ਨੇ ਸਾਨੂੰ ਪ੍ਰੇਰਿਤ ਕੀਤਾ
NEXT STORY