ਨਵੀਂ ਦਿੱਲੀ- ਭਾਰਤੀ ਡਾਕ ਮਹਿਕਮੇ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ਹੈ। ਭਾਰਤੀ ਡਾਕ ਮਹਿਕਮੇ ਦੇ ਕਰਨਾਟਕ ਪੋਸਟਲ ਸਰਿਕਲ ਅਤੇ ਗੁਜਰਾਤ ਪੋਸਟਲ ਸਰਕਿਲ 'ਚ ਗ੍ਰਾਮੀਣ ਡਾਕ ਸੇਵਕਾਂ (ਜੀ.ਡੀ.ਐੱਸ.) ਦੇ ਕੁੱਲ 4269 ਤੋਂ ਵੱਧ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਆਨਲਾਈਨ ਅਪਲਾਈ ਕਰਨ ਦੀ ਅੱਜ ਯਾਨੀ ਕਿ 20 ਜਨਵਰੀ 2021 ਆਖ਼ਰੀ ਤਾਰੀਖ਼ ਹੈ।
ਅਹੁਦਿਆਂ ਦੀ ਗਿਣਤੀ- 4269
ਗੁਜਰਾਤ ਪੋਸਟਲ ਸਰਕਿਲ- 1826 ਅਹੁਦੇ
ਕਰਨਾਟਕ ਪੋਸਟਲ ਸਰਕਿਲ- 2443 ਅਹੁਦੇ
ਸਿੱਖਿਆ ਯੋਗਤਾ
ਕਰਨਾਟਕ ਪੋਸਟਲ ਸਰਿਕਲ ਅਤੇ ਗੁਜਰਾਤ ਪੋਸਟਲ ਸਰਕਿਲ ਤਹਿਤ ਗ੍ਰਾਮੀਣ ਡਾਕ ਸੇਵਕਾਂ ਦੇ ਅਹੁਦਿਆਂ ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਸੰਸਥਾ/ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਸਥਾਨਕ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ।
ਉਮਰ
ਡਾਕ ਮਹਿਕਮੇ 'ਚ ਗ੍ਰਾਮੀਣ ਡਾਕ ਸੇਵਕਾਂ (ਜੀ.ਡੀ.ਐੱਸ.) ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ।
ਅਰਜ਼ੀ ਫ਼ੀਸ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਆਮ ਅਤੇ ਓ.ਬੀ.ਸੀ. ਵਰਗ ਦੇ ਪੁਰਸ਼ ਉਮੀਦਵਾਰਾਂ ਨੂੰ 100 ਰੁਪਏ ਫ਼ੀਸ ਦੇਣੀ ਪਵੇਗੀ। ਜਦੋਂ ਕਿ ਐੱਸ.ਸੀ./ਐੱਸ.ਟੀ. ਵਰਗ ਅਤੇ ਉਮੀਦਵਾਰ ਬੀਬੀਆਂ ਨੂੰ ਕੋਈ ਅਰਜ਼ੀ ਫ਼ੀਸ ਨਹੀਂ ਦੇਣੀ ਪਵੇਗੀ।
ਇਸ ਤਰ੍ਹਾਂ ਹੋਵੇਗੀ ਚੋਣ
ਡਾਕ ਮਹਿਕਮੇ 'ਚ ਗ੍ਰਾਮੀਣ ਡਾਕ ਸੇਵਕਾਂ ਦੇ ਅਹੁਦਿਆਂ 'ਤੇ ਨੌਕਰੀ ਲਈ ਉਮੀਦਵਾਰਾਂ ਨੂੰ ਕੋਈ ਲਿਖਤੀ ਪ੍ਰੀਖਿਆ ਨਹੀਂ ਦੇਣੀ ਹੋਵੇਗੀ ਸਗੋਂ ਮੈਰਿਟ ਲਿਸਟ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਭਾਰਤੀ ਡਾਕ ਮਹਿਕਮੇ ਦੇ ਗੁਜਰਾਤ ਅਤੇ ਕਰਨਾਟਕ ਪੋਸਟਲ ਸਰਕਿਲ ਵਿਚ ਜੀ.ਡੀ.ਐੱਸ. ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ http://appost.in https 'ਤੇ ਜਾਣਾ ਹੋਵੇਗਾ।
PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ, ਆਖੀ ਇਹ ਗੱਲ
NEXT STORY