ਨਵੀਂ ਦਿੱਲੀ- ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਇਸ ਸਮੇਂ ਸਾਲਾਨਾ 330 ਮਿਲੀਅਨ ਟਨ ਅਨਾਜ ਦਾ ਉਤਪਾਦਨ ਹੋ ਰਿਹਾ ਹੈ ਅਤੇ ਭਾਰਤ ਵਿਸ਼ਵ ਖੁਰਾਕ ਵਪਾਰ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਅਨਾਜ ਦੇ ਨਿਰਯਾਤ ਤੋਂ 50 ਬਿਲੀਅਨ ਡਾਲਰ ਦੀ ਕਮਾਈ ਹੋ ਰਹੀ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰੀ ਰਾਜਧਾਨੀ ਵਿੱਚ 'Global Soils Conference 2024' ਨੂੰ ਸੰਬੋਧਨ ਕਰਦਿਆਂ, ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਅਜਿਹੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ ਜੋ ਟਿਕਾਊ ਅਤੇ ਲਾਭਦਾਇਕ ਖੇਤੀਬਾੜੀ, ਲਚਕਦਾਰ ਈਕੋਸਿਸਟਮ ਅਤੇ ਸਾਰਿਆਂ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਂਦੀਆਂ ਹਨ। ਚੌਹਾਨ ਨੇ ਇਹ ਵੀ ਉਜਾਗਰ ਕੀਤਾ ਕਿ ਰਸਾਇਣਕ ਖਾਦਾਂ ਦੀ ਵੱਧਦੀ ਵਰਤੋਂ ਅਤੇ ਨਿਰਭਰਤਾ, ਕੁਦਰਤੀ ਸਰੋਤਾਂ ਦੀ ਅੰਨ੍ਹੇਵਾਹ ਲੁੱਟ ਅਤੇ ਅਸਥਿਰ ਮੌਸਮ ਨੇ ਮਿੱਟੀ 'ਤੇ ਦਬਾਅ ਪਾਇਆ ਹੈ। ਅੱਜ ਭਾਰਤ ਦੀ ਮਿੱਟੀ ਇੱਕ ਵੱਡੇ ਸਿਹਤ ਸੰਕਟ ਦਾ ਸਾਹਮਣਾ ਕਰ ਰਹੀ ਹੈ। ਕਈ ਅਧਿਐਨਾਂ ਅਨੁਸਾਰ, ਸਾਡੀ ਮਿੱਟੀ ਦਾ 30 ਫ਼ੀਸਦੀ ਹਿੱਸਾ ਖ਼ਰਾਬ ਹੋ ਚੁੱਕਾ ਹੈ।"
ਇਹ ਵੀ ਪੜ੍ਹੋ: ਆਸਟ੍ਰੇਲੀਆ ਦੀ ਸੰਸਦ 'ਚ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪੇਸ਼
ਕੇਂਦਰੀ ਮੰਤਰੀ ਨੇ ਉਥੇ ਮੌਜੂਦ ਲੋਕਾਂ ਨੂੰ ਦੱਸਿਆ ਕਿ ਮਿੱਟੀ ਦਾ ਕਟਾਵ, ਖਾਰਾਪਣ ਅਤੇ ਪ੍ਰਦੂਸ਼ਣ ਕਾਰਨ ਧਰਤੀ ਵਿੱਚ ਜ਼ਰੂਰੀ ਨਾਈਟਰੋ ਅਤੇ ਸੂਖਮ ਪੌਸ਼ਟਿਕ ਤੱਤਾਂ ਦਾ ਪੱਧਰ ਘਟਦਾ ਜਾ ਰਿਹਾ ਹੈ। ਜ਼ਮੀਨ ਵਿੱਚ ਜੈਵਿਕ ਕਾਰਬਨ ਦੀ ਘਾਟ ਕਾਰਨ ਇਸ ਦੀ ਉਪਜਾਊ ਸ਼ਕਤੀ ਘਟਦੀ ਜਾ ਰਹੀ ਹੈ। ਇਹ ਚੁਣੌਤੀਆਂ ਨਾ ਸਿਰਫ਼ ਉਤਪਾਦਨ ਨੂੰ ਪ੍ਰਭਾਵਿਤ ਕਰਨਗੀਆਂ ਸਗੋਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਲਈ ਰੋਜ਼ੀ-ਰੋਟੀ ਅਤੇ ਭੋਜਨ ਸੰਕਟ ਵੀ ਪੈਦਾ ਕਰਨਗੀਆਂ। ਅਜਿਹੇ 'ਚ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਜ਼ਰੂਰੀ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਲਈ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ। ਸਾਲ 2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ‘Making Soil Health Card’ ਬਣਾਉਣ ਦੀ ਸ਼ੁਰੂਆਤ ਹੋਈ ਅਤੇ ਹੁਣ ਤੱਕ 220 ਮਿਲੀਅਨ ਤੋਂ ਵੱਧ ਕਾਰਡ ਕਿਸਾਨਾਂ ਨੂੰ ਬਣਾ ਕੇ ਦਿੱਤੇ ਜਾ ਚੁੱਕੇ ਹਨ। ਕਿਸਾਨਾਂ ਨੂੰ ਹੁਣ Soil Health Card ਰਾਹੀਂ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਵਰਤਣੀ ਹੈ।
ਇਹ ਵੀ ਪੜ੍ਹੋ: ਭਾਰਤ ਨੇ ਨਿੱਝਰ ਮਾਮਲੇ 'ਤੇ ਕੈਨੇਡੀਅਨ ਮੀਡੀਆ ਦੀ ਖ਼ਬਰ ਨੂੰ ਦੱਸਿਆ 'ਬਦਨਾਮ ਕਰਨ ਵਾਲੀ ਮੁਹਿੰਮ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਵਿਧਾਨ ਸਭਾ ਚੋਣਾਂ: 'ਆਪ' ਨੇ ਐਲਾਨ 'ਤੇ ਉਮੀਦਵਾਰ, ਆ ਗਈ ਪੂਰੀ LIST
NEXT STORY