ਨਵੀਂ ਦਿੱਲੀ : ਦਿੱਲੀ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਚੋਣਾਂ ਨੂੰ ਲੈ ਕੇ ਹੋਈ ਕਾਨਫਰੰਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 6 ਅਜਿਹੇ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ, ਜੋ ਹਾਲ ਹੀ ਵਿੱਚ ਕਾਂਗਰਸ ਜਾਂ ਭਾਜਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਵਿੱਚ ਅਜੇ ਤਿੰਨ ਮਹੀਨੇ ਦਾ ਸਮਾਂ ਬਾਕੀ ਹੈ। ਚੋਣ ਕਮਿਸ਼ਨ ਵਲੋਂ ਅਜੇ ਤੱਕ ਚੋਣ ਪ੍ਰੋਗਰਾਮਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ, ਜਦਕਿ 'ਆਪ' ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਵੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ 7 ਜ਼ਿਲ੍ਹਿਆਂ 'ਚ 3 ਦਿਨ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ
ਜਾਣੋ 11 ਉਮੀਦਵਾਰਾਂ ਵਿਚੋਂ ਕਿਸ ਨੂੰ ਕਿਥੋਂ ਮਿਲੀ ਟਿਕਟ
1. ਛਤਰਪੁਰ ਤੋਂ ਬ੍ਰਹਮਾ ਸਿੰਘ ਤੰਵਰ
2. ਕਿਰਾੜੀ ਤੋਂ ਅਨਿਲ ਝਾਅ
3. ਵਿਸ਼ਵਾਸ ਨਗਰ ਤੋਂ ਦੀਪਕ ਸਿੰਗਲਾ
4. ਰੋਹਤਾਸ ਨਗਰ ਤੋਂ ਸਰਿਤਾ ਸਿੰਘ
5. ਲਕਸ਼ਮੀ ਨਗਰ ਤੋਂ ਬੀਬੀ ਤਿਆਗੀ
6. ਬਦਰਪੁਰ ਤੋਂ ਰਾਮ ਸਿੰਘ
7. ਸੀਲਮਪੁਰ ਤੋਂ ਜ਼ੁਬੈਰ ਚੌਧਰੀ
8. ਸੀਮਾਪੁਰੀ ਤੋਂ ਵੀਰ ਸਿੰਘ ਧੀਂਗਾਨ
9. ਘੋਂਡਾ ਤੋਂ ਗੌਰਵ ਸ਼ਰਮਾ
10. ਕਰਾਵਲ ਨਗਰ ਤੋਂ ਮਨੋਜ ਤਿਆਗੀ
11. ਮਟਿਆਲਾ ਤੋਂ ਸੋਮੇਸ਼ ਸ਼ੌਕੀਨ
ਇਹ ਵੀ ਪੜ੍ਹੋ - BREAKING : ਪਿਓ-ਪੁੱਤਰ ਨੇ ਸਾਈਡ ਨਾ ਦੇਣ 'ਤੇ ਸਕੂਲ ਵੈਨ 'ਤੇ ਚਲਾਈਆਂ ਤਾਬੜਤੋੜ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਜ਼ਾਦ ਭਾਰਤ ਦੀ ਪਹਿਲੀ ਡਾਕ ਟਿਕਟ 'ਜੈ ਹਿੰਦ', ਕੀਮਤ ਜਾਣ ਰਹਿ ਜਾਓਗੇ ਹੈਰਾਨ
NEXT STORY