ਨਵੀਂ ਦਿੱਲੀ/ ਵਿਆਨਾ— ਵਿਦੇਸ਼ ਮੰਤਰਾਲੇ ਨੇ ਧਨ ਤੇ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ 'ਚ ਫਸੀ ਆਸਟਰੀਆ 'ਚ ਨਿਯੁਕਤ ਭਾਰਤੀ ਅੰਬੈਸਡਰ (ਰਾਜਦੂਤ) ਰੇਨੂੰ ਪਾਲ ਨੂੰ ਵਾਪਸ ਬੁਲਾ ਲਿਆ ਹੈ। ਸੀ. ਵੀ. ਸੀ. (ਸੈਂਟਰਲ ਵਿਜੀਲੈਂਸ ਕਮਿਸ਼ਨ) ਨੇ ਮੰਤਰਾਲੇ ਨੂੰ ਦੋਸ਼ਾਂ ਦੀ ਜਾਂਚ ਕਰਨ ਲਈ ਨਿਰਦੇਸ਼ ਦਿੱਤਾ ਸੀ। ਮੰਤਰਾਲੇ ਨੇ 9 ਦਸੰਬਰ ਨੂੰ ਹੈੱਡਕੁਆਟਰ 'ਚ ਉਨ੍ਹਾਂ ਦਾ ਟਰਾਂਸਫਰ ਕਰ ਦਿੱਤਾ ਸੀ। ਉਨ੍ਹਾਂ ਦੇ ਪ੍ਰਸ਼ਾਸਨਿਕ ਅਤੇ ਵਿੱਤੀ ਅਧਿਕਾਰਾਂ ਦੀ ਵਰਤੋਂ 'ਤੇ ਵੀ ਰੋਕ ਲਗਾਈ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਰੇਨੂੰ ਨੇ ਆਪਣੇ ਨਾਂ 'ਤੇ 15 ਲੱਖ ਰੁਪਏ ਦਾ ਅਪਾਰਟਮੈਂਟ ਕਿਰਾਏ 'ਤੇ ਲਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਫੰਡ 'ਚ ਕਈ ਤਰ੍ਹਾਂ ਦੀ ਬੇਨਿਯਮੀਆਂ ਵਰਤੋਂ ਅਤੇ ਉਨ੍ਹਾਂ 'ਤੇ ਵਿੱਤੀ ਹੇਰਾਫੇਰੀ ਦੇ ਵੀ ਦੋਸ਼ ਲੱਗੇ ਹਨ।
ਰੇਨੂੰ ਪਾਲ 1988 ਬੈਚ ਦੀ ਵਿਦੇਸ਼ ਸੇਵਾ ਦੀ ਅਧਿਕਾਰੀ ਹਨ ਅਤੇ ਅਗਲੇ ਮਹੀਨੇ ਆਸਟਰੀਆ 'ਚ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਰਿਹਾ ਸੀ। ਸੀ. ਵੀ. ਸੀ. ਅਤੇ ਵਿਦੇਸ਼ ਮੰਤਰਾਲਾ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਉਹ 'ਰਾਜਨੀਤਕ ਵੈਟ ਰਿਫੰਡਜ਼ ਤੇ ਵੱਖ-ਵੱਖ ਤਰ੍ਹਾਂ ਦੀ ਸਰਕਾਰੀ ਮਨਜ਼ੂਰੀ' ਦੇ ਨਾਂ 'ਤੇ ਧੋਖਾ ਦੇ ਰਹੀ ਸੀ। ਜਦ ਇਸ ਗੱਲ ਦਾ ਖੁਲ੍ਹਾਸਾ ਹੋਇਆ ਤਾਂ ਚੀਫ ਵਿਜੀਲੈਂਸ ਅਫਸਰ ਦੀ ਅਗਵਾਈ ਵਾਲੀ ਟੀਮ ਸਤੰਬਰ ਮਹੀਨੇ 'ਚ ਵਿਆਨਾ ਗਈ ਸੀ ਅਤੇ ਟੀਮ ਨੇ ਜਾਂਚ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ।
ਸੀ. ਵੀ. ਸੀ. ਨੂੰ ਜੋ ਰਿਪੋਰਟ ਦਿੱਤੀ ਗਈ ਹੈ, ਉਸ 'ਚ ਫੰਡ ਦੀ ਦੁਰਵਰਤੋਂ ਅਤੇ ਨਿਯਮਾਂ ਦਾ ਉਲੰਘਣ ਕੀਤੇ ਜਾਣ ਦੀ ਗੱਲ ਆਖੀ ਗਈ ਹੈ। ਰੇਨੂੰ ਕੋਲੋਂ ਇਕ ਅੰਬੈਸਡਰ ਵਾਲੀਆਂ ਸਾਰੀਆਂ ਸ਼ਕਤੀਆਂ ਵਾਪਸ ਲੈ ਲਈਆਂ ਗਈਆਂ ਹਨ।
NDMC, ਦਿੱਲੀ ਛਾਉਣੀ ਸਕੂਲਾਂ ਦੀ ਬੋਰਡ ਪ੍ਰੀਖਿਆ ਫੀਸ ਦੇਵੇਗੀ ਦਿੱਲੀ ਸਰਕਾਰ
NEXT STORY