ਨਵੀਂ ਦਿੱਲੀ- ਭਾਰਤ ਦੀ ਨਵਿਆਉਣਯੋਗ ਊਰਜਾ ਸਮਰੱਥਾ 'ਚ ਸਾਲ 2024 'ਚ ਲਗਭਗ 30 ਗੀਗਾਵਾਟ ਦੀ ਰਿਕਾਰਡ ਉੱਚ ਵਾਧਾ ਦਰਜ ਕੀਤਾ ਗਿਆ, ਜੋ ਸਾਲ 2023 'ਚ ਦਰਜ 13.75 ਗੀਗਾਵਾਟ ਸਮਰੱਥਾ ਵਾਧੇ ਤੋਂ 113 ਫੀਸਦੀ ਵੱਧ ਹੈ। ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਸਾਲ 2030 ਤੱਕ ਦੇਸ਼ 'ਚ 500 ਗੀਗਾਵਾਟ ਦੀ ਨਵਿਆਉਣਯੋਗ ਊਰਜਾ ਸਮਰੱਥਾ ਹਾਸਲ ਕਰਨ ਦੀ ਅਭਿਲਾਸ਼ੀ ਯੋਜਨਾ ਦੇ ਲਿਹਾਜ ਨਾਲ ਇਹ ਉਪਲੱਬਧੀ ਮਹੱਤਵਪੂਰਨ ਹੈ। ਭਾਰਤ ਨੂੰ ਇਹ ਟੀਚਾ ਹਾਸਲ ਕਰਨ ਲਈ ਅਗਲੇ 6 ਸਾਲਾਂ 'ਚ ਪ੍ਰਤੀ ਸਾਲ ਔਸਤਨ 50 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਜੋੜਣ ਦੀ ਲੋੜ ਹੈ।
ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਸਾਲ 2023 'ਚ 13.75 ਗੀਗਾਵਾਟ ਤੋਂ ਵੱਧ ਕੇ 2024 'ਚ ਲਗਭਗ 30 ਗੀਗਾਵਾਟ ਦਾ ਉੱਚ ਵੱਧਾ ਹੋਇਆ ਹੈ। ਇਸ ਦੇ ਨਤੀਜੇ ਵਜੋਂ ਲਗਭਗ 218 ਗੀਗਾਵਾਟ ਦੀ ਪ੍ਰਾਪਤੀ ਹੋਈ ਹੈ ਜੋ ਸਵੱਛ ਊਰਜਾ ਦੇ ਪ੍ਰਤੀ ਭਾਰਤ ਦੀ ਵਧਦੀ ਵਚਨਬੱਧਤਾ ਅਤੇ ਹਰਿਤ ਭਵਿੱਖ ਦੇ ਨਿਰਮਾਣ 'ਚ ਇਸ ਦੀ ਤਰੱਕੀ ਨੂੰ ਰੇਖਾਂਕਿਤ ਕਰਦਾ ਹੈ।'' ਮੰਤਰਾਲਿਆਂ ਦੇ ਅੰਕੜਿਆਂ ਅਨੁਸਾਰ, ਦੇਸ਼ ਦੀ ਨਵਿਆਉਣਯੋਗ ਊਰਜਾ ਸਮਰੱਥਾ ਮਾਰਚ 2014 ਤੱਕ 35.84 ਗੀਗਾਵਾਟ ਸੀ। ਵਿੱਤ ਸਾਲ 2023-24 'ਚ ਦੇਸ਼ ਨੇ 18.48 ਗੀਗਾਵਾਟ ਦਾ ਉੱਚ ਨਵਿਆਉਣਯੋਗ ਸਮਰੱਥਾ ਵਾਧਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Donald Trump ਦੇ ਸਹੁੰ ਚੁੱਕ ਸਮਾਗਮ 'ਚ S Jaishankar ਹੋਣਗੇ ਸ਼ਾਮਲ, 20 ਜਨਵਰੀ ਨੂੰ ਹੋਵੇਗੀ ਤਾਜਪੋਸ਼ੀ
NEXT STORY