ਨੈਸ਼ਨਲ ਡੈਸਕ- ਭਾਰਤ ਦੀਆਂ ਸੜਕਾਂ ਨੂੰ ਸਾਫ ਕਰਨ ਲਈ ਇਕ ਅਨੋਖੇ ਮਿਸ਼ਨ 'ਤੇ ਨਿਕਲੇ ਸਰਬੀਆ ਦੇ ਇਕ ਨੌਜਵਾਨ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਭਾਰਤ ਦੀ ਯਾਤਰਾ ਦੌਰਾਨ ਉਸ ਨੇ ਇੱਥੇ ਦੇ ਕਈ ਗਲੀਆਂ 'ਚ ਫੈਲਿਆ ਕੂੜਾ ਦੇਖਿਆ ਅਤੇ ਆਪਣੇ ਤੌਰ 'ਤੇ ਇਸ ਨੂੰ ਸਾਫ ਕਰਨ ਦਾ ਫੈਸਲਾ ਲਿਆ। ਸੋਸ਼ਲ ਮੀਡੀਆ 'ਤੇ ਉਹ 'ਸਫਾਈ ਭਾਈ' ਦੇ ਨਾਮ ਨਾਲ ਮਸ਼ਹੂਰ ਹੋ ਚੁੱਕਾ ਹੈ ਅਤੇ ਹਰ ਰੋਜ਼ ਇਕ ਭਾਰਤੀ ਗਲੀ ਸਾਫ ਕਰਨ ਦਾ ਟੀਚਾ ਲੈ ਕੇ ਚੱਲ ਰਿਹਾ ਹੈ।
ਇਹ ਮਿਸ਼ਨ ਉਸ ਨੇ ਇਕੱਲੇ ਹੀ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾਂ ਉਸ ਨੇ ਦਿੱਲੀ ਦੇ ਭੀੜ-ਭਾੜ ਵਾਲੇ ਇਲਾਕਿਆਂ ਤੋਂ ਸ਼ੁਰੂਆਤ ਕੀਤੀ। ਹੱਥਾਂ 'ਚ ਦਸਤਾਨੇ, ਵੱਡਾ ਕੂੜਾ ਬੈਗ ਅਤੇ ਝਾੜੂ ਫੜ ਕੇ, ਉਹ ਘੰਟਿਆਂ ਤੱਕ ਸੜਕਾਂ ਸਾਫ ਕਰਦਾ ਰਿਹਾ। ਸ਼ੁਰੂ 'ਚ ਲੋਕ ਉਸ ਨੂੰ ਅਜੀਬ ਨਜ਼ਰਾਂ ਨਾਲ ਦੇਖਦੇ ਸਨ, ਪਰ ਜਿਵੇਂ ਜਿਵੇਂ ਲੋਕਾਂ ਨੇ ਉਸ ਦਾ ਮਕਸਦ ਸਮਝਿਆ, ਉਹ ਵੀ ਪ੍ਰੇਰਿਤ ਹੋਏ। ਹੁਣ ਕਈ ਭਾਰਤੀ ਨੌਜਵਾਨ ਉਸ ਨਾਲ ਜੁੜ ਚੁੱਕੇ ਹਨ।
ਸਥਾਨਕ ਲੋਕਾਂ ਦਾ ਸਹਿਯੋਗ
ਦੁਕਾਨਦਾਰ ਅਤੇ ਰਿਹਾਇਸ਼ੀ ਲੋਕ ਵੀ ਉਸ ਦੀ ਮਦਦ ਕਰਨ ਲੱਗ ਪਏ ਹਨ। ਕੋਈ ਉਸ ਨੂੰ ਪਾਣੀ ਪਿਲਾਉਂਦਾ ਹੈ, ਤਾਂ ਕੋਈ ਆਪਣੀ ਦੁਕਾਨਾਂ ਦਾ ਕੂੜਾ ਇਕੱਠਾ ਕਰਨ 'ਚ ਸਹਾਇਤਾ ਕਰਦਾ ਹੈ। ਇਹ ਮਿਸ਼ਨ ਹੁਣ ਕੇਵਲ ਇਕ ਵਿਅਕਤੀ ਦਾ ਨਹੀਂ, ਸਗੋਂ ਇਕ ਭਾਈਚਾਰਕ ਕੋਸ਼ਿਸ਼ ਬਣ ਗਿਆ ਹੈ।
ਭਵਿੱਖ ਦਾ ਸੁਪਨਾ
ਉਸ ਨੇ ਕਿਹਾ ਕਿ ਜਦ ਤੱਕ ਉਸ ਕੋਲ ਭਾਰਤ 'ਚ ਰਹਿਣ ਦੀ ਇਜਾਜ਼ਤ ਹੈ, ਉਹ ਇਹ ਮਿਸ਼ਨ ਜਾਰੀ ਰੱਖੇਗਾ। ਉਸ ਦਾ ਸੁਪਨਾ ਹੈ ਕਿ ਉਹ ਭਾਰਤ ਦੇ ਹਰ ਰਾਜ 'ਚ ਜਾ ਕੇ ਸਫਾਈ ਦਾ ਸੰਦੇਸ਼ ਫੈਲਾਵੇ, ਤਾਂ ਜੋ ਸਫਾਈ ਲੋਕਾਂ ਦੀ ਆਦਤ ਬਣੇ ਅਤੇ ਭਾਰਤ ਹੋਰ ਸੁੰਦਰ ਤੇ ਸਾਫ-ਸੁਥਰਾ ਬਣ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'INDIA' March: ਹਿਰਾਸਤ 'ਚ ਲਏ ਸਾਰੇ ਵਿਰੋਧੀ ਸੰਸਦ ਮੈਂਬਰ ਕੀਤੇ ਰਿਹਾਅ
NEXT STORY