ਸ਼੍ਰੀਹਰਿਕੋਟਾ- ਭਾਰਤ ਸੋਮਵਾਰ ਦੀ ਸਵੇਰ 10 ਵਜੇ ਆਪਣਾ ਪਹਿਲਾ ਸਪੇਸ ਆਬਜਵੇਟਰੀ ਐਸਟ੍ਰੋਸੈਟ ਲਾਂਚ ਕਰਨ ਜਾ ਰਿਹਾ ਹੈ। ਇਸ ਨੂੰ ਲਾਂਚ ਕਰਨ ਦੇ ਪਿੱਛੇ ਮਕਸਦ ਸਪੇਸ ਤੋਂ ਧਰਤੀ ਦਾ ਸਾਇੰਟਿਫਿਕ ਐਨਾਲਿਸਿਸ ਕਰਨਾ ਹੈ। ਇਹ ਆਬਜਵੇਟਰੀ ਲਾਂਚਿੰਗ ਦੇ 22 ਮਿੰਟ ਦੇ ਅੰਦਰ ਸਪੇਸ 'ਚ ਪਹੁੰਚਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਭਾਰਤ ਇਸ ਨੂੰ ਸਫਲਤਾਪੂਰਵਕ ਲਾਂਚ ਕਰਨ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਸਪੇਸ ਫੈਸਿਲਿਟੀ ਹਾਸਲ ਕਰ ਚੁੱਕੇ ਦੁਨੀਆ ਦੇ ਚੁਨਿੰਦਾ ਦੇਸ਼ਾਂ 'ਚ ਸ਼ਾਮਲ ਹੋ ਜਾਵੇਗਾ। ਆਂਧਰਾ ਦੇ ਸ਼੍ਰੀਹਰਿਕੋਟਾ ਤੋਂ 10 ਕਿਲੋਮੀਟਰ ਦੂਰ ਸਤੀਸ਼ ਧਵਨ ਸਪੇਸ ਸੈਂਟਰ ਤੋਂ ਇਸ ਨੂੰ 6 ਹੋਰ ਇੰਟਰਨੈਸ਼ਨਲ ਕਸਟਮਰ ਸੈਟੇਲਾਈਟਸ ਨਾਲ ਲਾਂਚ ਕੀਤਾ ਜਾਵੇਗਾ।
ਪਹਿਲੀ ਵਾਰ ਅਮਰੀਕਾ ਲੈ ਰਿਹਾ ਮਦਦ
ਇਸਰੋ ਚੇਅਰਮੈਨ ਏਐੱਸ ਕਿਰਨ ਕੁਮਾਰ ਅਨੁਸਾਰ ਭਾਰਤ 19 ਦੇਸ਼ਾਂ ਦੇ 45 ਸੈਟੇਲਾਈਟਸ ਲਾਂਚ ਕਰ ਚੁੱਕਿਆ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਅਮਰੀਕਾ ਕਿਸੇ ਸੈਟੇਲਾਈਟ ਲਾਂਚਿੰਗ ਲਈ ਭਾਰਤ ਦੀ ਮਦਦ ਲੈ ਰਿਹਾ ਹੈ। ਅਮਰੀਕਾ 20ਵਾਂ ਦੇਸ਼ ਹੈ, ਜੋ ਵਪਾਰਕ ਲਾਂਚ ਲਈ ਇਸਰੋ ਨਾਲ ਜੁੜ ਰਿਹਾ ਹੈ। ਭਾਰਤ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਜਾਪਾਨ ਨੇ ਹੀ ਸਪੇਸ ਆਬਜਵੇਟਰੀ ਲਾਂਚ ਕੀਤਾ ਹੈ।
ਕੀ ਹੈ ਐਸਟ੍ਰੋਸੈਟ?
ਇਸਰੋ ਅਨੁਸਾਰ ਇਸ ਮਿਸ਼ਨ ਦਾ ਮਕਸਦ ਸਪੇਸ ਤੋਂ ਸੈਟੇਲਾਈਟ ਰਾਹੀਂ ਧਰਤੀ 'ਤੇ ਹੋਣ ਵਾਲੀਆਂ ਤਬਦੀਲੀਆਂ ਦਾ ਸਾਇੰਟਿਫਿਕ ਐਨਾਲਿਸਿਸ ਕਰਨਾ ਹੈ। ਐਸਟ੍ਰੋਸੈਟ ਰਾਹੀਂ ਅਲਟ੍ਰਾਵਾਇਲੇਟ ਰੇ, ਐਕਸ-ਰੇ, ਇਲੈਕਟ੍ਰੋਮੈਗਨੇਟਿਕ ਸਪੈਕਟਰਮ ਵਰਗੀਆਂ ਚੀਜ਼ਾਂ ਨੂੰ ਯੂਨਿਵਰਸ ਤੋਂ ਪਰਖਿਆ ਜਾਵੇਗਾ। ਇਸ ਦੇ ਨਾਲ ਹੀ, ਮਲਟੀ ਵੇਵਲੇਂਥ ਆਬਜਵੇਟਰੀ ਰਾਹੀਂ ਤਾਰਾਂ ਦਰਮਿਆਨ ਦੂਰੀ ਦਾ ਵੀ ਪਤਾ ਲਗਾਇਆ ਜਾਵੇਗਾ। ਇਸ ਤੋਂ ਸੁਪਰ ਮੈਸਿਵ ਬਲੈਕ ਹੋਲ ਦੀ ਮੌਜੂਦਗੀ ਬਾਰੇ ਵੀ ਪਤਾ ਲਗਾਉਣ 'ਚ ਮਦਦ ਮਿਲ ਸਕਦੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।International ਮੰਚ 'ਤੇ ਪਹਿਲੀ ਵਾਰ ਵਾਪਰੀ ਦਿਲ ਨੂੰ ਛੂਹ ਲੈਣ ਵਾਲੀ ਘਟਨਾ, ਲੋਕਾਂ ਨੇ ਖੜ੍ਹੇ ਹੋ ਮਾਰੀਆਂ ਤਾੜੀਆਂ (ਵ
NEXT STORY