ਰੀਓ ਡੀ ਜੇਨੇਰੀਓ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਬ੍ਰਿਕਸ ਆਰਥਿਕ ਸਹਿਯੋਗ ਅਤੇ ਵਿਸ਼ਵ ਭਲਾਈ ਲਈ ਇਕ ਵੱਡੀ ਤਾਕਤ ਬਣਿਆ ਹੋਇਆ ਹੈ। ਬ੍ਰਿਕਸ ਸਮੂਹ ਦੇ ਮੈਂਬਰ ਦੇਸ਼ਾਂ ਦੇ ਕਈ ਚੋਟੀ ਦੇ ਨੇਤਾ ਸਿਖਰ ਸੰਮੇਲਨ ਲਈ ਬ੍ਰਾਜ਼ੀਲ ਦੇ ਇਸ ਸ਼ਹਿਰ ਰੀਓ ਡੀ ਜੇਨੇਰੀਓ ’ਚ ਇਕੱਠੇ ਹੋਏ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਿਖਰ ਸੰਮੇਲਨ ’ਚ ਹਿੱਸਾ ਨਹੀਂ ਲਿਆ। ਸੰਮੇਲਨ ਦਾ ਆਯੋਜਨ ਸਮੂਹ ਦੇ ਮੌਜੂਦਾ ਚੇਅਰਮੈਨ ਬ੍ਰਾਜ਼ੀਲ ਨੇ ਕੀਤਾ ਹੈ। ਬ੍ਰਿਕਸ ਇਕ ਪ੍ਰਭਾਵਸ਼ਾਲੀ ਸਮੂਹ ਵਜੋਂ ਉੱਭਰਿਆ ਹੈ।
ਇਸ ’ਚ ਦੁਨੀਆ ਦੀਆਂ 11 ਪ੍ਰਮੁੱਖ ਉੱਭਰ ਰਹੀਆਂ ਅਰਥਵਿਵਸਥਾਵਾਂ ਵਾਲੇ ਦੇਸ਼ ਸ਼ਾਮਲ ਹਨ। ਮੂਲ ਰੂਪ ’ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਤੋਂ ਮਿਲ ਕੇ ਬਣੇ ਬ੍ਰਿਕਸ ਦਾ 2024 ’ਚ ਵਿਸਥਾਰ ਕੀਤਾ ਗਿਆ, ਜਿਸ ਦੇ ਤਹਿਤ ਮਿਸਰ, ਇਥੋਪੀਆ, ਈਰਾਨ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਸਮੂਹ ’ਚ ਸ਼ਾਮਲ ਕੀਤਾ ਗਿਆ। ਇੰਡੋਨੇਸ਼ੀਆ 2025 ’ਚ ਬ੍ਰਿਕਸ ’ਚ ਸ਼ਾਮਲ ਹੋਇਆ। ਮੋਦੀ 5 ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ ’ਚ ਕੱਲ ਰਾਤ ਇੱਥੇ ਪਹੁੰਚੇ ਸਨ। ਇਸ ਤੋਂ ਪਹਿਲਾਂ ਉਹ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ ਅਤੇ ਅਰਜਨਟੀਨਾ ਦਾ ਦੌਰਾ ਕਰ ਚੁੱਕੇ ਹਨ। ਬ੍ਰਿਕਸ ਸੰਮੇਲਨ ’ਚ ਪੱਛਮੀ ਏਸ਼ੀਆ ਦੀ ਸਥਿਤੀ, ਰੂਸ-ਯੂਕ੍ਰੇਨ ਜੰਗ ਅਤੇ ‘ਗਲੋਬਲ ਸਾਊਥ’ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ’ਤੇ ਪ੍ਰਮੁੱਖਤਾ ਨਾਲ ਚਰਚਾ ਹੋਣ ਦੀ ਉਮੀਦ ਹੈ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਵੱਲੋਂ ਸਵਾਗਤ ਕੀਤੇ ਜਾਣ ਤੋਂ ਬਾਅਦ ਮੋਦੀ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਰੀਓ ਡੀ ਜੇਨੇਰੀਓ ’ਚ ਇਸ ਸਾਲ ਦੇ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਰਾਸ਼ਟਰਪਤੀ ਲੂਲਾ ਦਾ ਧੰਨਵਾਦੀ ਹਾਂ। ਬ੍ਰਿਕਸ ਆਰਥਿਕ ਸਹਿਯੋਗ ਅਤੇ ਵਿਸ਼ਵ ਦੀ ਭਲਾਈ ਲਈ ਇਕ ਵੱਡੀ ਤਾਕਤ ਬਣਿਆ ਹੋਇਆ ਹੈ। ਭਾਰਤ ਅਗਲੇ ਸਾਲ ਬ੍ਰਿਕਸ ਦੀ ਪ੍ਰਧਾਨਗੀ ਸੰਭਾਲੇਗਾ।
ਸ਼ਖ਼ਸ ਦੇ ਢਿੱਡ 'ਚ ਤੈਰਦੀ ਦਿੱਸੀ ਜ਼ਿੰਦਾ ਮੱਛੀ, ਡਾਕਟਰ ਵੀ ਹੋਏ ਹੈਰਾਨ!
NEXT STORY