ਨੈਸ਼ਨਲ ਡੈਸਕ : ਕਿਸਾਨ ਵੀਰਾਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਆ ਰਹੀ ਹੈ। ਜੁਲਾਈ ਮਹੀਨਾ ਸ਼ੁਰੂ ਹੋ ਚੁੱਕਾ ਹੈ ਅਤੇ ਇਸੇ ਦੇ ਨਾਲ ਹੀ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਹੇਠ ਮਿਲਣ ਵਾਲੀ 20ਵੀਂ ਕਿਸ਼ਤ ਦਾ ਉਮੀਦਵਾਰਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਖ਼ਬਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜੁਲਾਈ ਨੂੰ ਬਿਹਾਰ ਦੇ ਮੋਤੀਹਾਰੀ ਦੌਰੇ ਦੌਰਾਨ ਇਹ ਨਵੀਂ ਕਿਸ਼ਤ ਜਾਰੀ ਕਰ ਸਕਦੇ ਹਨ। ਹਾਲਾਂਕਿ ਸਰਕਾਰੀ ਤੌਰ 'ਤੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ।
ਇਹ ਵੀ ਪੜ੍ਹੋ...ਸਾਵਧਾਨ ! ਅੱਜ ਤੇ ਕੱਲ੍ਹ ਭਾਰੀ ਮੀਂਹ ਦੀ ਚਿਤਾਵਨੀ, 29 ਜ਼ਿਲ੍ਹਿਆਂ 'ਚ ਅਲਰਟ ਜਾਰੀ
ਇਹ ਹੈ ਪੀਐਮ ਕਿਸਾਨ ਯੋਜਨਾ
ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਸਰਕਾਰ ਲਾਭਪਾਤਰੀ ਕਿਸਾਨਾਂ ਨੂੰ ਹਰ ਸਾਲ ₹6000 ਦੀ ਰਾਸ਼ੀ ਤਿੰਨ ਕ਼ਿਸ਼ਤਾਂ ਵਿਚ ਦਿੰਦੀ ਹੈ। ਹੁਣ ਤੱਕ 19 ਕ਼ਿਸ਼ਤਾਂ ਕਿਸਾਨਾਂ ਦੇ ਖਾਤਿਆਂ 'ਚ ਜਾ ਚੁੱਕੀਆਂ ਹਨ। ਪਿਛਲੀ ਕਿਸ਼ਤ ਫਰਵਰੀ 2025 'ਚ ਜਾਰੀ ਹੋਈ ਸੀ। ਆਮ ਤੌਰ 'ਤੇ ਹਰੇਕ ਚਾਰ ਮਹੀਨੇ 'ਚ ਨਵੀਂ ਕਿਸ਼ਤ ਆਉਂਦੀ ਹੈ ਪਰ ਇਸ ਵਾਰੀ ਕੁਝ ਦੇਰੀ ਹੋਈ।
ਆਪਣਾ ਨਾਂ ਲਾਭਪਾਤਰੀ ਸੂਚੀ ਵਿੱਚ ਚੈੱਕ ਕਰੋ
ਜੇਕਰ ਤੁਸੀਂ ਵੀ ਇਸ ਯੋਜਨਾ ਦੇ ਲਾਭਪਾਤਰੀ ਹੋ, ਤਾਂ ਇਹ ਚੈੱਕ ਕਰਨਾ ਜ਼ਰੂਰੀ ਹੈ ਕਿ ਤੁਹਾਡਾ ਨਾਂ ਸਰਕਾਰੀ ਸੂਚੀ ਵਿੱਚ ਹੈ ਜਾਂ ਨਹੀਂ।
ਇਹ ਵੀ ਪੜ੍ਹੋ... ਪੁਲਸ ਨੇ ਚੁੱਕ ਲਿਆ ਇਕ ਹੋਰ 'ਪਾਖੰਡੀ ਬਾਬਾ' ! 'ਭੂਤ-ਚੁੜੇਲਾਂ' ਤੋਂ ਛੁਟਕਾਰਾ ਦਿਵਾਉਣ ਦੇ ਨਾਂ 'ਤੇ ਕਰ'ਤਾ ਵੱਡਾ ਕਾਂਡ
ਜਾਂਚ ਕਰਨ ਦਾ ਤਰੀਕਾ:
https://pmkisan.gov.in 'ਤੇ ਜਾਓ
"Farmers Corner" 'ਚੋਂ "Beneficiary List" ਚੁਣੋ
ਆਪਣਾ ਸੂਬਾ, ਜ਼ਿਲ੍ਹਾ, ਬਲਾਕ ਅਤੇ ਪਿੰਡ ਚੁਣੋ
"Get Report" 'ਤੇ ਕਲਿੱਕ ਕਰਕੇ ਸੂਚੀ ਵੇਖੋ
ਜੇਕਰ ਨਾਂ ਸੂਚੀ ਵਿੱਚ ਨਹੀਂ ਆ ਰਿਹਾ, ਤਾਂ ਕੀ ਕਰੋ?
ਆਧਾਰ ਕਾਰਡ ਦੀ ਜਾਣਕਾਰੀ, ਬੈਂਕ ਡਿਟੇਲਜ਼, ਜਾਂ e-KYC ਅਧੂਰੀ ਹੋਣ ਕਰ ਕੇ ਰਾਸ਼ੀ ਰੁਕ ਸਕਦੀ ਹੈ।
ਤੁਸੀਂ "New Farmer Registration" ਤੋਂ ਨਵਾਂ ਰਜਿਸਟ੍ਰੇਸ਼ਨ ਕਰ ਸਕਦੇ ਹੋ।
ਆਧਾਰ 'ਚ ਗੜਬੜ ਹੈ ਤਾਂ "Edit Aadhaar Details" ਟੂਲ ਵਰਤ ਕੇ ਸੋਧ ਕਰੋ।
ਆਪਣਾ ਸਟੇਟਸ ਚੈੱਕ ਕਰਨ ਲਈ ਆਧਾਰ ਨੰਬਰ ਜਾਂ ਬੈਂਕ ਖਾਤਾ ਨੰਬਰ ਦਿਓ।
ਇਹ ਵੀ ਪੜ੍ਹੋ... ਦੁਕਾਨਦਾਰਾਂ ਲਈ ਅਹਿਮ ਖ਼ਬਰ ! 15 ਦਿਨਾਂ 'ਚ ਕਰ ਲਓ ਇਹ ਕੰਮ, ਨਹੀਂ ਤਾਂ...
e-KYC ਹੋਣਾ ਲਾਜ਼ਮੀ
ਸਰਕਾਰ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ e-KYC ਨਾ ਹੋਣ ਦੀ ਸਥਿਤੀ ਵਿੱਚ ਕਿਸੇ ਨੂੰ ਵੀ ਕਿਸ਼ਤ ਨਹੀਂ ਮਿਲੇਗੀ। e-KYC ਪੋਰਟਲ 'ਤੇ OTP ਰਾਹੀਂ ਕੀਤੀ ਜਾ ਸਕਦੀ ਹੈ।
ਸਹਾਇਤਾ ਲਈ ਸੰਪਰਕ
ਹੈਲਪਲਾਈਨ ਨੰਬਰ: 155261 ਜਾਂ 1800-115-5261
ਜ਼ਿਲ੍ਹਾ ਨੋਡਲ ਅਧਿਕਾਰੀ ਦੀ ਜਾਣਕਾਰੀ ਲੱਭਣ ਲਈ:
pmkisan.gov.in 'ਤੇ ਜਾਓ
“Find Your Point of Contact” ਤੇ ਕਲਿੱਕ ਕਰੋ
ਆਪਣਾ ਸੂਬਾ ਤੇ ਜ਼ਿਲ੍ਹਾ ਚੁਣੋ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਵਾਲ ਕੱਟੇ ਮੱਥੇ 'ਤੇ ਸਿੰਦੂਰ...!' ਪਾਣੀ ਪੀਂਦੇ ਹੀ ਬੇਹੋਸ਼ ਹੋ ਗਈ ਕੁੜੀ, ਇਸ ਹਾਲਤ 'ਚ ਪੁੱਜੀ ਘਰ
NEXT STORY