ਨਵੀਂ ਦਿੱਲੀ- ਭਾਰਤ ਨੇ ਜੰਗ ਪ੍ਰਭਾਵਿਤ ਅਫ਼ਗਾਨਿਸਤਾਨ ਨੂੰ ਮਨੁੱਖੀ ਮਦਦ ਦੀ 13ਵੀਂ ਖੇਪ ਭੇਜੀ ਹੈ, ਜਿਸ ’ਚ ਜ਼ਰੂਰੀ ਦਵਾਈਆਂ, ਸਰਜੀਕਲ ਸਾਜ਼ੋ-ਸਾਮਾਨ ਸ਼ਾਮਲ ਹਨ। ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨੂੰ ਕਾਬੁਲ ਸਥਿਤ ਇੰਦਰਾ ਗਾਂਧੀ ਸ਼ਿਸ਼ੂ ਹਸਪਤਾਲ ਨੂੰ ਸੌਂਪ ਦਿੱਤਾ ਗਿਆ ਹੈ।
ਵਿਦੇਸ਼ ਮੰਤਰਾਲਾ ਦੇ ਬਿਆਨ ਮੁਤਾਬਕ ਭਾਰਤ ਦੇ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਖ਼ਾਸ ਸਬੰਧ ਹਨ ਅਤੇ ਉੱਥੋਂ ਦੇ ਲੋਕਾਂ ਦੀ ਮਦਦ ਕਰਨ ਦੀ ਸੰਯੁਕਤ ਰਾਸ਼ਟਰ ਦੀ ਅਪੀਲ ਦੇ ਮੱਦੇਨਜ਼ਰ ਭਾਰਤ ਨੇ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਸਮੇਤ ਡਾਕਟਰੀ ਸਹਾਇਤਾ ਦੀ 13ਵੀਂ ਖੇਪ ਭੇਜੀ ਹੈ। ਇਸ ’ਚ ਕਿਹਾ ਗਿਆ ਹੈ ਕਿ ਡਾਕਟਰੀ ਸਹਾਇਤਾ ’ਚ ਜ਼ਰੂਰੀ ਦਵਾਈਆਂ ਤੋਂ ਇਲਾਵਾ ਸਪਾਈਗਨੋਮਾਨੋਮੀਟਰ, ਇਨਫਿਊਜ਼ਨ ਪੰਪ, ਡਰਿੱਪ ਚੈਂਬਰ ਸੈੱਟ, ਇਲੈਕਟ੍ਰੋ-ਇਨਫਲਾਮੇਟਰੀਜ਼ ਅਤੇ ਹੋਰ ਸਰਜੀਕਲ ਯੰਤਰ ਸ਼ਾਮਲ ਹਨ।
ਮੰਤਰਾਲੇ ਮੁਤਾਬਕ ਇਸ ਨੂੰ ਕਾਬੁਲ ਦੇ ਇੰਦਰਾ ਗਾਂਧੀ ਸ਼ਿਸ਼ੂ ਹਸਪਤਾਲ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਭਾਰਤ ਨੇ ਹੁਣ ਤੱਕ ਅਫਗਾਨਿਸਤਾਨ ਨੂੰ 45 ਟਨ ਡਾਕਟਰੀ ਸਹਾਇਤਾ ਭੇਜੀ ਹੈ, ਜਿਸ ਵਿਚ ਜੀਵਨ ਰੱਖਿਅਕ ਦਵਾਈਆਂ, ਐਂਟੀ-ਟੀਬੀ ਦਵਾਈਆਂ, ਕੋਵਿਡ ਵਿਰੋਧੀ ਵੈਕਸੀਨ ਦੀਆਂ ਪੰਜ ਲੱਖ ਖੁਰਾਕਾਂ, ਸਰਜੀਕਲ ਯੰਤਰ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤ ਨੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ 40,000 ਮੀਟ੍ਰਿਕ ਟਨ ਕਣਕ ਦੀ ਸਪਲਾਈ ਵੀ ਕੀਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਨੇ ਹਮੇਸ਼ਾ ਅਫਗਾਨਿਸਤਾਨ ਨੂੰ ਨਿਰਵਿਘਨ ਮਨੁੱਖੀ ਸਹਾਇਤਾ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ ਹੈ। ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਨੂੰ ਮਨੁੱਖੀ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੇ ਅਜੇ ਤੱਕ ਅਫਗਾਨਿਸਤਾਨ ਵਿਚ ਨਵੇਂ ਸ਼ਾਸਨ ਨੂੰ ਮਾਨਤਾ ਨਹੀਂ ਦਿੱਤੀ
6 ਸਾਲਾਂ 'ਚ ਕੇਂਦਰੀ ਯੋਜਨਾਵਾਂ ਤਹਿਤ ਵਧਿਆ 72 ਫ਼ੀਸਦੀ ਖ਼ਰਚਾ
NEXT STORY