ਨਵੀਂ ਦਿੱਲੀ- ਭਾਰਤ ਦੇ ਪੁਲਾੜ ਮਿਸ਼ਨ ਵਿਚ ਇਕ ਹੋਰ ਇਤਿਹਾਸਕ ਪ੍ਰਾਪਤੀ ਜੁੜ ਗਈ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ‘ਸਪੈਡੇਕਸ’ ਸੈਟੇਲਾਈਟਾਂ ਨੂੰ ‘ਡੀ-ਡਾਕ’ ਕਰਨ ਦਾ ਕੰਮ ਪੂਰਾ ਕਰ ਲਿਆ ਹੈ। ਇਸ ਨਾਲ ਚੰਦ ’ਤੇ ਖੋਜ, ਮਨੁੱਖੀ ਪੁਲਾੜ ਉਡਾਣ ਅਤੇ ਭਾਰਤ ਦਾ ਆਪਣਾ ਖੁਦ ਦਾ ਸਪੇਸ ਸਟੇਸ਼ਨ ਬਣਾਉਣ ਵਰਗੇ ਭਵਿੱਖ ਦੇ ਮਿਸ਼ਨਾਂ ਲਈ ਰਸਤਾ ਸਾਫ ਹੋ ਗਿਆ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ‘ਐਕਸ’ ’ਤੇ ਇਕ ਪੋਸਟ ਵਿਚ ਸੈਟੇਲਾਈਟਾਂ ਦੀ ਸਫਲ ‘ਡੀ-ਡਾਕਿੰਗ’ (ਵੱਖ ਕਰਨ) ਦਾ ਐਲਾਨ ਕੀਤਾ। ਸਪੈਡੇਕਸ ਮਿਸ਼ਨ ਪਿਛਲੇ ਸਾਲ 30 ਦਸੰਬਰ ਨੂੰ ਲਾਂਚ ਕੀਤਾ ਗਿਆ ਸੀ, ਜਦੋਂ ਇਸਰੋ ਨੇ ਪੁਲਾੜ ਵਿਚ ‘ਡਾਕਿੰਗ’ ਪ੍ਰਯੋਗ ਦਾ ਪ੍ਰਦਰਸ਼ਨ ਕਰਨ ਲਈ 2 ਉਪਗ੍ਰਹਿਆਂ-ਐੱਸ. ਡੀ. ਐੱਕਸ01 ਤੇ ਐੱਸ. ਡੀ. ਐੱਕਸ02 ਨੂੰ ਔਰਬਿਟ ਵਿਚ ਸਥਾਪਤ ਕੀਤਾ ਸੀ। ‘ਸਪੇਸ ਡਾਕਿੰਗ’ ਪੁਲਾੜ ਵਿਚ 2 ਸੈਟੇਲਾਈਟਾਂ ਨੂੰ ਜੋੜਨ ਦੀ ਪ੍ਰਕਿਰਿਆ ਨੂੰ ਕਹਿੰਦੇ ਹਨ।
ਇਹ ਵੀ ਪੜ੍ਹੋ : ਵਿਧਵਾ ਮਾਂ ਵਲੋਂ ਦਿੱਤੀ ਬਾਈਕ ਨਹੀਂ ਆਈ ਪਸੰਦ, ਇਕਲੌਤੇ ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ
ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼
ਇਸਰੋ ਦੀ ਇਸ ਸਫਲਤਾ ਨਾਲ ਭਾਰਤ ਹੁਣ ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਦੁਨੀਆ ਦਾ ਚੌਥਾ ਅਜਿਹਾ ਦੇਸ਼ ਬਣ ਗਿਆ ਹੈ, ਜਿਸ ਨੇ ਸਪੇਸ ਡਾਕਿੰਗ ਅਤੇ ਅਣਡਾਕਿੰਗ ਤਕਨੀਕ ਵਿਚ ਮੁਹਾਰਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਸਿਰਫ ਇਹ ਤਿੰਨ ਦੇਸ਼ ਹੀ ਇਸ ਤਕਨੀਕ ਦੀ ਸਫਲਤਾਪੂਰਵਕ ਵਰਤੋਂ ਕਰ ਸਕੇ ਸਨ। ਇਹ ਭਾਰਤ ਲਈ ਇਕ ਵੱਡੀ ਵਿਗਿਆਨਕ ਪ੍ਰਾਪਤੀ ਹੈ।
ਇਹ ਵੀ ਪੜ੍ਹੋ : ਕੁੜੀ ਨੇ ਭਾਰ ਘਟਾਉਣ ਲਈ ਛੱਡਿਆ ਖਾਣਾ, 12 ਦਿਨ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਹੋਈ ਮੌਤ
ਕੀ ਹੋਣਗੇ ਫਾਇਦੇ?
ਇਸ ਤਕਨੀਕ ਰਾਹੀਂ ਭਾਰਤ ਹੁਣ ਪੁਲਾੜ ਵਿਚ ਵੱਡੇ ਪੁਲਾੜੀ ਜਹਾਜ਼ ਅਤੇ ਮਾਡਿਊਲ ਜੋੜ ਕੇ ਸਪੇਸਕ੍ਰਾਫਟ ਬਣਾਉਣ ਵਿਚ ਸਮਰੱਥ ਹੋ ਗਿਆ ਹੈ। ਇਸਰੋ ਅਨੁਸਾਰ 2028 ਵਿਚ ਪਹਿਲਾ ਮਾਡਿਊਲ ਲਾਂਚ ਕਰਨ ਦੀ ਯੋਜਨਾ ਹੈ, ਜਿਸ ਤੋਂ ਬਾਅਦ ਭਾਰਤ 2035 ਤੱਕ ਆਪਣਾ ਸਪੇਸ ਸਟੇਸ਼ਨ ਬਣਾ ਸਕਦਾ ਹੈ। ਭਾਰਤੀ ਪੁਲਾੜ ਸਟੇਸ਼ਨ ਵਿਚ 5 ਮਾਡਿਊਲ ਹੋਣਗੇ, ਜਿਨ੍ਹਾਂ ਨੂੰ ਪੁਲਾੜ ਵਿਚ ਇਕੱਠੇ ਲਿਆਂਦਾ ਜਾਵੇਗਾ। ਸਭ ਤੋਂ ਪਹਿਲਾਂ ਮਾਡਿਊਲ 2028 ਵਿਚ ਲਾਂਚ ਕੀਤਾ ਜਾਣਾ ਹੈ। ਇਹ ਤਕਨਾਲੋਜੀ ਉਸ ਤਰ੍ਹਾਂ ਦੇ ਮਿਸ਼ਨਾਂ ਲਈ ਵੀ ਮਹੱਤਵਪੂਰਨ ਹੈ, ਜਿਨ੍ਹਾਂ ਵਿਚ ਹੈਵੀ ਪੁਲਾੜੀ ਜਹਾਜ਼ ਅਤੇ ਉਪਕਰਣਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਇਕੋ ਵਾਰ ਲਾਂਚ ਨਹੀਂ ਕੀਤਾ ਜਾ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਨੇ ਹੁਣ ਬਜਟ ਤੋਂ ਹਟਾਇਆ ਰੁਪਏ ਦਾ ਪ੍ਰਤੀਕ ਚਿੰਨ੍ਹ
NEXT STORY