ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਖੰਡਵਾ 'ਚ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਕੂਲ 'ਚ ਖਾਣਾ ਬਣਾ ਕੇ ਅਤੇ ਖੇਤਾਂ 'ਚ ਮਜ਼ਦੂਰੀ ਕਰ ਕੇ ਰੁਪਏ ਇਕੱਠੇ ਕਰ ਕੇ ਇਕਲੌਤੇ ਪੁੱਤ ਨੂੰ ਬਾਈਕ ਦਿਵਾਉਣ ਵਾਲੀ ਮਾਂ ਦੇ ਸਿਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਦਰਅਸਲ ਪੁੱਤ ਨੂੰ ਬਾਈਕ ਪਸੰਦ ਨਹੀਂ ਆਈ ਅਤੇ ਉਸ ਨੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ। ਪੁੱਤ ਨੇ ਆਪਣੀ ਮਾਂ ਨੂੰ ਫੋਨ ਕਰ ਕੇ ਕਿਹਾ ਮਾਂ ਮੈਨੂੰ ਬਾਈਕ ਪਸੰਦ ਨਹੀਂ ਆਈ ਹੈ ਅਤੇ ਮੈਂ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਰਿਹਾ ਹਾਂ। ਮਾਂ ਨੇ ਪੁੱਤ ਨੂੰ ਫੋਨ 'ਤੇ ਬਹੁਤ ਸਮਝਾਇਆ ਕਿ ਕੁਝ ਗਲਤ ਨਾ ਕਰਨਾ ਮੈਂ ਤੈਨੂੰ ਦੂਜੀ ਗੱਡੀ ਲਿਆ ਦੇਵਾਂਗੀ, ਤੂੰ ਸਕੂਲ 'ਚ ਆ ਜਾ ਪਰ ਪੁੱਤ ਸਕੂਲ ਪਹੁੰਚ ਕੇ ਮਾਂ ਦੇ ਸਾਹਮਣੇ ਡਿੱਗ ਪਿਆ।
ਇਹ ਵੀ ਪੜ੍ਹੋ : ਕੁੜੀ ਨੇ ਭਾਰ ਘਟਾਉਣ ਲਈ ਛੱਡਿਆ ਖਾਣਾ, 12 ਦਿਨ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਹੋਈ ਮੌਤ
ਇਹ ਘਟਨਾ ਪੁਨਾਸਾ ਚੌਕੀ ਖੇਤਰ ਦੇ ਪਿੰਡ ਪਿਪਲਾਨੀ ਦੀ ਹੈ। ਜਿੱਥੇ 20 ਸਾਲਾ ਵਿਸ਼ਨੂੰ ਕਦਮ ਨੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ। ਵਿਸ਼ਨੂੰ ਜਦੋਂ ਛੋਟਾ ਸੀ, ਉਸ ਦੇ ਪਿਤਾ ਦਿਨੇਸ਼ ਕਦਮ ਦੀ ਮੌਤ ਉਦੋਂ ਹੀ ਹੋ ਗਈ ਸੀ। ਵਿਸ਼ਨੂੰ ਦੀ ਮਾਂ ਸਕੂਲ 'ਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ ਅਤੇ ਖੇਤਾਂ 'ਚ ਮਜ਼ਦੂਰੀ ਕਰ ਕੇ ਆਪਣੇ ਉਸ ਦਾ ਪਾਲਣ-ਪੋਸ਼ਣ ਕਰ ਰਹੀ ਸੀ। ਵਿਸ਼ਨੂੰ ਕੁਝ ਸਮੇਂ ਤੋਂ ਬਾਈਕ ਖਰੀਦਣ ਦੀ ਜਿੱਦ ਕਰ ਰਿਹਾ ਸੀ। ਮਾਂ ਨੇ ਮਿਹਨਤ ਕਰ ਕੇ ਪੈਸੇ ਇਕੱਠੇ ਕੀਤੇ ਅਤੇ ਪੁੱਤ ਨੂੰ 90 ਹਜ਼ਾਰ ਰੁਪਏ ਦੀ ਬਾਈਕ ਦਿਵਾਈ ਪਰ ਵਿਸ਼ਨੂੰ ਨੂੰ ਇਹ ਬਾਈਕ ਪਸੰਦ ਨਹੀਂ ਆਈ। ਉਸ ਨੇ ਮਾਂ ਨੂੰ ਕਿਹਾ ਕਿ ਉਸ ਨੂੰ 1.58 ਲੱਖ ਰੁਪਏ ਦੀ ਬਾਈਕ ਚਾਹੀਦੀ ਹੈ। ਮਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਵਿਸ਼ਨੂੰ ਨਹੀਂ ਮੰਨਿਆ ਅਤੇ ਆਖ਼ਰਕਾਰ ਵਿਸ਼ਨੂੰ ਨੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਜ਼ ਰਫ਼ਤਾਰ ਥਾਰ ਨੇ ਮਚਾਈ ਤਬਾਹੀ, ਰਸਤੇ 'ਚ ਖੜ੍ਹੀਆਂ ਗੱਡੀਆਂ ਨੂੰ ਮਾਰੀ ਟੱਕਰ
NEXT STORY