ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼), (ਭਾਸ਼ਾ)– ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ 4,000 ਕਿਲੋਗ੍ਰਾਮ ਤੋਂ ਵੱਧ ਭਾਰ ਵਾਲਾ ਸੰਚਾਰ ਉਪਗ੍ਰਹਿ ਸੀ. ਐੱਮ. ਐੱਸ.-03 ਐਤਵਾਰ ਨੂੰ ਇਸ ਪੁਲਾੜ ਕੇਂਦਰ ਤੋਂ ਲਾਂਚ ਕੀਤੇ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪੁਲਾੜ ਏਜੰਸੀ ਨੇ ਦੱਸਿਆ ਕਿ ਲੱਗਭਗ 4,410 ਕਿਲੋਗ੍ਰਾਮ ਭਾਰ ਵਾਲਾ ਇਹ ਉਪਗ੍ਰਹਿ ਭਾਰਤ ਦੀ ਧਰਤੀ ਤੋਂ ਜੀਓਸਿੰਕ੍ਰੋਨਸ ਟਰਾਂਸਫਰ ਆਰਬਿਟ (ਜੀ. ਟੀ. ਓ.) ’ਚ ਲਾਂਚ ਕੀਤਾ ਜਾਣ ਵਾਲਾ ਸਭ ਤੋਂ ਭਾਰਾ ਉਪਗ੍ਰਹਿ ਹੋਵੇਗਾ। ਸੀ. ਐੱਮ. ਐੱਸ.-03 (ਜੀਸੈੱਟ-7 ਆਰ.) ਸੈਟੇਲਾਈਟ ਦੇ ਨਾਲ ਨੇਵੀ ਨੂੰ ਰੀਅਲ ਟਾਈਮ ਕਮਿਊਨੀਕੇਸ਼ਨ, ਨਿਗਰਾਨੀ ਤੇ ਰਣਨੀਤਿਕ ਕੰਟਰੋਲ ’ਚ ਕ੍ਰਾਂਤੀਕਾਰੀ ਤਬਦੀਲੀ ਦਾ ਲਾਭ ਮਿਲੇਗਾ ਅਤੇ ਉਸ ਦੀ ਤਾਕਤ ਵਧੇਗੀ।ਇਹ ਉਪਗ੍ਰਹਿ ਐੱਲ. ਵੀ. ਐੱਮ. 3-ਐੱਮ. 5 ਰਾਕੇਟ ਰਾਹੀਂ ਲਾਂਚ ਕੀਤਾ ਜਾਵੇਗਾ, ਜਿਸ ਨੂੰ ਇਸ ਦੀ ਭਾਰ ਚੁੱਕਣ ਦੀ ਵੱਡੀ ਸਮਰੱਥਾ ਕਾਰਨ ‘ਬਾਹੂਬਲੀ’ ਨਾਂ ਦਿੱਤਾ ਗਿਆ ਹੈ।
ਬੈਂਗਲੁਰੂ ਸਥਿਤ ਪੁਲਾੜ ਏਜੰਸੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਲਾਂਚ ਵਾਹਨ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਗਿਆ ਹੈ ਅਤੇ ਪੁਲਾੜ ਵਾਹਨ ਦੇ ਨਾਲ ਏਕੀਕ੍ਰਿਤ ਕਰ ਦਿੱਤਾ ਗਿਆ ਹੈ। ਇਸ ਨੂੰ ਲਾਂਚਿੰਗ ਤੋਂ ਪਹਿਲਾਂ ਦੇ ਕੰਮਾਂ ਲਈ ਇੱਥੇ ਦੂਜੇ ਲਾਂਚਿੰਗ ਸਥਾਨ ’ਤੇ ਲਿਜਾਇਆ ਗਿਆ ਹੈ।
ਇਸਰੋ ਨੇ ਦੱਸਿਆ ਕਿ 4,000 ਕਿਲੋਗ੍ਰਾਮ ਤਕ ਭਾਰੀ ਪੇਲੋਡ ਲਿਜਾਣ ਦੀ ਸਮਰੱਥਾ ਕਾਰਨ ‘ਬਾਹੂਬਲੀ’ ਨਾਂ ਨਾਲ ਜਾਣਿਆ ਜਾਣ ਵਾਲਾ 43.5 ਮੀਟਰ ਲੰਮਾ ਇਹ ਵਾਹਨ 2 ਨਵੰਬਰ ਨੂੰ ਸ਼ਾਮ 5 ਵੱਜ ਕੇ 26 ਮਿੰਟ ’ਤੇ ਲਾਂਚ ਹੋਵੇਗਾ। ਐੱਲ. ਵੀ. ਐੱਮ.-3 ਨੂੰ ਇਸਰੋ ਦੇ ਵਿਗਿਆਨੀ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ (ਜੀ. ਐੱਸ. ਐੱਲ. ਵੀ.) ਐੱਮ. ਕੇ. 3 ਵੀ ਕਹਿੰਦੇ ਹਨ।
ਇਸਰੋ ਨੇ ਕਿਹਾ ਹੈ ਕਿ ਐੱਲ. ਵੀ. ਐੱਮ. 3-ਐੱਮ. 5 ਪੰਜਵੀਂ ਮੁਹਿੰਮ ਉਡਾਣ ਹੈ। ਐਤਵਾਰ ਦੇ ਮਿਸ਼ਨ ਦਾ ਮਨੋਰਥ ਇਹ ਹੈ ਕਿ ਮਲਟੀ ਬੈਂਡ ਸੰਚਾਰ ਉਪਗ੍ਰਹਿ ਸੀ. ਐੱਮ. ਐੱਸ.-03 ਭਾਰਤੀ ਇਲਾਕੇ ਸਮੇਤ ਇਕ ਵਿਸਤ੍ਰਿਤ ਸਮੁੰਦਰੀ ਖੇਤਰ ’ਚ ਸੇਵਾਵਾਂ ਮੁਹੱਈਆ ਕਰਵਾਏਗਾ। ਐੱਲ. ਵੀ. ਐੱਮ.-3 ਰਾਕੇਟ ਨੇ ਇਸ ਤੋਂ ਪਹਿਲਾਂ ਚੰਦਰਯਾਨ-3 ਦੀ ਸਫਲ ਲਾਂਚਿੰਗ ਕੀਤੀ ਸੀ, ਜਿਸ ਦੇ ਰਾਹੀਂ ਭਾਰਤ 2023 ’ਚ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਸਫਲ ਢੰਗ ਨਾਲ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ।
ਕੰਨੜ ਨੂੰ ਨਜ਼ਰਅੰਦਾਜ਼ ਕਰ ਕੇ ਹਿੰਦੀ ਠੋਸ ਰਹੀ ਕੇਂਦਰ ਸਰਕਾਰ : ਸਿੱਧਰਮਈਆ
NEXT STORY