ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ)— ਭਾਰਤ ਅਤੇ ਅਮਰੀਕਾ ਵਿਚਕਾਰ ਅੱਜ ਭਾਵ ਵੀਰਵਾਰ ਨੂੰ '2+2' ਫਾਰਮੂਲੇ ਤਹਿਤ ਰਣਨੀਤਕ ਗੱਲਬਾਤ ਸ਼ੁਰੂ ਹੋ ਗਈ ਹੈ। ਵਾਰਤਾ ਲਈ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਤੇ ਰੱਖਿਆ ਮੰਤਰੀ ਜੇਮਸ ਮੈਟਿਸ ਬੁੱਧਵਾਰ ਨੂੰ ਭਾਰਤ ਪਹੁੰਚੇ। ਅੱਜ ਪੋਂਪਿਓ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਦੋਹਾਂ ਵਿਚਕਾਰ ਦੋ-ਪੱਖੀ ਵਾਰਤਾ ਹੋਵੇਗੀ।
ਬੈਠਕ ਤੋਂ ਪਹਿਲਾਂ ਮਾਈਕ ਪੋਂਪਿਓ ਨੇ ਕਿਹਾ,''ਰੂਸੀ ਮਿਜ਼ਾਈਲ ਪ੍ਰਣਾਲੀ ਖਰੀਦਣ ਦੀ ਭਾਰਤ ਦੀ ਯੋਜਨਾ ਅਤੇ ਈਰਾਨ ਨਾਲ ਸੰਬੰਧ ਇਸ ਰਣਨੀਤਕ ਵਾਰਤਾ ਦੇ ਪ੍ਰਮੁੱਖ ਮੁੱਦੇ ਨਹੀਂ ਹੋਣਗੇ।'' ਪੋਂਪਿਓ ਨਾਲ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਵੀ ਭਾਰਤ ਆਏ ਹਨ। ਉਨ੍ਹਾਂ ਨੇ ਵੀਰਵਾਰ ਨੂੰ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨਾਲ ਮੁਲਾਕਾਤ ਕੀਤੀ।
ਜ਼ਿਕਰਯੋਗ ਹੈ ਕਿ ਅਮਰੀਕਾ ਦੀ ਅਪੀਲ 'ਤੇ ਇਸ ਤੋਂ ਪਹਿਲਾਂ 2+2 ਵਾਰਤਾ ਦੋ ਵਾਰ ਮੁਲਤਵੀ ਹੋ ਚੁੱਕੀ ਹੈ। ਪਹਿਲੀ ਵਾਰ ਇਹ ਵਾਰਤਾ ਅਪ੍ਰੈਲ ਵਿਚ ਵਿਦੇਸ਼ ਵਿਭਾਗ ਦੀ ਅਗਵਾਈ ਰੈਕਸ ਟਿਲਰਸਨ ਤੋਂ ਪੋਂਪਿਓ ਨੂੰ ਦਿੱਤੇ ਜਾਣ ਦੌਰਾਨ ਮੁਲਤਵੀ ਹੋ ਗਈ ਸੀ। ਪੋਂਪਿਓ ਨੇ ਕਿਹਾ,''ਦੂਜੀ ਵਾਰ ਮੇਰੇ ਕੋਲੋਂ ਗਲਤੀ ਹੋਈ ਸੀ। ਇਸ ਦਾ ਮੈਨੂੰ ਦੁੱਖ ਹੈ।''
ਭਾਰਤ-ਅਮਰੀਕਾ ਵਿਚਕਾਰ ਅੱਜ ਪਹਿਲੀ '2+2 ਵਾਰਤਾ', ਹੋਵੇਗੀ ਇਨ੍ਹਾਂ ਮੁੱਦਿਆਂ 'ਤੇ ਚਰਚਾ
NEXT STORY