ਬੈਂਗਲੁਰੂ (ਏਜੰਸੀ) - ਸਰਕਾਰੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਨੇ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਫੌਜ ਨੂੰ 2 ਤੇਜਸ ਟ੍ਰੇਨਰ ਏਅਰਕ੍ਰਾਫਟ ਅਤੇ ‘ਐੱਚ. ਟੀ. ਟੀ.-40’ ਬੁਨਿਆਦੀ ਟ੍ਰੇਨਰ ਏਅਰਕ੍ਰਾਫਟ ਸੌਂਪੇ। ਇਸ ਦੌਰਾਨ ਸਰਕਾਰੀ ਹੈਲੀਕਾਪਟਰ ਸੇਵਾ ਪ੍ਰਦਾਤਾ ‘ਪਵਨ ਹੰਸ’ ਨੂੰ ‘ਧਰੁਵ ਨੈਕਸਟ ਜਨਰੇਸ਼ਨ ਹੈਲੀਕਾਪਟਰ’ ਸੌਂਪੇ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਦੀ ਮੌਜੂਦਗੀ ਵਿਚ ਇਨ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੂਜਾ ਵੀ ਕੀਤੀ ਗਈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ : ਏ.ਐੱਸ.ਆਈ. ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ
ਅਧਿਕਾਰੀਆਂ ਨੇ ਦੱਸਿਆ ਕਿ ਸਮਾਰੋਹ ਵਾਲੀ ਥਾਂ ’ਤੇ ਪ੍ਰਦਰਸ਼ਿਤ ਧਰੁਵ ਹੈਲੀਕਾਪਟਰ ਵਿਚ ਬੈਠ ਕੇ ਰਾਜਨਾਥ ਸਿੰਘ ਨੇ ਇਸ ਦਾ ਨਿਰੀਖਣ ਵੀ ਕੀਤਾ। ਇਹ ਐੱਚ. ਏ. ਐੱਲ. ਵੱਲੋਂ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ 5.5 ਟਨ ਵਜ਼ਨੀ, ਹਲਕਾ, ਦੋ ਇੰਜਣ ਵਾਲਾ ਬਹੁ-ਮੰਤਵੀ ਹੈਲੀਕਾਪਟਰ ਹੈ। ਇਸ ਨੂੰ ਦੇਸ਼ ਦੀ ਆਤਮਨਿਰਭਰਤਾ ਦੀ ਯਾਤਰਾ ਵਿਚ ਇਕ ਮਹੱਤਵਪੂਰਨ ਪੜਾਅ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵਿਦੇਸ਼ ਘੁੰਮਣ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ! 25 ਦੇਸ਼ਾਂ ’ਚ ਹੁਣ ਬਿਨਾਂ ਵੀਜ਼ਾ ਹੋਵੇਗੀ ਐਂਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਣੇਸ਼ ਉਤਸਵ: 5ਵੇਂ ਦਿਨ ਮੁੰਬਈ 'ਚ ਰਾਤ 9 ਵਜੇ ਤੱਕ 12,600 ਤੋਂ ਵੱਧ ਮੂਰਤੀਆਂ ਕੀਤੀਆਂ ਵਿਸਰਜਨ
NEXT STORY