ਚੇਨਈ- ਭਾਰਤੀ ਹਵਾਈ ਫੌਜ ਦਾ ਏਅਰ ਸ਼ੋਅ ਦੇਖਣ ਗਏ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਡਾਕਟਰਾਂ ਮੁਤਾਬਕ, ਮ੍ਰਿਤਕਾਂ 'ਚੋਂ ਇਕ ਸ਼ਖ਼ਸ ਦੀ ਮੌਤ ਹੀਟ ਸਟ੍ਰੋਕ ਕਾਰਨ ਹੋਈ ਹੈ।
ਚੇਨਈ ਦੇ ਮਰੀਨਾ ਬੀਚ 'ਤੇ ਭਾਰਤੀ ਹਵਾਈ ਫੌਜ ਦੇ ਏਅਰ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ ਸਨ।
ਏਅਰ ਸ਼ੋਅ ਨੂੰ ਦੇਖਣ ਲਈ 13 ਲੱਖ ਤੋਂ ਵੱਧ ਲੋਕ ਟ੍ਰੇਨ, ਮੈਟਰੋ, ਕਾਰਾਂ ਅਤੇ ਬੱਸਾਂ ਰਾਹੀਂ ਪ੍ਰੋਗਰਾਮ ਵਾਲੀ ਥਾਂ 'ਤੇ ਪਹੁੰਚੇ ਸਨ। ਕਥਿਤ ਤੌਰ 'ਤੇ ਭੀੜ ਦੇ ਪ੍ਰਬੰਧਨ ਲਈ ਉਚਿਤ ਵਿਵਸਥਾ ਨਹੀਂ ਸੀ।
ਵੇਲਾਚੇਰੀ ਦੇ ਨੇੜਲੇ ਲਾਈਟਹਾਊਸ ਮੈਟਰੋ ਸਟੇਸ਼ਨ ਅਤੇ ਚੇਨਈ ਐਮਆਰਟੀਐਸ ਰੇਲਵੇ ਸਟੇਸ਼ਨ 'ਤੇ ਸੈਂਕੜੇ ਲੋਕ ਇਕੱਠੇ ਹੋਏ ਅਤੇ ਕਈਆਂ ਨੂੰ ਪਲੇਟਫਾਰਮ 'ਤੇ ਖੜ੍ਹੇ ਹੋਣਾ ਵੀ ਮੁਸ਼ਕਲ ਹੋਇਆ। ਇਸ ਦੇ ਬਾਵਜੂਦ ਕਈ ਲੋਕਾਂ ਨੇ ਸਫਰ ਕਰਨ ਦਾ ਜ਼ੋਖਮ ਉਠਾਇਆ ਅਤੇ ਕਈ ਲੋਕ ਆਪਣੀਆਂ ਟ੍ਰੇਰਾਂ ਤੋਂ ਖੁੰਝ ਗਏ।
ਪੁਲਸ ਨੇ ਦੱਸਿਆ ਕਿ ਤਿੰਨ ਐਂਬੂਲੈਂਸ ਆਵਾਜਾਈ ਜਾਮ 'ਚ ਫਸ ਗਈਆਂ ਸਨ ਅਤੇ ਇਨ੍ਹਾਂ ਨੂੰ ਕੱਢਣ ਲਈ ਪੁਲਸ ਨੂੰ ਕਦਮ ਚੁੱਕਣੇ ਪਏ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਮਰੀਨਾ 'ਤੇ ਲਗਭਗ ਭਾਜੜ ਵਰਗੇ ਹਾਲਾਤ ਪੈਦਾ ਹੋ ਗਏ ਸਨ ਅਤੇ ਗਰਮ ਮੌਸਮ ਕਾਰਨ ਲਗਭਗ 12 ਲੋਕ ਬੇਹੋਸ਼ ਹੋ ਗਏ ਅਤੇ ਉਨ੍ਹਾਂ ਦਾ ਸਰਕਾਰੀ ਹਸਪਤਾਲ 'ਚ ਇਲਾਜ ਕੀਤਾ ਗਿਆ।
ਮਰੀਨਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋ ਗਈ ਅਤੇ ਵਾਹਨ ਇਕ ਹੀ ਥਾਂ 'ਤੇ ਕਾਫੀ ਦੇਰ ਤਕ ਖੜ੍ਹੇ ਰਹੇ।
ਪੋਲੀਓ ਦਾ ਟੀਕਾ ਲਗਵਾਉਣ ਗਈ 6 ਸਾਲਾ ਮਾਸੂਮ ਨਾਲ ਦਰਿੰਦਗੀ, ਪਿੰਡ ਦਾ ਹੀ ਰਹਿਣ ਵਾਲਾ ਹੈ ਦੋਸ਼ੀ
NEXT STORY