ਲੱਦਾਖ- ਭਾਰਤੀ ਫ਼ੌਜ ਦੇ ਏਵੀਏਸ਼ਨ ਪਾਇਲਟਾਂ ਨੇ ਸ਼ਨੀਵਾਰ ਨੂੰ ਲੱਦਾਖ ਦੇ ਕਾਰਗਿਲ ਖੇਤਰ ਕੋਲ ਸਥਿਤ ਨੁਨ-ਕੁਨ ਪਰਬਤ 'ਤੇ ਰੈਸਕਿਊ ਮੁਹਿੰਮ ਚਲਾਈ ਅਤੇ ਇਕ ਮਰੀਜ਼ ਨੂੰ ਸੁਰੱਖਿਅਤ ਕੱਢਿਆ। 18,600 ਫੁੱਟ ਦੀ ਉੱਚਾਈ 'ਤੇ ਤੇਜ਼ ਹਵਾਵਾਂ ਅਤੇ ਬੇਹੱਦ ਕਠਿਨ ਪਹਾੜੀ ਇਲਾਕੇ ਵਿਚਾਲੇ ਇਹ ਮੁਹਿੰਮ ਬਹੁਤ ਮੁਸ਼ਕਲ ਸੀ। ਖੜ੍ਹੀ ਢਲਾਣ 'ਤੇ ਹੈਲੀਕਾਪਟਰ ਉਤਾਰਨ ਲਈ ਕੋਈ ਆਮ ਲੈਂਡਿੰਗ ਸਪੇਸ ਨਹੀਂ ਸੀ। ਪਾਇਲਟਾਂ ਨੇ ਹੈਲੀਕਾਪਟਰ ਨੂੰ ਬਹੁਤ ਘੱਟ ਉੱਚਾਈ 'ਤੇ ਸਥਿਰ ਰੱਖਿਆ। ਇਸ ਤੋਂ ਬਾਅਦ ਹੈਲੀਕਾਪਟਰ ਸਿਰਫ਼ ਇਕ ਸਕਿਡ ਢਲਾਣ ਨਾਲ ਟਿਕਾਇਆ ਅਤੇ ਉਸ ਨੂੰ ਸੰਤੁਲਿਤ ਰੱਖਿਆ। ਇਸ ਤੋਂ ਬਾਅਦ ਮਰੀਜ਼ ਨੂੰ ਏਅਰਲਿਫਟ ਕਰ ਲਿਆ।
ਰੈਸਕਿਊ ਤੋਂ ਪਹਿਲਾਂ ਹੈਲੀਕਾਪਟਰ ਤੋਂ ਭਾਰੀ ਸਾਮਾਨ ਹਟਾਇਆ
18,600 ਫੁੱਟ ਦੀ ਉੱਚਾਈ 'ਤੇ ਹਵਾ ਦਾ ਦਬਾਅ ਘੱਟ ਹੋਣ ਨਾਲ ਇੰਜਣ ਦੀ ਸਮਰੱਥਾ ਅਤੇ ਰੋਟਰ ਤੋਂ ਮਿਲਣ ਵਾਲੀ ਲਿਫਟ ਘੱਟ ਜਾਂਦੀ ਹੈ। ਇਸ ਸਥਿਤੀ 'ਚ ਉਡਾਣ ਭਰ ਲਈ ਹੈਲੀਕਾਪਟਰ ਤੋਂ ਸਾਰੇ ਗੈਰ-ਜ਼ਰੂਰੀ ਉਪਕਰਣ ਹਟਾ ਦਿੱਤੇ ਗਏ। ਹੈਲੀਕਾਪਟਰ 'ਚ ਸਿਰਫ਼ ਸੀਮਿਤ ਫਿਊਲ ਰੱਖਿਆ ਗਿਆ ਤਾਂ ਕਿ ਲਿਫਟ ਸਮਰੱਥਾ ਵਧਾਈ ਜਾ ਸਕੇ। ਨਾਲ ਹੀ, ਮਰੀਜ਼ ਨੂੰ ਕੱਢਣ ਦੀ ਮੁਹਿੰਮ ਪੂਰੀ ਕਰਨ ਲਈ ਜ਼ਰੂਰੀ ਦੂਰੀ ਤੈਅ ਕਰਨ ਜਿੰਨਾ ਫਿਊਲ ਬਚਿਆ ਰਹੇ।
ਹੈਲੀਕਾਟਪਰ ਦਾ ਸਕਿਡ ਕੀ ਹੁੰਦਾ ਹੈ
ਹੈਲੀਕਾਪਟਰ ਦੇ ਹੇਠਾਂ ਲੱਗੇ 2 ਲੰਬੇ ਪੱਟੀਨੁਮਾ ਸਪੋਰਟ ਨੂੰ ਸਕਿਡ ਕਹਿੰਦੇ ਹਨ। ਇਹ ਪਹੀਆਂ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਹੈਲੀਕਾਪਟਰ ਨੂੰ ਜ਼ਮੀਨ 'ਤੇ ਉਤਰਨ ਅਤੇ ਖੜ੍ਹੇ ਰਹਿਣ 'ਚ ਮਦਦ ਕਰਦੇ ਹਨ। ਜਦੋਂ ਹੈਲੀਕਾਪਟਰ ਨੂੰ ਜ਼ਮੀਨ ਨਹੀਂ ਮਿਲਦੀ ਅਤੇ ਜਗ੍ਹਾ ਬਹੁਤ ਘੱਟ ਜਾਂ ਢਲਾਣ ਵਾਲੀ ਹੁੰਦੀ ਹੈ, ਉਦੋਂ ਪਾਇਲਟ ਆਮ ਤਰੀਕੇ ਨਾਲ ਹੈਲੀਕਾਪਟਰ ਨਹੀਂ ਉਤਾਰ ਸਕਦਾ। ਅਜਿਹੀ ਸਥਿਤੀ 'ਚ ਉਹ ਸਿਰਫ਼ ਇਕ ਸਕਿਡ ਨੂੰ ਜ਼ਮੀਨ ਜਾਂ ਢਲਾਣ 'ਤੇ ਟਿਕਾ ਕੇ ਹੈਲੀਕਾਪਟਰ ਨੂੰ ਸੰਤੁਲਿਤ ਰੱਖਦਾ ਹੈ। ਇਸ ਨੂੰ ਵਨ-ਸਕਿਡ ਲੈਂਡਿੰਗ ਕਿਹਾ ਜਾਂਦਾ ਹੈ। ਇਸ ਤਕਨੀਕ ਦਾ ਇਸਤੇਮਾਲ ਖ਼ਾਸ ਤੌਰ 'ਤੇ ਪਹਾੜੀ ਇਲਾਕਿਆਂ 'ਚ ਰੈਸਕਿਊ ਮੁਹਿੰਮ, ਜ਼ਖਮੀ ਜਾਂ ਮਰੀਜ਼ ਨੂੰ ਕੱਢਣ ਅਤੇ ਤੰਗ ਥਾਵਾਂ 'ਤੇ ਲੋਕਾਂ ਨੂੰ ਉਤਾਰਨ-ਚੜ੍ਹਾਉਣ ਦੌਰਾਨ ਕੀਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੱਚਿਆਂ ਦੀ ਲਾਈਫਸਟਾਈਲ 'ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ ! ਨਹੀਂ ਤਾਂ 'ਦਿਲ'ਤੇ ਮੰਡਰਾ ਸਕਦੈ ਖ਼ਤਰਾ
NEXT STORY